ਨਵੀਂ ਦਿੱਲੀ : ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਇਹ ਟੂਰਨਾਮੈਂਟ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋ ਰਿਹਾ ਹੈ। ਵੈਸਟਇੰਡੀਜ਼ ਨੇ ਵਿਸ਼ਵ ਕੱਪ ਲਈ ਸ਼ਾਈ ਹੋਪ ਨੂੰ ਆਪਣਾ ਕਪਤਾਨ ਚੁਣਿਆ ਹੈ। ਇਸ ਦੇ ਇਲਾਵਾ ਟੀਮ ਵਿੱਚ ਜੇਸਨ ਹੋਲਡਰ, ਰੋਵਮੈਨ ਪਾਵੇਲ ਅਤੇ ਰੋਮਾਰੀਓ ਸ਼ੈਫਰਡ ਦੀ ਵੀ ਵਾਪਸੀ ਹੋਈ ਹੈ, ਜਿਨਾਂ ਨੂੰ ਹਾਲ ਹੀ ਵਿੱਚ ਰੇਸਟ ਦਿੱਤੀ ਗਈ ਸੀ।
ਦੱਸ ਦਈਏ ਕਿ ਜੇਸਨ ਹੋਲਡਰ ਕੈਰੇਬੀਅਨ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ। ਉਹ ਵੈਸਟਇੰਡੀਜ਼ ਦੇ ਦਿਗਜ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ ਵੈਸਟਇੰਡੀਜ਼ ਦੇ ਲਈ 69 ਟੈਸਟ, 138 ਵਨਡੇ ਅਤੇ 86 ਟੀ-20 ਮੈਚ ਖੇਡੇ ਹਨ। ਹੋਲਡਰ ਨੇ ਟੈਸਟ ਮੈਚਾਂ ਵਿੱਚ 3,073 ਦੌੜਾਂ ਅਤੇ 162 ਵਿਕਟਾਂ ਹਨ। ਵਨਡੇ ਮੈਚਾਂ ਵਿੱਚ 2,237 ਦੌੜਾਂ ਅਤੇ 159 ਵਿਕਟਾਂ ਹਨ। ਇਸ ਦੌਰਾਨ ਟੀ-20 ਮੈਚਾਂ ਵਿੱਚ 746 ਦੌੜਾਂ ਅਤੇ 97 ਵਿਕਟਾਂ ਵੀ ਲਇਆ ਹਨ।
ਅਲਜ਼ਾਰੀ ਜੋਸਫ਼ ਅਤੇ ਈਵਿਨ ਲੁਈਸ ਟੀਮ ਵਿੱਚ ਨਹੀਂ
ਵੈਸਟ ਇੰਡੀਜ਼ ਨੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸਫ਼ ਅਤੇ ਵਿਸਫੋਟਕ ਬੱਲੇਬਾਜ਼ ਈਵਿਨ ਲੁਈਸ ਨੂੰ ਸੱਟ ਕਾਰਨ ਨਹੀਂ ਚੁਣਿਆ ਹੈ। ਦੋਵੇਂ ਸ਼ਾਨਦਾਰ ਖਿਡਾਰੀ ਹਨ। ਹਾਲਾਂਕਿ, ਵੈਸਟ ਇੰਡੀਜ਼ ਨੇ ਸ਼ਮਾਰ ਜੋਸਫ਼ ਨੂੰ ਇੱਕ ਤੇਜ਼ ਗੇਂਦਬਾਜ਼ ਵਜੋਂ ਚੁਣਿਆ ਹੈ, ਜੋ ਟੀ-20 ਵਿਸ਼ਵ ਕੱਪ ਵਿੱਚ ਆਪਣੀ ਗੇਂਦਬਾਜ਼ੀ ਨਾਲ ਹੈਰਾਨੀਜਨਕ ਪ੍ਰਦਰਸ਼ਨ ਕਰ ਸਕਦਾ ਹੈ। ਉਨ੍ਹਾਂ ਕੋਲ ਜੌਹਨਸਨ ਚਾਰਲਸ ਅਤੇ ਬ੍ਰੈਂਡਨ ਕਿੰਗ ਵੀ ਓਪਨਿੰਗ ਬੱਲੇਬਾਜ਼ ਹਨ। ਸ਼ਾਈ ਹੋਪ ਵੀ ਲੋੜ ਪੈਣ ‘ਤੇ ਓਪਨਿੰਗ ਕਰ ਸਕਦੇ ਹਨ।
ਦੋ ਵਾਰ ਜਿੱਤ ਚੁੱਕੇ ਹਨ ਵਿਸ਼ਵ ਕੱਪ
ਦੱਸ ਦਈਏ ਕਿ ਵੈਸਟ ਇੰਡੀਜ਼ ਨੇ ਦੋ ਵਾਰ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦਾ ਖਿਤਾਬ ਜੀਤ ਚੁੱਕੀ ਹੈ। ਉਨ੍ਹਾਂ ਨੇ 2012 ਅਤੇ 2016 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਇਸ ਵਾਰ, ਵੈਸਟ ਇੰਡੀਜ਼ ਨੂੰ ਇਟਲੀ, ਨੇਪਾਲ, ਇੰਗਲੈਂਡ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ। ਵੈਸਟਇੰਡੀਜ਼ ਦਾ ਪਹਿਲਾ ਮੈਚ 7 ਫਰਵਰੀ ਨੂੰ ਸਕਾਟਲੈਂਡ ਦੇ ਖਿਲਾਫ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੋਵੇਗਾ, ਇਹ ਉਹੀ ਸਥਾਨ ਹੈ ਜਿੱਥੇ ਵੈਸਟਇੰਡੀਜ਼ ਨੇ 2016 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਟੀ-20 ਵਿਸ਼ਵ ਕੱਪ ਦੇ ਲਈ ਵੈਸਟਇੰਡੀਜ਼ ਦੀ ਟੀਮ : ਸ਼ਾਈ ਹੋਪ (ਕਪਤਾਨ), ਸ਼ਿਮਰੋਨ ਹੇਟਮਾਇਰ, ਜੌਨਸਨ ਚਾਰਲਸ, ਬ੍ਰੈਂਡਨ ਕਿੰਗ, ਰੋਸਟਨ ਚੇਜ਼, ਜੇਸਨ ਹੋਲਡਰ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਕੁਐਂਟਿਨ ਸੈਂਪਸਨ, ਅਕੀਲ ਹੋਸਿਨ, ਗੁਡਾਕੇਸ਼ ਮੋਤੀ, ਸ਼ਮਰ ਜੋਸਫ਼, ਜੈਡੇਨ ਸੀਲਸ, ਮੈਥਿਊ ਫੋਰਡ।











