Homeਸੰਸਾਰਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੇਮਜ਼ ਵੈਨ...

ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ, ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੇਮਜ਼ ਵੈਨ ਡੇਰ ਬੀਕ ਦਾ ਹੋਇਆ ਦੇਹਾਂਤ

ਅਮਰੀਕਾ : ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਆ ਰਹੀ ਹੈ। 90 ਦੇ ਦਹਾਕੇ ਤੋਂ ਟੀਵੀ ਸ਼ੋਅ “ਡਾਸਨ’ਸ ਕਰੀਕ” ਨਾਲ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਦਾਕਾਰ ਜੇਮਜ਼ ਵੈਨ ਡੇਰ ਬੀਕ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ, 11 ਫਰਵਰੀ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਿਆ। ਕੋਈ ਵੀ ਵਿਸ਼ਵਾਸ ਨਹੀਂ ਹੋਇਆ ਕਿ ਉਨ੍ਹਾਂ ਦਾ ਮਨਪਸੰਦ ਅਦਾਕਾਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਜੇਮਜ਼ ਵੈਨ ਡੇਰ ਬੀਕ ਦਾ ਦੇਹਾਂਤ

ਜੇਮਜ਼ ਦੇ ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਲਿਖਿਆ, “ਸਾਡੇ ਪਿਆਰੇ ਜੇਮਜ਼ ਡੇਵਿਡ ਵੈਨ ਡੇਰ ਬੀਕ ਅੱਜ ਸਵੇਰੇ ਸ਼ਾਂਤੀਪੂਰਵਕ ਚਲ ਬਸੇ। ਉਨ੍ਹਾਂ ਨੇ ਆਪਣੀ ਬਿਮਾਰੀ ਦੇ ਦੌਰਾਨ ਆਪਣੇ ਆਖਰੀ ਦਿਨਾਂ ਨੂੰ ਹਿੰਮਤ, ਅਟੁੱਟ ਵਿਸ਼ਵਾਸ ਅਤੇ ਮਾਣ ਨਾਲ ਬਿਤਾਏ। ਦੱਸ ਦਈਏ ਜੇਮਜ਼ ਨੂੰ 2023 ਵਿੱਚ ਕੈਂਸਰ ਦਾ ਪਤਾ ਲੱਗਿਆ। ਸ਼ੁਰੂ ਵਿੱਚ, ਉਨ੍ਹਾਂ ਨੇ ਇਸਨੂੰ ਗੁਪਤ ਰੱਖਿਆ ਅਤੇ ਆਪਣਾ ਇਲਾਜ ਕਰਵਾਦੇ ਰਹੇ, ਪਰ 2024 ਵਿੱਚ, ਉਨ੍ਹਾਂ ਨੇ ਜਨਤਕ ਰੂਪ ਨਾਲ ਆਪਣੀ ਬਿਮਾਰੀ ਦੇ ਬਾਰੇ ਸਭ ਨੂੰ ਦੱਸਿਆ ਸੀ।

ਜੇਮਜ਼ ਵੈਨ ਡੇਰ ਬੀਕ ਨੇ ਇਲਾਜ ਦੇ ਲਈ ਨਿਲਾਮੀ ਕੀਤੀ ਸੀ ਆਪਣੀ ਖਾਸ ਚੀਜਾਂ

ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਨਾ ਜੇਮਜ਼ ਲਈ ਸਰੀਰਕ ਅਤੇ ਵਿੱਤੀ ਤੌਰ ‘ਤੇ ਚੁਣੌਤੀਪੂਰਨ ਸੀ। ਸਾਲ 2025 ਵਿੱਚ, ਉਨ੍ਹਾਂ ਨੇ ਆਪਣੇ ਇਲਾਜ ਦੀ ਲਾਗਤ ਨੂੰ ਪੂਰਾ ਕਰਨ ਲਈ ਆਪਣੀਆਂ ਯਾਦਗਾਰੀ ਫਿਲਮਾਂ “ਡਾਸਨ’ਸ ਕਰੀਕ” ਅਤੇ “ਵਰਸਿਟੀ ਬਲੂਜ਼” ਤੋਂ ਵਿਸ਼ੇਸ਼ ਚੀਜ਼ਾਂ ਦੀ ਨਿਲਾਮੀ ਕਰ ਦਿੱਤੀ ਸੀ। ਉਨ੍ਹਾਂ ਦੀ ਹਿੰਮਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ ਸੀ। ਉਹ ਅਕਸਰ ਮੁਸਕਰਾਉਂਦੀਆਂ ਫੋਟੋਆਂ ਸਾਂਝੀਆਂ ਕਰਦੇ ਸਨ, ਜਿਸ ਨਾਲ ਕਦੇ ਵੀ ਨਹੀ ਲੱਗਾ ਕਿ ਉਹ ਅੰਦਰ ਤੋਂ ਇਨ੍ਹੀ ਤਕਲੀਵ ਵਿੱਤ ਹਨ।

ਇੱਕ ਪੀੜ੍ਹੀ ਦੇ “ਟੀਨ ਆਈਕਨ” ਸਨ ਜੇਮਜ਼  

ਜੇਮਜ਼ ਦੇ ਕਰੀਅਰ ਦੀ ਸ਼ੁਰੂਆਤ  13 ਸਾਲ ਦੀ ਉਮਰ ਵਿੱਚ ਹੋ ਗਈ ਸੀ, ਪਰ ਉਨ੍ਹਾਂ ਨੂੰ ਅਸਲ ਪਛਾਣ 1998 ਵਿੱਚ ਸ਼ੁਰੂ ਹੋਏ ਸ਼ੋਅ ‘ਡੌਸਨ’ਜ਼ ਕਰੀਕ’ ਦੇ ਡਾਸਨ ਲੀਰੀ ਦੇ ਕਿਰਦਾਰ ਨਾਲ ਮਿਲੀ ਸੀ।” ਇਸ ਸ਼ੋਅ ਨੇ ਉਨ੍ਹਾਂ ਨੂੰ ਇੱਕ ਗਲੋਬਲ ਸੁਪਰਸਟਾਰ ਬਣਾ ਦਿੱਤਾ। ਉਨ੍ਹਾਂ ਨੇ ਬਾਅਦ ਵਿੱਚ “ਵਰਸਿਟੀ ਬਲੂਜ਼,” “ਸਕੈਰੀ ਮੂਵੀ,” ਅਤੇ “ਲੀਵਰੇਜ” ਵਰਗੇ ਪ੍ਰੋਜੈਕਟਾਂ ਵਿੱਚ ਵੀ ਸ਼ਾਨਦਾਰ ਕੰਮ ਕੀਤਾ।

ਸੋਸ਼ਲ ਮੀਡੀਆ ਅਤੇ ਰੈੱਡਿਟ ‘ਤੇ ਜੇਮਜ਼ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਦੇ ਹੋਏ ਦੱਸ ਰਹੇ ਹਨ  ਕਿ ਉਨ੍ਹਾਂ ਨੇ ਨਾ ਸਿਰਫ਼ ਇੱਕ ਮਹਾਨ ਅਦਾਕਾਰ ਨੂੰ ਗੁਆ ਦਿੱਤਾ ਹੈ, ਸਗੋਂ ਇੱਕ ਦਿਆਲੂ ਵਿਅਕਤੀ ਨੂੰ ਵੀ ਗੁਆ ਦਿੱਤਾ ਹੈ। ਹਾਲੀਵੁੱਡ ਦੇ ਇਸ ਸਿਤਾਰੇ ਦੀ ਸਾਦਗੀ ਭਰੀ ਮੁਸਕਰਾਹਟ ਹਮੇਸ਼ਾ ਲੋਕਾਂ ਦੇ ਮਨਾਂ ਵਿੱਚ ਜਿੰਦਾ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments