Homeਦੇਸ਼ਉਤਰਾਖੰਡ ਸਰਕਾਰ ਨੇ ਕਰਵਾ ਚੌਥ ਦੇ ਮੌਕੇ 'ਤੇ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ...

ਉਤਰਾਖੰਡ ਸਰਕਾਰ ਨੇ ਕਰਵਾ ਚੌਥ ਦੇ ਮੌਕੇ ‘ਤੇ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਉਤਰਾਖੰਡ : ਉਤਰਾਖੰਡ ਸਰਕਾਰ ਨੇ ਕਰਵਾ ਚੌਥ ਦੇ ਮੌਕੇ ‘ਤੇ ਰਾਜ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਉਤਰਾਖੰਡ ਸਰਕਾਰ ਨੇ ਐਲਾਨ ਕੀਤਾ ਹੈ ਕਿ 10 ਅਕਤੂਬਰ, 2025 ਸ਼ੁੱਕਰਵਾਰ, ਨੂੰ ਰਾਜ ਦੇ ਸਾਰੇ ਸਰਕਾਰੀ, ਗੈਰ- ਸਰਕਾਰੀ ਦਫਤਰਾਂ, ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਛੁੱਟੀ ਮਿਲੇਗੀ।

ਮੁੱਖ ਮੰਤਰੀ ਧਾਮੀ ਨੇ ਕੀ ਕਿਹਾ?

ਮੁੱਖ ਸਕੱਤਰੇਤ ਤੋਂ ਜਾਰੀ ਹੁਕਮ ‘ਤੇ ਸਕੱਤਰ ਵਿਨੋਦ ਕੁਮਾਰ ਸੁਮਨ ਦੇ ਦਸਤਖ਼ਤ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਕਰਵਾ ਚੌਥ ਦਾ ਤਿਉਹਾਰ ਭਾਰਤੀ ਸੱਭਿਆਚਾਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ, ਅਤੇ ਔਰਤਾਂ ਦੀ ਆਸਥਾ ਦਾ ਸਤਿਕਾਰ ਕਰਦਿਆਂ ਇਹ ਛੁੱਟੀ ਦਿੱਤੀ ਗਈ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ, “ਕਰਵਾ ਚੌਥ ਭਾਰਤੀ ਸੱਭਿਆਚਾਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਔਰਤਾਂ ਪੂਰਾ ਦਿਨ ਆਪਣੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਲਈ ਵਰਤ ਰੱਖਦੀਆਂ ਹਨ, ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਦਿਨ ਦੀ ਛੁੱਟੀ ਦੇਣਾ ਸਾਡਾ ਸਨਮਾਨ ਹੈ।”

ਮਹਿਲਾ ਕਰਮਚਾਰੀ ਖੁਸੀ ਦੀ ਲਹਿਰ

ਮੁੱਖ ਮੰਤਰੀ ਧਾਮੀ ਦੇ ਇਸ ਫੈਸਲੇ ਦਾ ਮਹਿਲਾਵਾਂ ਨੇ ਸਵਾਗਤ ਕੀਤਾ ਹੈ। ਇਸ ਫੈਸਲੇ ਨਾਲ ਰਾਜ ਭਰ ਦੀਆਂ ਮਹਿਲਾ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮੁੱਖ ਮੰਤਰੀ ਧਾਮੀ ਦੇ ਇਸ ਕਦਮ ਨੂੰ ਔਰਤਾਂ ਅਤੇ ਪਰੰਪਰਾਵਾਂ ਦੇ ਸਤਿਕਾਰ ਪ੍ਰਤੀ ਇੱਕ ਸੰਵੇਦਨਸ਼ੀਲ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।

ਤਹਾਨੂੰ ਦੱਸ ਦਈਏ ਕਿ ਕਰਵਾ ਚੌਥ ਦੇ ਦਿਨ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਬਿਨਾਂ ਪਾਣੀ ਦੇ ਵਰਤ ਰੱਖਦੀਆਂ ਹਨ ਅਤੇ ਦਿਨ ਭਰ ਭੁੱਖੀਆਂ-ਪਿਆਸੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਉਤਰਾਖੰਡ ਸਰਕਾਰ ਨੇ ਕਰਵਾ ਚੌਥ ਦੇ ਮੌਕੇ ‘ਤੇ ਕੰਮਕਾਜੀ ਔਰਤਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments