Homeਦੇਸ਼ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅੱਜ ਤੋਂ 31 ਅਗਸਤ ਤੱਕ ਤਮਿਲਨਾਡੂ, ਕਰਨਾਟਕ, ਕੇਰਲਮ...

ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅੱਜ ਤੋਂ 31 ਅਗਸਤ ਤੱਕ ਤਮਿਲਨਾਡੂ, ਕਰਨਾਟਕ, ਕੇਰਲਮ ਤੇ ਲਕਸ਼ਦੀਪ ਦਾ ਕਰਨਗੇ ਦੌਰਾ

ਤਮਿਲਨਾਡੂ : ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਅੱਜ ਤੋਂ 31 ਅਗਸਤ, 2026 ਤੱਕ ਤਮਿਲਨਾਡੂ, ਕਰਨਾਟਕ, ਕੇਰਲਮ ਅਤੇ ਲਕਸ਼ਦੀਪ ਦਾ ਦੌਰਾ ਕਰਨਗੇ।

ਤਿੰਨ ਦਿਨਾਂ ਦੇ ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਸਿੱਖਿਆ, ਜਨਤਕ ਸੇਵਾ, ਸੱਭਿਆਚਾਰਕ ਵਿਰਾਸਤ, ਉਦਯੋਗ-ਅਕਾਦਮਿਕ ਸਹਿਯੋਗ, ਮੱਛੀ ਪਾਲਣ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮਾਂ ਅਤੇ ਪ੍ਰਮੁੱਖ ਜਨਤਕ ਸਮਾਰੋਹਾਂ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

ਅੱਜ ਉਪ ਰਾਸ਼ਟਰਪਤੀ ਦਾ ਤਮਿਲਨਾਡੂ ਅਤੇ ਕਰਨਾਟਕ ਦੌਰਾ
ਉਪ ਰਾਸ਼ਟਰਪਤੀ ਤਮਿਲਨਾਡੂ , 29 ਅਗਸਤ ਨੂੰ ਤਮਿਲਨਾਡੂ ਦੇ ਇਰੋਡ ਵਿੱਚ ਕੋਂਗੂ ਵੇੱਲਾਲਰ ਇੰਸਟੀਚਿਊਟ ਆਫ ਟੈਕਨਾਲੋਜੀ ਟਰੱਸਟ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਇਸ ਤੋਂ ਬਾਅਦ, ਦਿਨ ਦੇ ਦੂਜੇ ਹਿੱਸੇ ਵਿੱਚ ਉਪ ਰਾਸ਼ਟਰਪਤੀ ਬੈਂਗਲੁਰੂ ਰਵਾਨਾ ਹੋਣਗੇ, ਜਿੱਥੇ ਉਹ ਵਿਧਾਨ ਸੌਧਾ ਵਿੱਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਰਾਮਕ੍ਰਿਸ਼ਨ ਹੇਗੜੇ ਦੇ ਸ਼ਤਾਬਦੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਭਲਕੇ ਉਪ ਰਾਸ਼ਟਰਪਤੀ ਦਾ ਕੇਰਲਮ ਦੌਰਾ
ਉਪ ਰਾਸ਼ਟਰਪਤੀ 30 ਅਗਸਤ ਨੂੰ ਕੇਰਲਮ ਦਾ ਦੌਰਾ ਕਰਨਗੇ। ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਦੇ ਦੌਰੇ ਦੀ ਸ਼ੁਰੂਆਤ ਅਲਾਪੁੱਝਾ ਤੋਂ ਹੋਵੇਗੀ, ਜਿੱਥੇ ਉਹ ਲਿਓ XIII ਹਾਇਰ ਸੈਕੰਡਰੀ ਸਕੂਲ ਵਿੱਚ ਕੇਰਲ ਕੌਮੁਦੀ ਦੀ 115ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਇਸ ਤੋਂ ਬਾਅਦ ਉਪ ਰਾਸ਼ਟਰਪਤੀ ਪਥਾਨਾਮਥਿੱਟਾ ਜਾਣਗੇ, ਜਿੱਥੇ ਉਹ ਅਰਣਮੁਲਾ ਜਲ ਮਹੋਤਸਵ 2026 ਦਾ ਉਦਘਾਟਨ ਕਰਨਗੇ। ਬਾਅਦ ਵਿੱਚ, ਸ਼੍ਰੀ ਰਾਧਾਕ੍ਰਿਸ਼ਨਨ ਤਿਰੁਵਨੰਤਪੁਰਮ ਦੀ ਯਾਤਰਾ ਕਰਨਗੇ, ਜਿੱਥੇ ਉਹ ਕੇਰਲਮ ਦੇ ਪ੍ਰਮੁੱਖ ਸੱਭਿਆਚਾਰਕ ਤਿਉਹਾਰ ਓਣਮ ਨਾਲ ਸਬੰਧਤ ਇੱਕ ਸਮਾਰੋਹ ਦਾ ਉਦਘਾਟਨ ਕਰਨਗੇ।

31 ਅਗਸਤ ਨੂੰ ਉਪ ਰਾਸ਼ਟਰਪਤੀ ਦਾ ਲਕਸ਼ਦੀਪ ਅਤੇ ਕੇਰਲਮ ਦੌਰਾ
ਉਪ ਰਾਸ਼ਟਰਪਤੀ 31 ਅਗਸਤ ਨੂੰ ਲਕਸ਼ਦੀਪ ਦੇ ਅਗੱਤੀ ਦਾ ਦੌਰਾ ਕਰਨਗੇ, ਜਿੱਥੇ ਉਹ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਕੇਰਲਮ ਵਾਪਸ ਆ ਕੇ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਰਾਜਗਿਰੀ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਰਜਤ ਜਯੰਤੀ ਸਮਾਰੋਹ ਅਤੇ ISET ਆਡੀਟੋਰੀਅਮ, ਕੱਕਾਨਾਡ, ਕੋਚੀ ਵਿੱਚ ਕਾਨਫਲੂਐਂਸ 3.0 ਉਦਯੋਗ-ਅਕਾਦਮਿਕ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments