ਅਮਰੀਕਾ: ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੀਵਿਟ ਨੇ ਬੀਤੇ ਦਿਨ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 14 ਅਤੇ 15 ਮਈ ਨੂੰ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਅਸਲ ਵਿੱਚ 21 ਮਾਰਚ ਤੋਂ 2 ਅਪ੍ਰੈਲ ਦੇ ਵਿਚਕਾਰ ਹੋਣੀ ਸੀ ਪਰ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਟਰੰਪ ਦੀ ਫੇਰੀ ਤੋਂ ਬਾਅਦ… ਸ਼ੀ ਜਿਨਪਿੰਗ ਵੀ ਜਾਣਗੇ ਅਮਰੀਕਾ
ਪ੍ਰੈਸ ਸੈਕਟਰੀ ਨੇ ਇਹ ਵੀ ਕਿਹਾ ਕਿ, ਟਰੰਪ ਦੀ ਚੀਨ ਯਾਤਰਾ ਤੋਂ ਬਾਅਦ, ਸ਼ੀ ਜਿਨਪਿੰਗ ਆਪਣੀ ਪਤਨੀ ਦੇ ਨਾਲ ਵਾਸ਼ਿੰਗਟਨ, ਡੀ.ਸੀ. ਦਾ ਦੌਰਾ ਕਰਨਗੇ। ਹਾਲਾਂਕਿ, ਇਸ ਫੇਰੀ ਦੀਆਂ ਖਾਸ ਤਾਰੀਖਾਂ ਹਾਲੇੇ ਨਿਰਧਾਰਤ ਨਹੀਂ ਕੀਤੀਆਂ ਗਈਆਂ ਹਨ।
ਵ੍ਹਾਈਟ ਹਾਊਸ ਦੇ ਸੰਕੇਤ… ‘ਜਲਦੀ ਖਤਮ ਹੋ ਸਕਦਾ ਹੈ ਟਕਰਾਅ ‘
ਜਦੋਂ ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੀਵਿਟ ਤੋਂ ਪੁੱਛਿਆ ਗਿਆ ਕਿ ਕੀ ਨਵੀਆਂ ਤਾਰੀਖਾਂ ਇਸ ਗੱਲ ਦਾ ਸੰਕੇਤ ਹਨ ਕਿ ਟਰੰਪ ਨੂੰ ਲੱਗਦਾ ਹੈ ਕਿ ਈਰਾਨ ਯੁੱਧ ਜਲਦ ਖਤਮ ਹੋ ਸਕਦਾ ਹੈ ,ਤਾਂ ਉਨ੍ਹਾਂ ਨੇ ਸਕਾਰਾਤਮਕ ਸੰਦੇਸ਼ ਦਿੱਤੇ । ਉਨ੍ਹਾਂ ਕਿਹਾ , “ਅਸੀਂ ਹਮੇਸ਼ਾ ਚਾਰ ਤੋਂ ਛੇ ਹਫ਼ਤਿਆਂ ਦੀ ਸਮਾਂ ਸੀਮਾ ਦਾ ਅੰਦਾਜ਼ਾ ਲਗਾਇਆ ਸੀ… ਤੁਸੀਂ ਖੁਦ ਇਸ ਦਾ ਹਿਸਾਬ ਲਗਾ ਸਕਦੇ ਹੋ ।”












