Homeਮਨੋਰੰਜਨਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਗਾਇਕ ਹਿਊਮਨ ਸਾਗਰ ਦਾ 34 ਸਾਲ...

ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਗਾਇਕ ਹਿਊਮਨ ਸਾਗਰ ਦਾ 34 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਮੁੰਬਈ : ਪ੍ਰਸਿੱਧ ਉੜੀਆ ਗਾਇਕ ਹਿਊਮਨ ਸਾਗਰ ਦਾ ਬੀਤੇ ਦਿਨ, 17 ਨਵੰਬਰ ਦੀ ਸ਼ਾਮ ਨੂੰ 34 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਜਿਸ ਕਰਕੇ ਉਹਨਾਂ ਦੇ ਫੈਨਜ਼ ਅਤੇ ਪੂਰੀ ਉੜੀਆ ਮਿਊਜ਼ਿਕ ਇੰਡਸਟਰੀ ਦੁਖੀ ਹੈ। ਸਾਗਰ ਨੂੰ 14 ਅਕਤੂਬਰ ਨੂੰ ਦੁਪਹਿਰ ਕਰੀਬ 1:10 ਵਜੇ ਗੰਭੀਰ ਹਾਲਤ ਵਿੱਚ AIIMS ਭੁਵਨੇਸ਼ਵਰ ਦੇ ਐਮਰਜੈਂਸੀ ਵਿਭਾਗ ਵਿੱਚ ਲਿਜਾਇਆ ਗਿਆ ਸੀ। ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਡਿਟੇਲ ਟੈਸਟਾਂ ਅਤੇ ਇਲਾਜ ਲਈ ਮੈਡੀਕਲ ਆਈ.ਸੀ.ਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮਾਹਿਰ ਡਾਕਟਰਾਂ ਦੀ ਇੱਕ ਮਾਹਰ ਟੀਮ ਦੁਆਰਾ ਦਿੱਤੀ ਗਈ ਸਾਰੀ ਐਗਰੈਸਿਵ ਅਤੇ ਐਡਵਾਂਸਡ ਕੇਅਰ ਦੇ ਬਾਵਜੂਦ, ਇਲਾਜ ਦਾ ਕੋਈ ਅਸਰ ਨਹੀਂ ਹੋਇਆ ਅਤੇ 17.11.2025 ਨੂੰ ਰਾਤ 9.08 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਹ 14 ਨਵੰਬਰ ਨੂੰ ਏਮਜ਼ ਭੁਵਨੇਸ਼ਵਰ ਵਿੱਚ ਦਾਖਲ ਹੋਏ ਸਨ।

ਹਿਊਮਨ ਸਾਗਰ ਦੀ ਮੌਤ ਦਾ ਕਾਰਨ

ਹਿਊਮਨ ਸਾਗਰ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਓਡੀਆ ਗਾਇਕ ਹਿਊਮਨ ਸਾਗਰ ਦੀ ਮੌਤ ਦਾ ਕਾਰਨ ਵੀ ਸਾਹਮਣੇ ਆ ਚੁੱਕਾ ਹੈ। ਏਮਜ਼ ਭੁਵਨੇਸ਼ਵਰ ਦੇ ਇਲਾਜ ਕਰ ਰਹੇ ਡਾਕਟਰ (ਡਾ. ਸ਼੍ਰੀਕਾਂਤ ਬੇਹਰਾ- ਇੰਟੈਂਸਿਵਿਸਟ ਅਤੇ ਈ.ਸੀ.ਐਮ.ਓ. ਸਪੈਸ਼ਲਿਸਟ) ਤੋਂ ਮਿਲੀ ਜਾਣਕਾਰੀ ਅਨੁਸਾਰ, ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਮੌਤ ਮਲਟੀ-ਆਰਗਨ ਡਿਸਫੰਕਸ਼ਨ ਸਿੰਡਰੋਮ ਕਰਕੇ ਹੋਈ। ਇਸ ਤੋਂ ਇਲਾਵਾ, ਜਦੋਂ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ ਤਾਂ ਮੈਡੀਕਲ ਰਿਪੋਰਟਾਂ ਤੋਂ ਪਤਾ ਲੱਗਾ ਕਿ ਉਹ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿੱਚ ਮਲਟੀ-ਆਰਗਨ ਡਿਸਫੰਕਸ਼ਨ ਸਿੰਡਰੋਮ, ਇੱਕਿਊਟ-ਆਨ-ਕਰੋਨਿਕ ਲਿਵਰ ਫੇਲੀਅਰ, ਬਾਈਲੇਟਰਲ ਨਿਮੋਨੀਆ ਅਤੇ ਗੰਭੀਰ ਲੈਫਟ ਵੈਂਟ੍ਰਿਕੂਲਰ ਸਿਸਟੋਲਿਕ ਡਿਸਫੰਕਸ਼ਨ ਦੇ ਨਾਲ ਡਾਇਲੇਟਿਡ ਕਾਰਡੀਓਮਾਇਓਪੈਥੀ ਸ਼ਾਮਲ ਸਨ। ਸੂਬੇ ਦੇ ਕੋਨੇ-ਕੋਨੇ ਤੋਂ ਫੈਨਜ਼ ਨੇ ਸੋਸ਼ਲ ਮੀਡੀਆ ‘ਤੇ ਆਪਣਾ ਦੁੱਖ ਜ਼ਾਹਰ ਕੀਤਾ ਅਤੇ ਸ਼ਰਧਾਂਜਲੀ ਦੇ ਰਹੇ ਹਨ।

ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨੇ ਦਿੱਤੀ ਸੀ ਗਾਇਕ ਬਾਰੇ ਸਿਹਤ ਅਪਡੇਟ

ਇਸ ਤੋਂ ਪਹਿਲਾਂ, ਜਦੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਤਾਂ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨੇ X ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕੀਤੀ ਸੀ। ਉਨ੍ਹਾਂ ਲਿਖਿਆ, ‘ਇਹ ਜਾਣ ਕੇ ਚਿੰਤਾ ਹੋਈ ਕਿ ਮਸ਼ਹੂਰ ਗਾਇਕ ਹਿਊਮਨ ਸਾਗਰ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਦੁਆ ਕਰੋ। ਉਹ ਆਪਣੇ ਪਰਿਵਾਰ, ਆਪਣੇ ਸੰਗੀਤ ਅਤੇ ਆਪਣੇ ਲੋਕਾਂ ਕੋਲ ਪਰਤਣ। ਜਲਦੀ ਠੀਕ ਹੋ ਜਾਓ, ਹਿਊਮਨ ਸਾਗਰ।’

ਹਿਊਮਨ ਸਾਗਰ ਕੌਣ ਸੀ?

ਹਿਊਮਨ ਸਾਗਰ ਨੂੰ ਓਡੀਸ਼ਾ ਦੇ ਸਭ ਤੋਂ ਪਸੰਦੀਦਾ ਅਤੇ ਵਧੀਆ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਅਭਿਜੀਤ ਮਜੂਮਦਾਰ ਵੱਲੋਂ ਕੰਪੋਜ਼ ਕੀਤੇ ਗਏ ‘ਇਸ਼ਕ ਤੂੰ ਹੀ ਤੂੰ’ ਦੇ ਟਾਈਟਲ ਟਰੈਕ ਤੋਂ ਮਸ਼ਹੂਰ ਹੋਏ ਅਤੇ ਆਪਣੀ ਦਮਦਾਰ ਆਵਾਜ਼ ਅਤੇ ਗਾਣੇ ਦੀ ਡੂੰਘਾਈ ਨਾਲ ਦਿਲ ਜਿੱਤਦੇ ਰਹੇ।  ਉਨ੍ਹਾਂ ਨੇ ਹਿੰਦੀ ਵਿੱਚ ‘ਮੇਰਾ ਇਹ ਜਹਾਂ’ ਨਾਂ ਦਾ ਇੱਕ ਐਲਬਮ ਰਿਲੀਜ਼ ਕੀਤਾ ਅਤੇ ਆਪਣੇ ਕਰੀਅਰ ਦੌਰਾਨ ਉੜੀਆ ਫ਼ਿਲਮਾਂ ਲਈ ਸੈਂਕੜੇ ਗਾਣੇ ਰਿਕਾਰਡ ਕੀਤੇ। ਉਨ੍ਹਾਂ ਨੇ ਕਈ ਜਾਣੇ-ਪਛਾਣੇ ਉੜੀਆ ਮਿਊਜ਼ਿਕ ਐਲਬਮਾਂ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ‘ਨਿਸਵਾਸਾ’, ‘ਬੇਖੁਦੀ’, ‘ਤੁਮਾਰਾ ਓਠਾ ਤਲੇ’ ਅਤੇ ‘ਚੇਹਰਾ’ (2017) ਸ਼ਾਮਲ ਹਨ। ਉਨ੍ਹਾਂ ਦੀ ਇੰਨੀ ਛੋਟੀ ਉਮਰ ਵਿੱਚ ਅਚਾਨਕ ਮੌਤ ਨਾਲ ਉੜੀਆ ਸੰਗੀਤ ਅਤੇ ਫ਼ਿਲਮ ਇੰਡਸਟਰੀ ਹਿੱਲ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments