Homeਖੇਡਾਂਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਨਿਕੋਲਸ ਪੂਰਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ...

ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਨਿਕੋਲਸ ਪੂਰਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਸ਼ਪੋਰਟਸ ਨਿਊਜ਼ : ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਨਿਕੋਲਸ ਪੂਰਨ ਨੇ ਬੀਤੇ ਦਿਨ 10 ਜੂਨ 2025 ਨੂੰ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਫੈਸਲੇ ਤੋਂ ਹਰ ਕੋਈ ਹੈਰਾਨ ਹੈ, ਕਿਉਂਕਿ ਉਨ੍ਹਾਂ ਦੀ ਉਮਰ ਸਿਰਫ਼ 29 ਸਾਲ ਹੈ। ਉਨ੍ਹਾਂ ਨੇ ਇੱਕ ਭਾਵੁਕ ਨੋਟ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ।

ਨਿਕੋਲਸ ਪੂਰਨ ਨੇ ਕਿਹਾ ਕਿ ਉਨ੍ਹਾਂ ਨੇ ਸੰਨਿਆਸ ਲੈਣ ਤੋਂ ਪਹਿਲਾਂ ਬਹੁਤ ਸੋਚਿਆ ਅਤੇ ਫਿਰ ਭਾਰੀ ਮਨ ਨਾਲ ਇਸ ਫੈਸਲੇ ‘ਤੇ ਪਹੁੰਚਿਆ ਕਿ ਹੁਣ ਸਮਾਂ ਆ ਗਿਆ ਹੈ। ਉਨ੍ਹਾਂ ਨੇ ਲਿਿਖਆ, “ਇਹ ਖੇਡ ਜਿਸਨੂੰ ਅਸੀਂ ਪਿਆਰ ਕਰਦੇ ਹਾਂ ਨੇ ਸਾਨੂੰ ਬਹੁਤ ਖੁਸ਼ੀ ਦਿੱਤੀ ਹੈ ਅਤੇ ਦਿੰਦੀ ਰਹੇਗੀ। ਯਾਦਾਂ ਕਦੇ ਨਾ ਭੁੱਲਣ ਵਾਲੀਆਂ ਅਤੇ ਵੈਸਟਇੰਡੀਜ਼ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ, ਮੈਰੂਨ ਪਹਿਨਣਾ, ਰਾਸ਼ਟਰੀ ਗੀਤ ਲਈ ਖੜ੍ਹਾ ਹੋਣਾ ਅਤੇ ਹਰ ਵਾਰ ਜਦੋਂ ਮੈਂ ਮੈਦਾਨ ‘ਤੇ ਕਦਮ ਰੱਖਦਾ ਹਾਂ ਤਾਂ ਆਪਣਾ 100 ਪ੍ਰਤੀਸ਼ਤ ਦੇਣਾ। ਇਹ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਕਿ ਇਸਦਾ ਮੇਰੇ ਲਈ ਕੀ ਅਰਥ ਹੈ। ਕਪਤਾਨ ਵਜੋਂ ਟੀਮ ਦੀ ਅਗਵਾਈ ਕਰਨਾ ਮੇਰੇ ਲਈ ਹਮੇਸ਼ਾ ਸਨਮਾਨ ਦੀ ਗੱਲ ਰਹੇਗੀ।

ਪੂਰਨ ਨੇ ਆਪਣੇ ਪ੍ਰਸ਼ੰਸਕਾਂ ਲਈ ਲਿਿਖਆ, ਤੁਹਾਡੇ ਅਟੁੱਟ ਪਿਆਰ ਲਈ ਧੰਨਵਾਦ। ਤੁਸੀਂ ਮੁਸ਼ਕਲ ਸਮੇਂ ਵਿੱਚ ਮੇਰਾ ਸਾਥ ਦਿੱਤਾ ਅਤੇ ਚੰਗੇ ਪਲਾਂ ਨੂੰ ਪੈਸ਼ਨ ਨਾਲ ਮਨਾਇਆ। ਆਪਣੇ ਪਰਿਵਾਰ, ਦੋਸਤਾਂ ਅਤੇ ਸਾਥੀ ਖਿਡਾਰੀਆਂ ਨੂੰ, ਉਨ੍ਹਾਂ ਨੇ ਲਿਿਖਆ, “ਇਸ ਯਾਤਰਾ ਵਿੱਚ ਮੇਰੇ ਨਾਲ ਚੱਲਣ ਲਈ ਧੰਨਵਾਦ। ਤੁਹਾਡੇ ਵਿਸ਼ਵਾਸ ਅਤੇ ਸਮਰਥਨ ਨੇ ਮੈਨੂੰ ਅੱਗੇ ਵਧਾਇਆ। ਹਾਲਾਂਕਿ ਮੇਰੇ ਕਰੀਅਰ ਦਾ ਇਹ ਅੰਤਰਰਾਸ਼ਟਰੀ ਅਧਿਆਇ ਬੰਦ ਹੋ ਗਿਆ ਹੈ, ਵੈਸਟ ਇੰਡੀਜ਼ ਕ੍ਰਿਕਟ ਲਈ ਮੇਰਾ ਪਿਆਰ ਕਦੇ ਘੱਟ ਨਹੀਂ ਹੋਵੇਗਾ। ਮੈਂ ਟੀਮ ਦੀ ਸਫਲਤਾ ਤੋਂ ਇਲਾਵਾ ਕੁਝ ਨਹੀਂ ਚਾਹੁੰਦਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments