Homeਖੇਡਾਂਮਿਜ਼ੋਰਮ ਕ੍ਰਿਕਟ ਜਗਤ ’ਚ ਸੋਗ ਦੀ ਲਹਿਰ, ਮਸ਼ਹੂਰ ਕ੍ਰਿਕਟਰ ਲਾਲਰੇਮਰੂਤਾ ਖਿਆਂਗਟੇ ਦਾ...

ਮਿਜ਼ੋਰਮ ਕ੍ਰਿਕਟ ਜਗਤ ’ਚ ਸੋਗ ਦੀ ਲਹਿਰ, ਮਸ਼ਹੂਰ ਕ੍ਰਿਕਟਰ ਲਾਲਰੇਮਰੂਤਾ ਖਿਆਂਗਟੇ ਦਾ ਹੋਇਆ ਦੇਹਾਂਤ

Sports News : ਮਿਜ਼ੋਰਮ ਕ੍ਰਿਕਟ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰਾਜ ਦੇ ਹੋਣਹਾਰ ਕ੍ਰਿਕਟਰ ਲਾਲਰੇਮਰੂਤਾ ਖਿਆਂਗਟੇ ਦਾ ਇੱਕ ਮੈਚ ਦੇ ਦੌਰਾਨ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਮੈਦਾਨ ‘ਤੇ ਹੋਈ ਇਸ ਦੁਖਦਾਈ ਘਟਨਾ ਨੇ ਪੂਰੇ ਖੇਡ ਜਗਤ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਇਸ ਖ਼ਬਰ ਨੇ ਹਰ ਖੇਡ ਪ੍ਰੇਮੀ ਦਾ ਦਿਲ ਦਹਿਲਾ ਦਿੱਤਾ ਹੈ।

ਰਣਜੀ ਟਰਾਫੀ ਵਿੱਚ ਖੇਡੇ ਸਨ ਖਿਆਂਗਟੇ

ਮਿਜ਼ੋਰਮ ਲਈ ਰਣਜੀ ਟਰਾਫੀ ਖੇਡ ਚੁੱਕੇ ਕ੍ਰਿਕਟਰ ਲਾਲਰੇਮਰੂਤਾ ਖਿਆੰਗਤੇ ਹੁਣ ਸਾਡੇ ਵਿੱਚ ਨਹੀਂ ਰਹੇ। ਵੀਰਵਾਰ ਨੂੰ ਸਿਹਿਮੂਈ (Sihhmui) ਵਿੱਚ ਆਯੋਜਿਤ ਇੱਕ ਸਥਾਨਕ ਟੂਰਨਾਮੈਂਟ ਦੌਰਾਨ, ਉਨ੍ਹਾਂ ਨੂੰ ਅਚਾਨਕ ਸਿਹਤ ਸਬੰਧੀ ਸਮੱਸਿਆ ਹੋਈ, ਜਿਸ ਦੇ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਜਾਣਕਾਰੀ ਅਨੁਸਾਰ ਲਾਲਰੇਮਰੂਤਾ ਖਿਆੰਗਤੇ ਆਪਣੀ ਟੀਮ ‘ਵੇਨਘਨੂਈ ਰੇਡਰਜ਼ ਕ੍ਰਿਕਟ ਕਲੱਬ’ ਵੱਲੋਂ ‘ਚਾਵਨਪੁਈ ਆਈਐਲਐਮਓਵੀ ਕ੍ਰਿਕਟ ਕਲੱਬ’ ਦੇ ਖਿਲਾਫ ਮੈਚ ਖੇਡ ਰਿਹਾ ਸੀ।

ਮੈਚ ਦੇ ਦੌਰਾਨ ਸਾਹ ਲੈਣ ’ਚ ਹੋਈ ਤਕਲੀਫ਼

ਮੈਚ ਦੇ ਦੌਰਾਨ, ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿੱਚ ਭਾਰੀ ਮੁਸ਼ਕਲ ਮਹਿਸੂਸ ਹੋਈ ਅਤੇ ਉਹ ਮੈਦਾਨ ‘ਤੇ ਹੀ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦੌਰਾ ਪਿਆ, ਜੋ ਘਾਤਕ ਸਾਬਤ ਹੋਇਆ। 37 ਸਾਲਾ ਲਾਲਰੇਮਰੁਤਾ ਖਿਆਂਗਟੇ ਮਿਜ਼ੋਰਮ ਕ੍ਰਿਕਟ ਵਿੱਚ ਇੱਕ ਬਹੁਤ ਵਧੀਆਂ ਨਾਮ ਸੀ।

ਖੇਡ ਮੰਤਰੀ ਨੇ ਜਤਾਇਆ ਸ਼ੋਕ

ਲਾਲਰੇਮਰੁਤਾ ਖਿਆਂਗਟੇ ਨੇ 2018 ਅਤੇ 2022 ਦੇ ਵਿਚਕਾਰ ਰਾਜ ਦੀ ਸੀਨੀਅਰ ਟੀਮ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਮਿਜ਼ੋਰਮ ਦੇ ਲਈ ਦੋ ਪਹਿਲੀ ਸ਼੍ਰੇਣੀ (ਰਣਜੀ ਟਰਾਫੀ) ਮੈਚ ਖੇਡੇ ਸਨ। ਟੀ-20 ਫਾਰਮੈਟ ਵਿੱਚ, ਉਨ੍ਹਾਂ ਨੇ ਸੱਤ ਸਈਦ ਮੁਸ਼ਤਾਕ ਅਲੀ ਟਰਾਫੀ ਮੈਚਾਂ ਵਿੱਚ ਰਾਜ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ, ਉਹ ਸਥਾਨਕ ਪੱਧਰ ‘ਤੇ ਕਈ ਪ੍ਰਸਿੱਧ ਕਲੱਬਾਂ ਦੇ ਮੁੱਖ ਖਿਡਾਰੀ ਰਹੇ ਸਨ। ਇਸ ਦੁਖਦਾਈ ਘਟਨਾ ‘ਤੇ ਮਿਜ਼ੋਰਮ ਦੇ ਖੇਡ ਅਤੇ ਯੁਵਾ ਸੇਵਾ ਮੰਤਰੀ ਲਾਲਨਗਿੰਗਲੋਵਾ ਹਮਾਰ ਨੇ ਗਹਿਰਾ ਸੋਗ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਲਾਲਰੇਮਰੁਤਾ ਖਿਆਂਗਟੇ ਦਾ ਦੇਹਾਂਤ ਖੇਡ ਜਗਤ ਲਈ ਇੱਕ ਵੱਡਾ ਘਾਟਾ ਹੈ। ਮੈਚ ਦੌਰਾਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਮੇਰੀਆਂ ਸੰਵੇਦਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ। ਇਸ ਦੌਰਾਨ, ਕ੍ਰਿਕਟ ਐਸੋਸੀਏਸ਼ਨ ਆਫ ਮਿਜ਼ੋਰਮ (ਸੀਏਐਮ) ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਲਾਲਰੇਮਰੁਤਾ ਖਿਆਂਗਟੇ ਇੱਕ ਸਮਰਪਿਤ ਖਿਡਾਰੀ ਸੀ। ਉਨ੍ਹਾਂ ਨੇ ਰਣਜੀ ਅਤੇ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਸਾਡੇ ਰਾਜ ਨੂੰ ਸ਼ਾਨ ਦਿਵਾਈ। ਇਸ ਦੁੱਖ ਦੀ ਘੜੀ ਵਿੱਚ ਸਾਡੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments