Life-Style : ਹੋਲੀ ਦਾ ਤਿਉਹਾਰ ਰੰਗਾਂ ਅਤੇ ਰਵਾਇਤੀ ਰਸਮਾਂ ਨਾਲ ਭਰਿਆ ਹੁੰਦਾ ਹੈ। ਜਿਵੇਂ-ਜਿਵੇਂ ਹੋਲਿਕਾ ਦਹਨ ਦੀ ਰਾਤ ਨੇੜੇ ਆਉਂਦੀ ਹੈ, ਘਰਾਂ ’ਚ ਉਤਸ਼ਾਹ ਅਤੇ ਤਿਆਰੀਆਂ ਦੀ ਰੌਣਕਾਂ ਵੱਧ ਜਾਦੀਆਂ ਹਨ। ਇਹਨਾਂ ਤਿਆਰੀਆਂ ਦੇ ਵਿਚਕਾਰ ਕਈ ਰਾਜਾਂ ਅਤੇ ਖਾਸ ਤੌਰ ‘ਤੇ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਹੋਲੀ ਤੋਂ ਇੱਕ ਦਿਨ ਪਹਿਲਾਂ ਬੁੱਕਵਾ ਲਗਾਉਣ ਦੀ ਪਰੰਪਰਾ ਨਿਭਾਈ ਜਾਂਦੀ ਹੈ। ਬੁਕਵਾ, ਅਸਲ ਵਿੱਚ ਇੱਕ ਖਾਸ ਤਰ੍ਹਾਂ ਦਾ ਉਬਟਨ ਹੁੰਦਾ ਹੈ, ਜਿਸਨੂੰ ਬੇਸਨ, ਹਲਦੀ, ਸਰ੍ਹੋਂ ਦਾ ਤੇਲ, ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਪਰੰਪਰਾ ਸਿਰਫ਼ ਧਾਰਮਿਕ ਆਸਥਾ ਨਾਲ ਜੁੜੀ ਨਹੀਂ ਹੈ, ਸਗੋਂ ਇਸਦੇ ਪਿੱਛੇ ਸਕਿੰਨ ਦੀ ਦੇਖਭਾਲ ਅਤੇ ਸਿਹਤ ਨਾਲ ਜੁੜੇ ਕਈ ਕਾਰਨ ਵੀ ਛੁਪੇ ਹਨ। ਆਓ ਜਾਣਦੇ ਹਾਂ ਕਿ ਆਖਰ ਹੌਲੀ ਤੋਂ ਪਹਿਲਾ ਬੁੱਕਵਾ ਕਿਉਂ ਲਗਾਇਆ ਜਾਦਾ ਹੈ ਅਤੇ ਇਸ ਨਾਲ ਕੀ-ਕੀ ਫਾਇਦੇ ਮਿਲਦੇ ਹਨ।
ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਲਗਾਇਆ ਜਾਂਦਾ ਹੈ ਬੁੱਕਵਾ?
ਹੋਲੀ ਤੋਂ ਇੱਕ ਦਿਨ ਪਹਿਲਾਂ ਸਰੀਰ ‘ਤੇ ਬੁੱਕਵਾ ਲਗਾਉਣਾ ਸਰੀਰਕ ਅਤੇ ਅਧਿਆਤਮਿਕ ਸ਼ੁੱਧਤਾ ਦਾ ਪ੍ਰਤੀਕ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸਰੀਰ ਦੀ ਨਕਾਰਾਤਮਕ ਊਰਜਾ ਅਤੇ ਬਿਮਾਰੀਆਂ ਹੋਲਿਕਾ ਦੀ ਅੱਗ ਨਾਲ ਸੜ ਕੇ ਨਸ਼ਟ ਹੋ ਜਾਂਦੀਆਂ ਹਨ। ਇਹ ਰਿਵਾਜ ਸਰ੍ਹੋਂ ਦੇ ਤੇਲ ਹਲਦੀ ਅਤੇ ਹੋਰ ਲੇਪ ਨਾਲ ਚਮੜੀ ਨੂੰ ਡੀਟੌਕਸ ਕਰਨ ਅਤੇ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਵੀ ਕਰਦਾ ਹੈ। ਉਬਟਨ ਲਗਾਉਣ ਨਾਲ ਚਮੜੀ ਦੇ ਰੋਮ ਛਿਦਰ ਖੁੱਲ੍ਹਦੇ ਹਨ ਅਤੇ ਸਰੀਰ ਦੀਆਂ ਅਸ਼ੁੱਧੀਆਂ ਬਾਹਰ ਨਿਕਲਦੀਆਂ ਹਨ।
ਬੁੱਕਵਾ ਲਗਾਉਣ ਦੇ ਫਾਇਦੇ
ਹੋਲੀ ਵਿੱਚ ਵਰਤੇ ਜਾਣ ਵਾਲੇ ਰੰਗ ਅਕਸਰ ਰਸਾਇਣਕ ਵਾਲੇ ਹੁੰਦੇ ਹਨ। ਬੁੱਕਵਾ ਲਗਾਉਣ ਨਾਲ ਸਕਿੰਨ ‘ਤੇ ਇੱਕ ਕੁਦਰਤੀ ਪਰਤ ਬਣ ਜਾਂਦੀ ਹੈ, ਜਿਸ ਨਾਲ ਰੰਗਾਂ ਦਾ ਪ੍ਰਭਾਵ ਘੱਟ ਜਾਂਦਾ ਹੈ। ਹਲਦੀ ਅਤੇ ਬੇਸਨ ਚਮੜੀ ਦੀ ਅਸ਼ੁੱਧੀਆਂ ਨੂੰ ਸਾਫ਼ ਕਰਦੇ ਹਨ, ਡੇਡ ਸਕਿੰਨ ਹਟਾਉਦੇ ਹਨ ਅਤੇ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ। ਸਰ੍ਹੋਂ ਦੇ ਤੇਲ ਅਤੇ ਹਲਦੀ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿੰਨ ਨੂੰ ਇਨਫੈਕਸ਼ਨ ਅਤੇ ਐਲਰਜੀ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਹੋਲੀ ਲਈ ਉਬਟਨ ਕਿਵੇਂ ਬਣਾਇਆ ਜਾਵੇ?
ਹੋਲੀ ਲਈ ਇੱਕ ਪ੍ਰਭਾਵਸ਼ਾਲੀ ਉਬਟਨ ਬਣਾਉਣ ਲਈ, 2 ਚਮਚ ਬੇਸਨ, 2-3 ਚੁਟਕੀ ਹਲਦੀ, 2 ਚਮਚ ਦਹੀਂ ਜਾਂ ਕੱਚਾ ਦੁੱਧ, ਅਤੇ ਸਰ੍ਹੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਇੱਕ ਪੇਸਟ ਬਣਾਓ। ਇਸਨੂੰ ਲਗਾਓ, ਇਸਨੂੰ 15-20 ਮਿੰਟਾਂ ਲਈ ਸੁੱਕਣ ਦਿਓ, ਫਿਰ ਰੰਗਾਂ ਨੂੰ ਹਟਾਉਣ ਅਤੇ ਚਮੜੀ ਦੀ ਰੱਖਿਆ ਲਈ ਇਸਨੂੰ ਹੌਲੀ-ਹੌਲੀ ਰਗੜੋ ਅਤੇ ਹਟਾ ਦਿਓ।











