Home ਹਰਿਆਣਾ ਦਿੱਲੀ ’ਚ ਹੋਏ ਧਮਾਕੇ ਤੋਂ ਬਾਅਦ ਕੈਥਲ ਬੱਸ ਅੱਡੇ ‘ਤੇ ਮਿਲਿਆ ਲਾਵਾਰਿਸ...

ਦਿੱਲੀ ’ਚ ਹੋਏ ਧਮਾਕੇ ਤੋਂ ਬਾਅਦ ਕੈਥਲ ਬੱਸ ਅੱਡੇ ‘ਤੇ ਮਿਲਿਆ ਲਾਵਾਰਿਸ ਸ਼ੱਕੀ ਬੈਗ

0

ਕੈਥਲ : ਦਿੱਲੀ ਵਿੱਚ ਹੋਏ ਧਮਾਕੇ ਤੋਂ ਬਾਅਦ ਪੂਰੇ ਹਰਿਆਣਾ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੀਆਂ ਸਾਰੀਆਂ ਟੀਮਾਂ ਚੌਕਸੀ ਨਾਲ ਨਜ਼ਰ ਰੱਖ ਰਹੀਆਂ ਹਨ। ਇਸੇ ਦੌਰਾਨ ਕੈਥਲ ਬੱਸ ਅੱਡੇ ‘ਤੇ ਲਾਵਾਰਿਸ ਸ਼ੱਕੀ ਬੈਗ ਮਿਲਣ ਨਾਲ ਹਫੜਾ-ਦਫੜੀ ਮੱਚ ਗਈ। ਇਸ ਦੀ ਸੂਚਨਾ ਮਿਲਣ ‘ਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਐਕਟਿਵ ਹੋ ਗਈਆਂ ਅਤੇ ਕੈਥਲ ਬੱਸ ਅੱਡੇ ‘ਤੇ ਪਹੁੰਚੀਆਂ।

ਪੁਲਿਸ ਨੇ ਮੌਕੇ ਤੋਂ ਸੁਰੱਖਿਆ ਦੀ ਨਜ਼ਰ ਨਾਲ ਆਸ-ਪਾਸ ਦੇ ਇਲਾਕੇ ਨੂੰ ਖਾਲੀ ਕਰਵਾਇਆ। ਇਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਬੈਗ ਨੂੰ ਮੈਟਲ ਡਿਟੈਕਟਰ ਨਾਲ ਚੈੱਕ ਕੀਤਾ ਗਿਆ ਪਰ ਮੈਟਲ ਡਿਟੈਕਟਰ ਵੱਲੋਂ ਕੋਈ ਖਤਰੇ ਦਾ ਸੰਕੇਤ ਨਾ ਦੇਣ ‘ਤੇ ਬੈਗ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਕੱਪੜੇ ਅਤੇ ਕਿਤਾਬਾਂ ਮਿਲੀਆਂ, ਜਿਸ ਤੋਂ ਬਾਅਦ ਬੱਸ ਸਟੈਂਡ ‘ਤੇ ਲੋਕ ਨੂੰ ਰਾਹਤ ਮਹਿਸੂਸ ਹੋਈ।

ਮਾਮਲੇ ਨੂੰ ਲੈ ਕੇ ਸੀ.ਆਈ.ਏ. ਇੰਚਾਰਜ ਜਸਵੰਤ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ‘ਤੇ ਇੱਕ ਲਾਵਾਰਿਸ ਬੈਗ ਪਿਆ ਹੈ, ਤਾਂ ਜਦੋਂ ਇੱਥੇ ਆਕੇ ਦੇਖਿਆ ਅਤੇ ਮੈਟਲ ਡਿਟੈਕਟਰ ਨਾਲ ਚੈਕ ਕੀਤਾ ਗਿਆ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਖਤਰੇ ਦਾ ਸੰਕੇਤ ਨਹੀਂ ਮਿਲਿਆ, ਜਿਸਦੇ ਬਾਅਦ ਬੈਗ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ਵਿੱਚੋਂ ਕਿਤਾਬਾਂ ਅਤੇ ਕਪੜੇ ਮਿਲੇ ਹਨ। CIA ਇੰਚਾਰਜ ਨੇ ਕਿਹਾ ਕਿ ਕਿਸੇ ਅਫਵਾਹ ‘ਤੇ ਜਨਤਾ ਧਿਆਨ ਨਾ ਦੇਵੇ ਪਰ ਜੇਕਰ ਕੋਈ ਵੀ ਸ਼ੱਕੀ ਚੀਜ਼ ਦਿਖੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

NO COMMENTS

LEAVE A REPLY

Please enter your comment!
Please enter your name here

Exit mobile version