ਨਵੀਂ ਦਿੱਲੀ : ਜੇਕਰ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਲਾਭਦਾਇਕ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿੱਚ ਦੋ ਦਿਨਾਂ ਲਈ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਦਿੱਲੀ ਜਲ ਬੋਰਡ ਨੇ ਕਿਹਾ ਕਿ ਚੰਦਰਵਾਲ ਵਾਟਰ ਟ੍ਰੀਟਮੈਂਟ ਪਲਾਂਟ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਕੁਝ ਇਲਾਕਿਆਂ ਵਿੱਚ ਸਪਲਾਈ ’ਤੇ ਅਸਰ ਪਵੇਗਾ। ਜਲ ਬੋਰਡ ਨੇ ਇਸ ਸੰਬੰਧੀ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਕਿੱਥੇ ਪ੍ਰਭਾਵਿਤ ਹੋਵੇਗੀ ਪਾਣੀ ਦੀ ਸਪਲਾਈ ?
ਮੁਰੰਮਤ ਦੇ ਕੰਮ ਕਾਰਨ 15 ਅਤੇ 16 ਅਪ੍ਰੈਲ ਨੂੰ ਹਿੰਦੂ ਰਾਓ ਹਸਪਤਾਲ, ਨਯਾ ਬਾਜ਼ਾਰ, ਕਸ਼ਮੀਰੀ ਗੇਟ, ਮੋਤੀਆ ਖਾਨ, ਪੂਸਾ ਰੋਡ, ਰਾਜੇਂਦਰ ਨਗਰ ਅਤੇ ਪਹਾੜਗੰਜ ਵਰਗੇ ਖੇਤਰਾਂ ਵਿੱਚ ਪਾਣੀ ਬਿਲਕੁਲ ਨਹੀਂ ਆਵੇਗਾ ਜਾਂ ਬਹੁਤ ਘੱਟ ਆਵੇਗਾ।
ਛੇ ਘੰਟੇ ਪਾਣੀ ਬੰਦ
ਜਲ ਬੋਰਡ ਨੇ ਆਪਣੇ ਅਲਰਟ ਵਿੱਚ ਕਿਹਾ, “ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ, ਚੰਦਰਵਾਲ ਵਾਟਰ ਪਲਾਂਟ-2 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਛੇ ਘੰਟਿਆਂ ਲਈ ਬੰਦ ਰਹੇਗਾ। ਇਸ ਨਾਲ 15 ਅਤੇ 16 ਅਪ੍ਰੈਲ ਨੂੰ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਖੇਤਰਾਂ ਵਿੱਚ ਪਾਣੀ ਦਾ ਦਬਾਅ ਘੱਟ ਸਕਦਾ ਹੈ।”
ਪਿਛਲੇ ਮਹੀਨੇ ਤੋਂ, ਮੱਧ ਦਿੱਲੀ ਅਤੇ ਨਵੀਂ ਦਿੱਲੀ ਨਗਰ ਪਰਿਸ਼ਦ (NDMC) ਦੇ ਅਧੀਨ ਆਉਣ ਵਾਲੇ ਕਈ ਇਲਾਕਿਆਂ ਵਿੱਚ ਚੰਦਰਾਵਲ ਵਾਟਰ ਟਰੀਟਮੈਂਟ ਪਲਾਂਟ ਵਿੱਚ ਆਈਆਂ ਮੁਸ਼ਕਿਲਾਂ ਕਾਰਨ ਪਾਣੀ ਦੀ ਸਪਲਾਈ ‘ਤੇ ਅਸਰ ਪਿਆ ਹੈ। ਇਸ ਤੋਂ ਪਹਿਲਾਂ, ਇਸ ਪਲਾਂਟ ਵਿੱਚ 600-mm ਵਿਆਸ ਵਾਲੀ ਇੱਕ ਪਾਣੀ ਦੀ ਪਾਈਪਲਾਈਨ ਟੁੱਟ ਗਈ ਸੀ। ਹਾਲਾਂਕਿ, ਅਧਿਕਾਰੀਆਂ ਨੇ ਕਿਸੇ ਵੀ ਵੱਡੀ ਸਮੱਸਿਆ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਬੰਦ ਪਹਿਲਾਂ ਤੋਂ ਤੈਅ ਸੀ।
ਜਲ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ, “ਅਸੀਂ ਗਰਮੀਆਂ ਦੇ ਸਿਖਰ ਦੇ ਮੌਸਮ ਦੌਰਾਨ ਕਿਸੇ ਵੀ ਵੱਡੀ ਸਮੱਸਿਆ ਤੋਂ ਬਚਣ ਲਈ ਕੁਝ ਉਪਕਰਣਾਂ ਨੂੰ ਬਦਲਾਂਗੇ। ਇਹ ਛੇ ਘੰਟਿਆਂ ਲਈ ਪਹਿਲਾਂ ਤੋਂ ਤੈਅ ਸ਼ਟ ਡਾਊਨ ਹੈ।”











