Homeਦੇਸ਼ਤਾਮਿਲਨਾਡੂ 'ਚ ਵਿਜੇ ਥਲਪਤੀ ਦਾ ਸਹੁੰ ਚੁੱਕ ਸਮਾਗਮ ਮੁਲਤਵੀ ਹੋਣ ਦੇ ਸੰਕੇਤ

ਤਾਮਿਲਨਾਡੂ ‘ਚ ਵਿਜੇ ਥਲਪਤੀ ਦਾ ਸਹੁੰ ਚੁੱਕ ਸਮਾਗਮ ਮੁਲਤਵੀ ਹੋਣ ਦੇ ਸੰਕੇਤ

ਤਾਮਿਲਨਾਡੂ: ਤਾਮਿਲਨਾਡੂ ‘ਚ ਇਸ ਵੇਲੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਸਪੈਂਸ ਕਾਇਮ ਹੈ। ਟੀ.ਵੀ.ਕੇ. (TVK) ਮੁਖੀ ਵਿਜੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਬਾਵਜੂਦ, ਸਹੁੰ ਚੁੱਕ ਸਮਾਗਮ 7 ਮਈ ਨੂੰ ਹੋਣ ਦੀ ਸੰਭਾਵਨਾ ਹੁਣ ਘੱਟ ਦਿਖਾਈ ਦੇ ਰਹੀ ਹੈ।

ਵਿਜੇ ਨੇ ਰਾਜ ਭਵਨ ਵਿੱਚ ਰਾਜਪਾਲ ਰਾਜੇਂਦਰ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਲਈ ਆਪਣੇ ਸਮਰਥਨ ਪੱਤਰ ਸੌਂਪੇ। ਉਨ੍ਹਾਂ ਨੇ 113 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਇਹਨਾਂ ਸਮਰਥਨ ਪੱਤਰਾਂ ਵਿੱਚ ਟੀ.ਵੀ.ਕੇ. ਦੇ 107 ਵਿਧਾਇਕਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ 5 ਵਿਧਾਇਕਾਂ ਦੇ ਦਸਤਖਤ ਸ਼ਾਮਲ ਹਨ।

ਹਾਲਾਂਕਿ, 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 118 ਵਿਧਾਇਕਾਂ ਦਾ ਸਮਰਥਨ ਲਾਜ਼ਮੀ ਹੈ। ਇਸ ਵੇਲੇ ਟੀ.ਵੀ.ਕੇ. ਕੋਲ ਪੂਰਾ ਅੰਕੜਾ ਨਹੀਂ ਹੈ। ਵਿਜੇ ਦੀ ਪਾਰਟੀ ਨੇ ਚੋਣਾਂ ਵਿੱਚ 108 ਸੀਟਾਂ ਜਿੱਤੀਆਂ ਸਨ, ਪਰ ਵਿਜੇ ਦੇ ਦੋ ਹਲਕਿਆਂ ਤੋਂ ਜਿੱਤਣ ਕਾਰਨ ਇੱਕ ਸੀਟ ਖਾਲੀ ਹੋਣੀ ਹੈ, ਜਿਸ ਨਾਲ ਪਾਰਟੀ ਦੀ ਗਿਣਤੀ 107 ਰਹਿ ਜਾਂਦੀ ਹੈ। ਇਸ ਕਰਕੇ ਬਹੁਮਤ ਹਾਸਲ ਕਰਨ ਲਈ ਪਾਰਟੀ ਨੂੰ ਹੋਰ ਸਮਰਥਨ ਦੀ ਲੋੜ ਹੈ।

ਰਾਜਪਾਲ ਨੇ ਵਿਜੇ ਤੋਂ 118 ਵਿਧਾਇਕਾਂ ਦੇ ਪੱਕੇ ਸਮਰਥਨ ਪੱਤਰ ਪੇਸ਼ ਕਰਨ ਲਈ ਕਿਹਾ ਹੈ। ਇਸ ਸਥਿਤੀ ਵਿੱਚ ਵਿਜੇ ਨੇ ਵਾਧੂ ਸਮਾਂ ਮੰਗਿਆ ਹੈ ਤਾਂ ਜੋ ਉਹ ਹੋਰ ਵਿਧਾਇਕਾਂ ਦਾ ਸਮਰਥਨ ਇਕੱਠਾ ਕਰ ਸਕਣ। ਇਸ ਤੋਂ ਸਪੱਸ਼ਟ ਹੈ ਕਿ ਸਹੁੰ ਚੁੱਕ ਸਮਾਗਮ ਦੇ ਸਮੇਂ ਵਿੱਚ ਤਬਦੀਲੀ ਹੋ ਸਕਦੀ ਹੈ।

ਮੌਜੂਦਾ ਹਾਲਾਤਾਂ ਵਿੱਚ, ਟੀਵੀਕੇ ਨੂੰ ਬਹੁਮਤ ਹਾਸਲ ਕਰਨ ਲਈ ਹੋਰ 11 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਕਾਂਗਰਸ ਦੇ 5 ਵਿਧਾਇਕਾਂ ਦਾ ਸਮਰਥਨ ਪਹਿਲਾਂ ਹੀ ਮਿਲ ਚੁੱਕਾ ਹੈ, ਪਰ ਇਹ ਅੰਕੜਾ ਅਜੇ ਵੀ ਘੱਟ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments