Homeਮਨੋਰੰਜਨਸਾਊਥ ਸਿਨੇਮਾ ’ਚ ਸੋਗ ਦੀ ਲਹਿਰ, ਮਸ਼ਹੂਰ ਮਿਊਜ਼ਿਕ-ਕੰਪੋਜ਼ਰ ਤੇ ਗਾਇਕ ਐਮ.ਸੀ. ਸਬੇਸਨ...

ਸਾਊਥ ਸਿਨੇਮਾ ’ਚ ਸੋਗ ਦੀ ਲਹਿਰ, ਮਸ਼ਹੂਰ ਮਿਊਜ਼ਿਕ-ਕੰਪੋਜ਼ਰ ਤੇ ਗਾਇਕ ਐਮ.ਸੀ. ਸਬੇਸਨ ਦਾ ਹੋਇਆ ਦੇਹਾਂਤ

ਚੇਨਈ : ਹਿੰਦੀ ਸਿਨੇਮਾ ਤੋਂ ਬਾਅਦ ਹੁਣ ਸਾਊਥ ਸਿਨੇਮਾ ਵਿੱਚ ਵੀ ਸੰਨਾਟਾ ਫੈਲ ਗਿਆ ਹੈ। ਤਮਿਲ ਸਿਨੇਮਾ ਦੇ ਮਸ਼ਹੂਰ ਸੰਗੀਤ-ਰਚਨਾਕਾਰ ਅਤੇ ਗਾਇਕ ਏਮ.ਸੀ. ਸਬੇਸਨ ਨੇ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ, ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸਨ।

ਇਸ ਤੋਂ ਪਹਿਲਾਂ ਬਾਲੀਵੁੱਡ ਨੇ ਇੱਕ ਹਫ਼ਤੇ ਦੇ ਅੰਦਰ 3 ਵੱਡੇ ਸਿਤਾਰੇ ਗੁਆ ਲਏ। ਇਨ੍ਹਾਂ ਵਿੱਚ ‘ਕਰਨ’ ਫੇਮ ਪੰਕਜ ਧੀਰ, ਮਸ਼ਹੂਰ ਅਦਾਕਾਰਾ ਮਧੂਮਤੀ ਅਤੇ ਦੀਵਾਲੀ ਵਾਲੇ ਦਿਨ ਦਿੱਗਜ ਅਦਾਕਾਰ-ਕਾਮੇਡੀਅਨ ਅਸਰਾਨੀ। ਹਿੰਦੀ ਸਿਨੇਮਾ ਲਈ ਇਹ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

ਐਮ.ਸੀ. ਸਬੇਸਨ ਦਾ ਅੰਤਿਮ ਸਸਕਾਰ

ਮਿਲੀ ਜਾਣਕਾਰੀ ਮੁਤਾਬਕ, ਮਿਊਜ਼ਿਕ-ਕੰਪੋਜ਼ਰ ਅਤੇ ਗਾਇਕ ਐਮ.ਸੀ. ਸਬੇਸਨ (MC Sabesan) ਦਾ ਅੰਤਿਮ ਸਸਕਾਰ, ਅੱਜ ਸ਼ੁੱਕਰਵਾਰ, 24 ਅਕਤੂਬਰ ਦੁਪਹਿਰ 3 ਵਜੇ ਚੇਨਈ ਵਿੱਚ ਕੀਤਾ ਜਾਵੇਗਾ। ਐਮ.ਸੀ. ਸਬੇਸਨ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਪੁੱਤਰ (ਕਾਰਤਿਕ) ਅਤੇ ਦੋ ਧੀਆਂ – ਗੀਤਾ ਅਤੇ ਅਰਚਨਾ ਹਨ। ਉਨ੍ਹਾਂ ਦੇ ਜਾਣ ਨਾਲ ਭਾਰੀ ਘਾਟਾ ਹੋਇਆ ਹੈ। ਆਮ ਲੋਕਾਂ ਸਮੇਤ ਸਾਰੇ ਵੱਡੇ ਸਿਤਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।

ਟੁੱਟ ਗਈ ਸਬੇਸਨ ਅਤੇ ਮੁਰਲੀ ​​ਦੀ ਜੋੜੀ

ਸਬੇਸਨ ਅਤੇ ਮੁਰਲੀ ​​ਦੀ ਮਸ਼ਹੂਰ ਸੰਗੀਤਕ ਜੋੜੀ ਹੁਣ ਟੁੱਟ ਗਈ ਹੈ। ਸਬੇਸਨ ਦੇ ਦੇਹਾਂਤ ਨਾਲ, ਇੱਕ ਸੰਗੀਤਕ ਯੁੱਗ ਦਾ ਅੰਤ ਹੋ ਗਿਆ ਹੈ ਜਿਸਨੇ ਤਾਮਿਲ ਸਿਨੇਮਾ ਨੂੰ ਅਣਗਿਣਤ ਯਾਦਗਾਰੀ ਸੁਰਾਂ ਦਿੱਤੀਆਂ।

ਤਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੂੰ ਲੋਕ ਪਿਆਰ ਨਾਲ ਸਬੇਸ਼ (MC Sabesan) ਦੇ ਨਾਂ ਨਾਲ ਜਾਣਦੇ ਸਨ। ਸਬੇਸ਼ ਅਤੇ ਮੁਰਲੀ ਅਸਲ ਜ਼ਿੰਦਗੀ ਵਿੱਚ ਭਰਾ ਸਨ, ਅਤੇ ਨਾਲ ਮਿਲ ਕੇ ਉਨ੍ਹਾਂ ਨੇ ਕਈ ਵਧੀਆ ਫ਼ਿਲਮਾਂ ਦਾ ਸੰਗੀਤ ਤਿਆਰ ਕੀਤਾ। ਉਨ੍ਹਾਂ ਦੀ ਜੋੜੀ ਨੇ ‘ਗੋਰਿਪਲਾਇਮ’, ‘ਮਿਲਗਾ’, ‘ਥਾਵਮਈ ਥਾਵਮਿਰੁੰਧੁ’, ‘ਪਾਰਾਈ’, ‘ਅਦੈਕਾਲਮ’, ‘ਇਮਸਾਈ ਅਰਾਸਨ 23ਵੀਂ ਪੁਲਿਕੇਸੀ’, ‘ਪੋੱਕਿਸ਼ਮ’, ‘ਏਂਗਲ ਆਸਨ’ ਅਤੇ ‘ਕੂਡਲ ਨਗਰ’ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਆਪਣਾ ਜਾਦੂ ਬਿਖੇਰਿਆ।

ਸਬੇਸ਼ ਨਾ ਸਿਰਫ ਇੱਕ ਪ੍ਰਤਿਭਾਸ਼ਾਲੀ ਸੰਗੀਤ ਨਿਰਦੇਸ਼ਕ ਸੀ ਬਲਕਿ ਇੱਕ ਸ਼ਾਨਦਾਰ ਪਲੇਬੈਕ ਗਾਇਕ ਵੀ ਸੀ। ਉਨ੍ਹਾਂ ਦੀ ਆਵਾਜ਼ ਅਤੇ ਸੁਰਾਂ ਨੇ ਤਾਮਿਲ ਸਿਨੇਮਾ ਵਿੱਚ ਜੋ ਰੰਗ ਜੋੜਿਆ ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਕਾਇਲ ਦੇਵਰਾਜ ਨੇ ਦਿੱਤੀ ਸੀ ਦੇਹਾਂਤ ਦੀ ਜਾਣਕਾਰੀ

ਅਦਾਕਾਰ ਕਾਇਲ ਦੇਵਰਾਜ ਨੇ ਪ੍ਰਸਿੱਧ ਸੰਗੀਤਕਾਰ ਐਮਸੀ ਸਬੇਸ਼ਨ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਲਿਖਿਆ, “ਸੰਗੀਤਕਾਰ ਸਬੇਸਨ ਦਾ 23 ਅਕਤੂਬਰ ਨੂੰ ਦੇਹਾਂਤ ਹੋ ਗਿਆ। ਉਹ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ‘ਥੇਨੀਸਾਈ ਥੇਂਡਰਲ’ ਦੇਵਾ ਦੇ ਛੋਟੇ ਭਰਾ ਸਨ। ਸਬੇਸਨ, ਜੋ ਕਿ ਇੱਕ ਸੰਗੀਤਕਾਰ ਅਤੇ ਫਿਲਮ ਸੰਗੀਤਕਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments