Homeਦੇਸ਼ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਨਾਲ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਨਾਲ ਫੋਨ ‘ਤੇ ਕੀਤੀ ਗੱਲ

ਅਸਾਮ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਸੂਬੇ ਦੇ ਕੁਝ ਹਿੱਸਿਆਂ ‘ਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਸ਼ਾਹ ਨੇ ਸੂਬੇ ਵਿੱਚ ਨਦੀਆਂ ਦੇ ਉਫਾਨ ਕਾਰਨ ਹੋਏ ਕਿਸੇ ਵੀ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐਸ.ਡੀ.ਐਮ.ਏ.) ਦੇ ਅਨੁਸਾਰ, ਧੇਮਾਜੀ ਜ਼ਿਲ੍ਹੇ ਦੇ ਚਾਰ ਮਾਲ ਸਰਕਲਾਂ ਦੇ 69 ਪਿੰਡਾਂ ਦੇ ਲਗਭਗ 16,000 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਸ਼ਰਮਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਸੀ, “ਧੇਮਾਜੀ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਣ ਤੋਂ ਬਾਅਦ ਤੋਂ ਮੈਂ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹਾਂ। ਸਾਡੇ ਲੋਕਾਂ ਦੇ ਜੀਵਨ ‘ਤੇ ਇਸ ਦੇ ਪ੍ਰਭਾਵ ਤੋਂ ਅਸੀਂ ਬਹੁਤ ਦੁਖੀ ਹਾਂ। ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਲੰਮੇ ਸਮੇਂ ਦੇ ਮੁੜ ਵਸੇਬੇ ਨੂੰ ਪਹਿਲ ਦੇਣ ਲਈ ਆਪਣੇ ਸਾਰੇ ਸਾਧਨ ਜੁਟਾ ਰਹੀ ਹੈ। ਸ਼ਰਮਾ ਨੇ ਕਿਹਾ, “ਅਸੀਂ ਆਪਣੇ ਲੋਕਾਂ ‘ਤੇ ਇਸ ਹੜ੍ਹ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ।” ਇਸ ਤੋਂ ਪਹਿਲਾਂ, ਉੱਤਰ-ਪੂਰਬੀ ਫਰੰਟੀਅਰ ਰੇਲਵੇ (ਐਨ.ਐਫ.ਆਰ.) ਦੇ ਬੁਲਾਰੇ ਨੇ ਕਿਹਾ ਸੀ ਕਿ ਧੇਮਾਜੀ ਜ਼ਿਲ੍ਹੇ ਦੇ ਅਰਚੀਪਠਾਰ ਅਤੇ ਸਿਮਨ ਛਪੜੀ ਸੈਕਸ਼ਨ ‘ਤੇ ਇੱਕ ਪੁਲ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹ ਅਤੇ ਕਟੌਤੀ ਕਾਰਨ ਰੇਲ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

NFR ਨੇ ਬੀਤੇ ਦਿਨ ਇੱਕ ਬਿਆਨ ਵਿੱਚ ਕਿਹਾ, “KM 408/11-13 ‘ਤੇ ਸਥਿਤ ਇਹ ਪੁਲ 1965 ਵਿੱਚ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਇਸਨੂੰ ਬ੍ਰੌਡ ਗੇਜ ਵਿੱਚ ਬਦਲ ਦਿੱਤਾ ਗਿਆ ਸੀ।” ਪੁਲ ਸੁਰੱਖਿਅਤ ਹਾਲਤ ਵਿੱਚ ਸੀ, ਪਰ ਭਾਰੀ ਮੀਂਹ ਦੌਰਾਨ ਨਦੀ ਦੇ ਕਿਨਾਰੇ ਦਾ ਵੱਡਾ ਹਿੱਸਾ ਵਹਿ ਜਾਣ ਕਾਰਨ ਇਸ ਦਾ ਇੱਕ ਥੰਮ ਅਸਥਿਰ ਹੋ ਗਿਆ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments