Homeਪੰਜਾਬਜ਼ਿਲ੍ਹਾ ਸਕੂਲ ਟੂਰਨਾਮੈਂਟ 'ਚ ਲੜਕਿਆਂ ਦੇ ਕਰਵਾਏ ਗਏ ਵਾਲੀਬਾਲ ਮੁਕਾਬਲੇ

ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਕਰਵਾਏ ਗਏ ਵਾਲੀਬਾਲ ਮੁਕਾਬਲੇ

ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਵਾਲੀਬਾਲ ਦੇ ਮੁਕਾਬਲੇ ਪੋਲੋਂ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ।

ਅੰਡਰ 14 ਦੇ ਮੁਕਾਬਲਿਆਂ ਵਿੱਚ ਭਾਦਸੋ ਜੋਨ ਨੇ ਪਹਿਲਾਂ, ਨਾਭਾ ਜੋਨ ਨੇ ਦੂਜਾ,ਭੁੰਨਰਹੇੜੀ ਜੋਨ ਨੇ ਤੀਜਾ, ਰਾਜਪੁਰਾ ਜੋਨ ਨੇ ਚੌਥਾ, ਅੰਡਰ 17 ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜੋਨ ਨੇ ਪਹਿਲਾ, ਭੁੰਨਰਹੇੜੀ ਜੋਨ ਨੇ ਦੂਜਾ,ਨਾਭਾ ਜੋਨ ਨੇ ਤੀਜਾ,ਭਾਦਸੋਂ ਜੋਨ ਨੇ ਚੌਥਾ,ਅੰਡਰ19 ਦੇ ਮੁਕਾਬਲਿਆਂ ਵਿੱਚ ਭਾਦਸੋਂ ਜੋਨ ਨੇ ਪਹਿਲਾ, ਨਾਭਾ ਜੋਨ ਨੇ ਦੂਜਾ, ਰਾਜਪੁਰਾ ਜੋਨ ਨੇ ਤੀਜਾ, ਘਨੌਰ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਪੋਲੋ ਗਰਾਊਂਡ ਵਿਖੇ ਪਹੁੰਚ ਗਏ ਖਿਡਾਰੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਖੇਡ ਕਨਵੀਨਰ ਡਾ.ਦਿਲਸ਼ੇਰ ਕੌਰ ਪ੍ਰਿੰਸੀਪਲ ਸਸਸਸ ਲੋਟ, ਗੁਰਪ੍ਰੀਤ ਸਿੰਘ ਟਿਵਾਣਾ ਜੋਨਲ ਸਕੱਤਰ ਭਾਦਸੋਂ,ਬਲਜੀਤ ਸਿੰਘ ਧਾਰੋਂਕੀ,ਬਲਵਿੰਦਰ ਸਿੰਘ, ਜਸਵਿੰਦਰ ਖਾਂ,ਲਖਵਿੰਦਰ ਸਿੰਘ,ਚਮਕੌਰ ਸਿੰਘ,ਗੁਰਨਾਮ ਸਿੰਘ, ਪਰਮਿੰਦਰ ਸਿੰਘ ਵਾਲੀਬਾਲ ਕੋਚ ਸਪੋਰਟਸ ਵਿਭਾਗ,ਅਮਨਦੀਪ ਕੌਰ, ਕੁਲਦੀਪ ਕੌਰ,ਰਾਜਵਿੰਦਰ ਕੌਰ,ਹਰਪ੍ਰੀਤ ਕੌਰ,ਰੁਪਿੰਦਰ ਕੌਰ, ਕਿਰਨਜੀਤ ਕੌਰ,ਰਾਜਵੀਰ ਖਾਂ, ਰਾਜਨਪ੍ਰੀਤ ਕੌਰ,ਜਗਤਾਰ ਸਿੰਘ ਕੋਚ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments