Homeਦੇਸ਼ਗਣਪਤੀ ਪੰਡਾਲ ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਅੱਠ ਸਾਲ ਦੀ ਬੱਚੀ...

ਗਣਪਤੀ ਪੰਡਾਲ ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਅੱਠ ਸਾਲ ਦੀ ਬੱਚੀ ਸਮੇਤ ਦੋ ਲੋਕਾਂ ਦੀ ਹੋਈ ਮੌਤ

ਮੁੰਬਈ: ਮੁੰਬਈ ਦੇ ਲਾਲਬਾਗ ਇਲਾਕੇ ‘ਚ ਬੀਤੀ ਦੇਰ ਰਾਤ ਗਣਪਤੀ ਪੰਡਾਲ ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਅੱਠ ਸਾਲ ਦੀ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਾਲਾਚੌਕੀ ਵਿਭਾਗ ਪਬਲਿਕ ਉਤਸਵ ਮੰਡਲ ਦੇ ਕੋਲ ਕਾਲਾਚੌਕੀ ਸਥਿਤ ਦੱਤਾਰਾਮ ਲਾਡ ਮਾਰਗ ‘ਤੇ ਤੜਕੇ ਕਰੀਬ 2.20 ਵਜੇ ਵਾਪਰੀ। ਉਸ ਸਮੇਂ ਗਣਪਤੀ ਤਿਉਹਾਰ ਕਾਰਨ ਲਾਲਬਾਗ ਇਲਾਕੇ ‘ਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।

ਸਿਵਲ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਫਾਇਰ ਡਿਪਾਰਟਮੈਂਟ (ਐੱਮ.ਐੱਫ.ਬੀ.) ਨੂੰ ਸਵੇਰੇ 2.42 ਵਜੇ ਘਟਨਾ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਅੱਗ ਬੁਝਾਊ ਵਿਭਾਗ, ਪੁਲਿਸ, ‘ਬੈਸਟ’ (ਬ੍ਰਹਮੰਬਈ ਬਿਜਲੀ ਸਪਲਾਈ ਅਤੇ ਟਰਾਂਸਪੋਰਟ) ਅਤੇ ਨਗਰ ਨਿਗਮ ਦੇ ਵਾਰਡ ਦਫ਼ਤਰ ਦੇ ਕਰਮਚਾਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜ ਜ਼ਖਮੀਆਂ ਨੂੰ ਬਾਈਕੂਲਾ ਦੇ ਮਸੀਨਾ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀ ਜ਼ਖਮੀਆਂ ਨੂੰ ਪਰੇਲ ਦੇ ਗਲੋਬਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਅੱਠ ਸਾਲਾ ਰਘਨੀ ਘਨਸ਼ਿਆਮ ਯਾਦਵ ਨੂੰ ਮਸੀਨਾ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ‘ਚ 19 ਸਾਲਾ ਕਿਰਨ ਅਕਬਰ ਨਾਇਕ, 19 ਸਾਲਾ ਤਨਵੀ ਨਰਸ਼ ਹਾਂਡੇ, 19 ਸਾਲਾ ਸਾਹਿਲ ਸੰਦੀਪ ਤਾਰੀ ਅਤੇ 12 ਸਾਲਾ ਰੂਹੀ ਸਿੰਘ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਬਾਰੇ ਹਾਲੇੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬਾਅਦ ਵਿੱਚ ਇੱਕ ਅਧਿਕਾਰੀ ਨੇ ਇੱਕ ਹੋਰ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਗਲੋਬਲ ਹਸਪਤਾਲ ਵਿੱਚ ਦਾਖ਼ਲ ਇੱਕ ਔਰਤ ਨੇ ਵੀ ਦਮ ਤੋੜ ਦਿੱਤਾ। ਉਸ ਦੀ ਪਛਾਣ ਅਤੇ ਹੋਰ ਵੇਰਵਿਆਂ ਬਾਰੇ ਹਾਲੇ ਜਾਣਕਾਰੀ ਉਪਲਬਧ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments