Homeਸੰਸਾਰਅਮਰੀਕੀ ਹਵਾਈ ਫੌਜ ਦਾ ਬੀ-52 ਬੰਬਾਰ ਜਹਾਜ਼ ਹੋਇਆ ਹਾਦਸਾਗ੍ਰਸਤ, 8 ਲੋਕਾਂ ਦੀ...

ਅਮਰੀਕੀ ਹਵਾਈ ਫੌਜ ਦਾ ਬੀ-52 ਬੰਬਾਰ ਜਹਾਜ਼ ਹੋਇਆ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ

ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਬੀਤੇ ਦਿਨ, 15 ਜੂਨ ਨੂੰ ਇੱਕ ਵੱਡਾ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਅਮਰੀਕੀ ਹਵਾਈ ਫੌਜ ਦਾ ਬੰਬ ਬਰਸਾਉਣ ਵਾਲਾ B-52 ਬੰਬਰ ਕ੍ਰੈਸ਼ ਹੋ ਗਿਆ ਹੈ। ਇਸ ਵਿੱਚ ਸਵਾਰ ਸਾਰੇ 8 ਲੋਕਾਂ ਦੀ ਦੁੱਖਦਾਈ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਸਾਹਮਣੇ ਆਏ ਵੀਡੀਓ ਵਿੱਚ ਭਿਆਨਕ ਅੱਗ ਤੋਂ ਬਾਅਦ ਜਹਾਜ਼ ਲਗਭਗ ਪੂਰੀ ਤਰ੍ਹਾਂ ਤਬਾਹ ਹੁੰਦਾ ਦਿਖਾਈ ਦੇ ਰਿਹਾ ਹੈ। ਇਹ ਕ੍ਰੈਸ਼ ਦੁਪਹਿਰ ਦੇ ਸਮੇਂ ਕੈਲੀਫੋਰਨੀਆ ਸਥਿਤ ਐਡਵਰਡਜ਼ ਏਅਰ ਫੋਰਸ ਬੇਸ ’ਤੇ ਹੋਇਆ। ਇਹ ਅਮਰੀਕੀ ਫੌਜ ਦਾ ਇੱਕ ਪ੍ਰਮੁੱਖ ਆਪ੍ਰੇਸ਼ਨ ਸੈਂਟਰ ਹੈ, ਜੋ ਲਾਸ ਏਂਜਲਸ ਤੋਂ ਲਗਭਗ 95 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ।

ਐਡਵਰਡਸ ਏਅਰ ਫੋਰਸ ਬੇਸ ਦੇ ਇੱਕ ਬਿਆਨ ਦੇ ਅਨੁਸਾਰ, “8 ਲੋਕਾਂ ਨੂੰ ਲੈ ਕੇ ਰੁਟੀਨ ਟੈਸਟ ਮਿਸ਼ਨ ‘ਤੇ ਗਿਆ, ਹਵਾਈ ਸੈਨਾ ਦਾ ਇੱਕ ਬੀ-52 ਸਟ੍ਰੈਟੋਫੋਰਟਰੈਸ ਜਹਾਜ਼ ਬੀਤੀ ਸਵੇਰੇ 11:20 ਵਜੇ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਹਾਦਸਾਗ੍ਰਸਤ ਹੋ ਗਿਆ। ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ।”

ਬਿਆਨ ਵਿੱਚ ਕਿਹਾ ਗਿਆ ਹੈ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਸਾਰੇ ਕਰਮਚਾਰੀਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਏਅਰ ਬੇਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇਸ ਏਅਰ ਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਾਰੇ ਜ਼ਹਾਜ਼ਾਂ ਨੂੰ ਦੂਸਰੀ ਜਗ੍ਹਾਂ ਭੇਜਿਆ ਜਾ ਰਿਹਾ ਹੈ।

ਬੀ-52 ਕੀ ਹੈ?

B-52 ਇਕ ਭਾਰੀ ਬੰਬ ਸੁੱਟਣ ਵਾਲਾ ਫਾਇਟਰ ਪਲੇਨ ਹੈ, ਜਿਸ ਨੇ ਪਹਿਲੀ ਵਾਰ 1954 ਵਿੱਚ ਉੱਡਾਣ ਭਰੀ ਸੀ। ਇਸ ਨੂੰ ਮੂਲ ਰੂਪ ਵਿੱਚ ਸੋਵੀਅਤ ਸੰਘ (ਪਹਿਲਾਂ ਦਾ ਰੂਸ) ਦੇ ਨਾਲ ਸੰਭਾਵਿਤ ਯੁੱਧ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ। ਸ਼ੀਤ ਯੁੱਧ (ਕੋਲਡ ਵਾਰ) ਖ਼ਤਮ ਹੋਣ ਤੋਂ ਬਾਅਦ ਵੀ ਇਸ ਨੂੰ ਲਗਾਤਾਰ ਆਧੁਨਿਕ ਬਣਾਇਆ ਜਾਂਦਾ ਰਿਹਾ, ਤਾਂ ਜੋ ਇਹ ਦਹਾਕਿਆਂ ਤੱਕ ਅਮਰੀਕੀ ਫੌਜ ਦੇ ਕੰਮ ਆ ਸਕੇ।

ਇਹ ਵੱਡਾ ਬੰਬਾਰ ਜਹਾਜ਼ ਬੰਬ ਅਤੇ ਕਰੂਜ਼ ਮਿਜ਼ਾਈਲਾਂ ਸਮੇਤ ਕਈ ਤਰ੍ਹਾਂ ਦੇ ਹਥਿਆਰ ਲੈ ਜਾ ਸਕਦਾ ਹੈ।

ਖੰਭਾਂ ਦੀ ਲੰਬਾਈ: 185 ਫੁੱਟ (56 ਮੀਟਰ)

ਲੰਬਾਈ: 159 ਫੁੱਟ (48 ਮੀਟਰ)

ਅਮਰੀਕੀ ਹਵਾਈ ਸੈਨਾ ਦੇ ਅਨੁਸਾਰ, ਇਹ ਜਹਾਜ਼ ਆਮ ਤੌਰ ‘ਤੇ ਪੰਜ ਲੋਕਾਂ ਦੁਆਰਾ ਚਲਾਇਆ ਜਾਂਦਾ ਹੈ: ਜਹਾਜ਼ ਕਮਾਂਡਰ, ਪਾਇਲਟ, ਰਾਡਾਰ ਨੈਵੀਗੇਟਰ, ਨੈਵੀਗੇਟਰ ਅਤੇ ਇਲੈਕਟ੍ਰਾਨਿਕ ਯੁੱਧ ਅਧਿਕਾਰੀ। ਇਹ ਜਹਾਜ਼ ਲੜਾਈ ਦੇ ਢੰਗ ਵਿੱਚ 8,800 ਮੀਲ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਵੀ ਸਮਰੱਥ ਹੈ। ਅਮਰੀਕਾ ਨੇ ਇਸ ਜਹਾਜ਼ ਦੀ ਵਰਤੋਂ ਵੀਅਤਨਾਮ, ਖਾੜੀ ਯੁੱਧ, ਇਰਾਕ, ਅਫਗਾਨਿਸਤਾਨ ਅਤੇ ਹਾਲ ਹੀ ਵਿੱਚ ਈਰਾਨ ਨਾਲ ਜੁੜੇ ਅਭਿਆਨਾਂ ਵਿੱਚ ਵੀ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments