ਜੀਂਦ : ਦਿੱਲੀ-ਬਠਿੰਡਾ ਰੇਲਵੇ ਲਾਈਨ ‘ਤੇ ਸ਼ਕੂਰਬਸਤੀ ਨੇੜੇ ਬੀਤੇ ਦਿਨ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਜੀਂਦ ਰੂਟ ਤੋਂ ਹੋ ਕੇ ਚੱਲਣ ਵਾਲਿਆ ਦੋ ਮੇਮੂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਤਿੰਨ ਹੋਰ ਰੇਲ ਗੱਡੀਆਂ ਨੂੰ ਸ਼ੌਰਟ-ਟਰਮੀਨੇਟ ਕਰ ਦਿੱਤਾ ਗਿਆ। ਇਹ ਟ੍ਰੇਨ ਸ਼ਕੂਰਬਸਤੀ ਅਤੇ ਬਹਾਦੁਰਗੜ੍ਹ ਤੱਕ ਹੀ ਚੱਲੀਆਂ।
ਜੀਂਦ ਰੇਲਵੇ ਜੰਕਸ਼ਨ ਦੇ ਅਧੀਸ਼ਕ ਜੇਐਸ ਕੁੰਡੂ ਨੇ ਦੱਸਿਆ ਕਿ ਸ਼ਕੂਰਬਸਤੀ ਵਿੱਚ ਮਾਲਗੱਡੀ ਦੇ ਡਿਬੇ ਪਟਰੀ ਤੋਂ ਉਤਰ ਜਾਣ ਕਾਰਨ ਨਵੀਂ ਦਿੱਲੀ- ਜੀਂਦ ਮੇਮੂ ਟ੍ਰੇਨ ਰੱਦ ਕਰ ਦਿੱਤੀ ਗਈ। ਇਹ ਟ੍ਰੇਨ ਦਿੱਲੀ ਤੋਂ ਸਵੇਰੇ 9:40 ਵਜੇ ਚੱਲਦੀ ਹੈ ਅਤੇ ਜੀਂਦ ਤੋਂ ਵਾਪਸ ਜਾਂਦੀ ਹੈ। ਟ੍ਰੇਨ ਰੱਦ ਹੋਣ ਕਾਰਨ ਜੀਂਦ -ਨਵੀਂ ਦਿੱਲੀ ਮੇਮੂ ਟਰੇਨ ਨਹੀਂ ਚੱਲੀ।
ਉਨ੍ਹਾਂ ਦੱਸਿਆ ਕਿ ਜੀਂਦ ਵਿੱਚੋਂ ਲੰਘਣ ਵਾਲੀ ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ਸ਼ਕੂਰਬਸਤੀ ਵਿੱਚ ਸ਼ੌਰਟ-ਟਰਮੀਨੇਟ ਕਰ ਦਿੱਤੀ ਗਈ। ਦਿੱਲੀ-ਜਾਖਲ ਯਾਤਰੀ ਰੇਲ ਗੱਡੀ ਨੂੰ ਬਹਾਦਰਗੜ੍ਹ ਤੱਕ ਚਲਾਇਆ ਗਿਆ। ਇਸੇ ਤਰ੍ਹਾਂ, ਜੀਂਦ ਵਿੱਚੋਂ ਲੰਘਣ ਵਾਲੀ ਦਿੱਲੀ-ਕੁਰੂਕਸ਼ੇਤਰ ਡੀ.ਐਮ.ਯੂ ਰੇਲ ਗੱਡੀ ਸ਼ਕੂਰਬਸਤੀ ਤੋਂ ਵਾਪਸ ਆਈ। ਇਹ ਤਿੰਨੇ ਰੇਲ ਗੱਡੀਆਂ ਦਿੱਲੀ ਨਹੀਂ ਪਹੁੰਚ ਸਕੀਆਂ। ਇਸ ਕਾਰਨ ਪੰਜਾਬ ਦੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੀਂਦ-ਦਿੱਲੀ ਮਾਰਗ ‘ਤੇ ਬਹੁਤ ਸਾਰੇ ਯਾਤਰੀ ਸਫ਼ਰ ਕਰਦੇ ਹਨ। ਇਸ ਵਿੱਚ ਜ਼ਿਆਦਾਤਰ ਵਪਾਰੀ ਰੇਲ ਰਾਹੀਂ ਹੀ ਮਾਲ ਲੈ ਕੇ ਆਉਂਦੇ ਹਨ। ਰੇਲ ਗੱਡੀ ਦਿੱਲੀ ਨਾ ਜਾਣ ਕਾਰਨ ਰੋਜ਼ਾਨਾ ਮੁਸਾਫਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।











