Homeਪੰਜਾਬਬੇਰੁਜ਼ਗਾਰ ETT ਅਧਿਆਪਕ ਨੇ ਸਰਕਾਰ ਦੇ ਲਾਠੀਚਾਰਜ ਤੋਂ ਤੰਗ ਆ ਕੇ ਨਹਿਰ...

ਬੇਰੁਜ਼ਗਾਰ ETT ਅਧਿਆਪਕ ਨੇ ਸਰਕਾਰ ਦੇ ਲਾਠੀਚਾਰਜ ਤੋਂ ਤੰਗ ਆ ਕੇ ਨਹਿਰ ‘ਚ ਮਾਰੀ ਛਾਲ

ਧੂਰੀ : ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਆਪਣੀਆਂ ਮੰਗਾਂ ਲਈ ਧੂਰੀ-ਮਲੇਰਕੋਟਲਾ ਮੁੱਖ ਸੜਕ ‘ਤੇ ਬਬਨਪੁਰ ਨਹਿਰ ਨੇੜੇ ਧਰਨਾ ਦਿੱਤਾ। ਇਸ ਦੌਰਾਨ ਸਰਕਾਰ ਦੇ ਲਾਠੀਚਾਰਜ ਤੋਂ ਤੰਗ ਆ ਕੇ ਇੱਕ ਅਧਿਆਪਕ ਨੇ ਬਬਨਪੁਰ ਨਹਿਰ ਵਿੱਚ ਛਾਲ ਮਾਰ ਦਿੱਤੀ।

ਧਰਨੇ ਵਾਲੀ ਥਾਂ ‘ਤੇ ਮੌਜੂਦ ਸੁਨਾਮ ਦੇ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਨੇ ਮੌਕੇ ‘ਤੇ ਛਾਲ ਮਾਰ ਕੇ ਅਧਿਆਪਕ ਦੀ ਜਾਨ ਬਚਾਈ। ਜਦੋਂ ਇਸ ਸਬੰਧੀ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਫਰਜ਼ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ 37 ਅਧਿਆਪਕਾਂ ਵਿਰੁੱਧ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments