Homeਸੰਸਾਰਰਾਗਾਸਾ ਤੂਫਾਨ ਨੇ ਤਾਇਵਾਨ ’ਚ ਮਚਾਈ ਤਬਾਹੀ, 14 ਲੋਕਾਂ ਦੀ ਮੌਤ, 124...

ਰਾਗਾਸਾ ਤੂਫਾਨ ਨੇ ਤਾਇਵਾਨ ’ਚ ਮਚਾਈ ਤਬਾਹੀ, 14 ਲੋਕਾਂ ਦੀ ਮੌਤ, 124 ਲੋਕ ਲਾਪਤਾ

ਤਾਇਵਾਨ : ਰਾਗਾਸਾ ਤੂਫਾਨ ਨੇ ਤਾਇਵਾਨ (Taiwan) ਵਿੱਚ ਦਸਤਕ ਦੇ ਦਿੱਤੀ ਹੈ ਅਤੇ ਇਸਦੇ ਨਾਲ ਹੀ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੂਫਾਨ ਨੂੰ ਸੁਪਰ ਟਾਈਫੂਨ ਵੀ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਇਸ ਸਾਲ ਦਾ ਸਭ ਤੋਂ ਖਤਰਨਾਕ ਤੂਫਾਨ ਵੀ ਦੱਸਿਆ ਜਾ ਰਿਹਾ ਹੈ। ਇਸ ਤੂਫਾਨ ਨੇ ਲਗਭਗ 205 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਦੇ ਨਾਲ ਤਾਇਵਾਨ ਵਿੱਚ ਐਂਟਰੀ ਲਈ ਅਤੇ ਹਾਹਾਕਾਰ ਮਚਾ ਦਿੱਤਾ।

ਤਾਈਵਾਨ ਵਿੱਚ ਮਚਾਈ ਤਬਾਹੀ

ਸੋਮਵਾਰ ਨੂੰ ਟਾਈਫੂਨ ਰਾਗਾਸਾ ਤਾਈਵਾਨ ਦੇ ਦੱਖਣ-ਪੂਰਬੀ ਤੱਟ ‘ਤੇ ਪਹੁੰਚਿਆ, ਅਤੇ ਇਸਦਾ ਪ੍ਰਭਾਵ ਮੰਗਲਵਾਰ ਤੱਕ ਜਾਰੀ ਰਿਹਾ। ਇਸ ਤੂਫ਼ਾਨ ਦੀ ਕਰਕੇ ਦੱਖਣ-ਪੂਰਬੀ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਦੇਖਣ ਨੂੰ ਮਿਲੀ, ਜਿਸ ਨਾਲ ਤਬਾਹੀ ਮਚ ਗਈ। ਇਸ ਕਰਕੇ 7,000 ਤੋਂ ਵੱਧ ਲੋਕ ਬੇਘਰ ਹੋ ਗਏ ਅਤੇ 8,000 ਘਰ ਬਿਜਲੀ ਬੰਦ ਰਹੀ। ਕਈ ਘਰ, ਇਮਾਰਤਾਂ, ਸੜਕਾਂ ਅਤੇ ਵਾਹਨ ਵੀ ਨੁਕਸਾਨੇ ਗਏ।

14 ਲੋਕਾਂ ਦੀ ਮੌਤ

ਰਾਗਾਸਾ ਤੂਫ਼ਾਨ ਦੇ ਕਰਕੇ ਤਾਈਵਾਨ ਵਿੱਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਦੇਸ਼ ਦੇ ਪੂਰਬੀ ਹੁਆਲੀਅਨ ਕਾਉਂਟੀ ਦੇ ਗੁਆਂਗਫੂ ਟਾਊਨਸ਼ਿਪ ਵਿੱਚ ਵਾਪਰੀ, ਜਿੱਥੇ ਰਾਗਾਸਾ ਟਾਈਫੂਨ ਦਾ ਸਭ ਤੋਂ ਜਿਆਦਾ ਅਸਰ ਦੇਖਣ ਨੂੰ ਮਿਲਿਆ।

124 ਲੋਕ ਲਾਪਤਾ, 18 ਜ਼ਖਮੀ

ਰਾਗਾਸਾ ਤੂਫ਼ਾਨ ਤੋਂ ਬਾਅਦ, ਤਾਈਵਾਨ ਦੇ ਪ੍ਰਭਾਵਿਤ ਖੇਤਰਾਂ ਵਿੱਚ 124 ਲੋਕ ਲਾਪਤਾ ਹੋ ਗਏ ਹਨ। ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਸ ਤੋਂ ਇਲਾਵਾ ਫਾਇਰ ਵਿਭਾਗ ਅਤੇ ਫੌਜ ਵੀ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ। ਅਧਿਕਾਰੀਆਂ ਦੇ ਅਨੁਸਾਰ, ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਅਠਾਰਾਂ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਚੀਨ ,ਵੀਅਤਨਾਮ ’ਚ ਵੀ ਖ਼ਤਰਾ

ਤਾਈਵਾਨ ਤੋਂ ਪਹਿਲਾਂ ਰਾਗਾਸਾ ਤੂਫ਼ਾਨ ਫਿਲੀਪੀਨਜ਼ (Philippines) ਤੋਂ ਗੁਜ਼ਰਿਆ ਸੀ। ਹੁਣ ਤਾਈਵਾਨ ਵਿੱਚ ਇਸਦੀ ਸਥਿਤੀ ਕਮਜ਼ੋਰ ਹੋ ਗਈ ਹੈ, ਪਰ ਹੁਣ ਚੀਨ (China) ਦੇ ਦੱਖਣੀ ਹਿੱਸੇ, ਹਾਂਗਕਾਂਗ (Hong Kong), ਮਕਾਊ (Macau) ਅਤੇ ਨਾਲ ਹੀ ਵੀਅਤਨਾਮ (Vietnam) ਵਿੱਚ ਵੀ ਇਸ ਸੁਪਰ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments