ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਰਾਜਸਥਾਨ ਦੇ ਸੱਭਿਆਚਾਰਕ ਸ਼ਹਿਰ ਜੈਸਲਮੇਰ ਦੇ ਵਿਚਕਾਰ ਰੇਲਵੇ ਨੇ ਨਵੀਂ ਗੱਡੀ ਸ਼ੁਰੂ ਕੀਤੀ ਹੈ। ਇਹ ਗੱਡੀ ਰਾਜਸਥਾਨ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਨੂੰ ਰਾਜਧਾਨੀ ਨਾਲ ਜੋੜੇਗੀ, ਜਦਕਿ ਦਿੱਲੀ ਤੋਂ ਜੈਸਲਮੇਰ ਜਾਣ ਵਾਲੇ ਸੈਲਾਨੀਆਂ ਨੂੰ ਸੁਖਾਲਾ ਅਤੇ ਸੁਰੱਖਿਅਤ ਸਫ਼ਰ ਦਾ ਤਜਰਬਾ ਦੇਵੇਗੀ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਹੱਥੋਂ ਉਦਘਾਟਨ ਤੋਂ ਬਾਅਦ ਇਹ ਗੱਡੀ 12249 ਜੈਸਲਮੇਰ ਐਕਸਪ੍ਰੈਸ ਦੇ ਨਾਮ ਤੋਂ ਹਰ ਰੋਜ਼ ਚੱਲੇਗੀ। ਦਿੱਲੀ ਦੇ ਸ਼ਾਕੂਰ ਬਸਤੀ ਤੋਂ ਕਰੀਬ ਸਵਾ ਪੰਜ ਵਜੇ ਇਹ ਗੱਡੀ ਚੱਲੇਗੀ ਅਤੇ ਅਗਲੇ ਦਿਨ ਸਵੇਰੇ ਨੌਂ ਵਜੇ ਰਾਜਸਥਾਨ ਦੇ ਜੈਸਲਮੇਰ ਪਹੁੰਚੇਗੀ। ਵਾਪਸੀ ‘ਤੇ ਜੈਸਲਮੇਰ ਤੋਂ ਸ਼ਾਮ ਨੂੰ ਕਰੀਬ ਸਵਾ ਪੰਜ ਵਜੇ ਚੱਲ ਕੇ ਅਗਲੀ ਸਵੇਰ ਸਾਢੇ ਨੌਂ ਵਜੇ ਦਿੱਲੀ ਪਹੁੰਚੇਗੀ।
ਕੀ ਹੋਵੇਗਾ ਰੇਲਗੱਡੀ ਦਾ ਸਮਾਂ?
ਇਹ ਰੇਲਗੱਡੀ ਸ਼ਕੂਰ ਬਸਤੀ (ਦਿੱਲੀ) ਤੋਂ ਸ਼ਾਮ 5:10 ਵਜੇ ਰਵਾਨਾ ਹੋਵੇਗੀ। ਇਹ ਰੇਵਾੜੀ ਵਿੱਚ ਸ਼ਾਮ 7:10 ਵਜੇ ਪਹੁੰਚੇਗੀ ਅਤੇ ਫਿਰ ਰਾਤ 10:40 ਵਜੇ ਜੈਪੁਰ ਪਹੁੰਚੇਗੀ। ਇਹ ਟ੍ਰੇਨ ਜੋਧਪੁਰ ਸਵੇਰੇ 3:50 ਵਜੇ ਅਤੇ ਜੈਸਲਮੇਰ ਸਵੇਰੇ 9 ਵਜੇ ਪਹੁੰਚ ਜਾਵੇਗੀ।
ਜੈਸਲਮੇਰ ਤੋਂ ਵਾਪਸੀ ਵਿੱਚ ਇਹ ਟਰੇਨ ਸ਼ਾਮ 5 ਵਜੇ ਚੱਲੇਗੀ। ਰਾਤ 10:15 ਵਜੇ ਤੱਕ ਟਰੇਨ ਜੋਧਪੁਰ ਪਹੁੰਚ ਜਾਵੇਗੀ। ਅੱਧੀ ਰਾਤ 3:40 ਵਜੇ ਇਹ ਜਯਪੁਰ ਅਤੇ ਸਵੇਰੇ 7:30 ਵਜੇ ਰੇਵਾੜੀ ਪਹੁੰਚ ਜਾਵੇਗੀ। ਫਿਰ ਸਵੇਰੇ 9:30 ਵਜੇ ਤੱਕ ਟਰੇਨ ਦਿੱਲੀ ਦੇ ਸ਼ਕੂਰ ਬਸਤੀ ਪਹੁੰਚ ਜਾਵੇਗੀ।
ਕਿੱਥੇ-ਕਿੱਥੇ ਹੋਵੇਗਾ ਟ੍ਰੇਨ ਦਾ ਸਟਾਪੇਜ?
ਦਿੱਲੀ ਤੋਂ ਜੈਸਲਮੇਰ ਦੇ ਵਿਚਕਾਰ ਚੱਲਣ ਵਾਲੀ ਇਸ ਗੱਡੀ ਦੀ ਸਟਾਪੇਜ, ਯਾਨੀ ਠਹਿਰਾਅ ਦੀ ਗੱਲ ਕਰੀਏ ਤਾਂ ਇਹ ਗੱਡੀ ਹਰਿਆਣਾ ਅਤੇ ਰਾਜਸਥਾਨ ਦੇ ਕਈ ਸ਼ਹਿਰਾਂ ਵਿੱਚੋਂ ਲੰਘੇਗੀ ਅਤੇ ਉੱਥੇ ਰੁਕੇਗੀ। ਇਹਨਾਂ ਵਿੱਚ ਗੁਰੂਗ੍ਰਾਮ, ਰੇਵਾੜੀ, ਅਲਵਰ, ਜੈਪੁਰ, ਜੋਧਪੁਰ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ।
ਦਿੱਲੀ ਕੈਂਟ ਤੋਂ ਰਵਾਨਾ ਹੋਣ ਤੋਂ ਬਾਅਦ, ਟ੍ਰੇਨ ਗੁਰੂਗ੍ਰਾਮ, ਰੇਵਾੜੀ, ਅਲਵਰ, ਦੌਸਾ, ਜੈਪੁਰ, ਫੁਲੇਰਾ, ਨਵਾ ਸਿਟੀ, ਕੁਚਮਨ, ਮਕਰਾਨਾ, ਦੇਗਾਨਾ, ਮੇਰਤਾ ਰੋਡ, ਜੋਧਪੁਰ, ਓਸੀਅਨ, ਫਲੋਦੀ, ਮਾਰਵਾੜ ਲੋਹਾਵਤ, ਫਲੋਦੀ ਅਤੇ ਆਸ਼ਾਪੁਰਾ ਗੋਮਤ ਹੁੰਦੇ ਹੋਏ ਜੈਸਲਮੇਰ ਪਹੁੰਚੇਗੀ।
ਇਸ ਟ੍ਰੇਨ ਵਿੱਚ ਕੁੱਲ 16 LHV ਕੋਚ ਹੋਣਗੇ। ਇਹਨਾਂ ਵਿੱਚ ਇੱਕ ਫਸਟ ਏਸੀ ਕੋਚ, ਇੱਕ ਸੈਕਿੰਡ ਏਸੀ ਕੋਚ, ਦੋ ਥਰਡ ਏਸੀ ਕੋਚ, ਛੇ ਸਲੀਪਰ ਅਤੇ ਚਾਰ ਜਨਰਲ ਕੋਚ ਸ਼ਾਮਲ ਹਨ। ਟ੍ਰੇਨ ਵਿੱਚ ਇੱਕ ਪਾਵਰ ਕਾਰ ਅਤੇ ਇੱਕ ਗਾਰਡ ਕੋਚ ਸ਼ਾਮਲ ਹੈ। ਉਦਘਾਟਨ ਤੋਂ ਬਾਅਦ, ਨਿਯਮਤ ਸੇਵਾ 1 ਦਸੰਬਰ ਤੋਂ ਸ਼ੁਰੂ ਹੋਵੇਗੀ।
