Home ਸੰਸਾਰ ਅਮਰੀਕਾ ਦੇ ਸੀਐਟਲ ਸ਼ਹਿਰ ’ਚ ‘ਬਾਈਟ ਆਫ ਸਿਆਟਲ’ ਫੂਡ ਫੈਸਟੀਵਲ ਦੇ ਦੌਰਾਨ...

ਅਮਰੀਕਾ ਦੇ ਸੀਐਟਲ ਸ਼ਹਿਰ ’ਚ ‘ਬਾਈਟ ਆਫ ਸਿਆਟਲ’ ਫੂਡ ਫੈਸਟੀਵਲ ਦੇ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਹੋਈ ਮੌਤ

0

ਅਮਰੀਕਾ : ਅਮਰੀਕਾ ਦੇ ਸੀਐਟਲ ਸ਼ਹਿਰ ਵਿੱਚ ਬੀਤੀ ਸ਼ਾਮ ਨੂੰ ਆਈਕੋਨਿਕ ਸਪੇਸ ਨੀਡਲ ਦੇ ਨੇੜੇ ਸਥਿਤ ਸੀਐਟਲ ਸੈਂਟਰ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬੀਤੀ ਸ਼ਾਮ ਲਗਭਗ 6 ਵਜੇ ‘ਬਾਈਟ ਆਫ ਸਿਆਟਲ’ ਨਾਮਕ ਸਾਲਾਨਾ ਫੂਡ ਫੈਸਟੀਵਲ ਦੇ ਦੌਰਾਨ ਵਾਪਰੀ, ਜੋ ਕਿ ਸਿਆਟਲ ਸੈਂਟਰ ਨੀਡਲ ਤੋਂ ਸਿਰਫ਼ ਇੱਕ ਬਲਾਕ ਦੀ ਦੂਰੀ ‘ਤੇ ਹੈ। ਇਸ ਤਿਉਹਾਰ ਵਿੱਚ ਹਜ਼ਾਰਾਂ ਲੋਕ ਹਿੱਸਾ ਲੈਂਦੇ ਹਨ।

ਸੀਐਟਲ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ। ਮੌਕੇ ‘ਤੇ ਪਹੁੰਚੀਆਂ ਟੀਮਾਂ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਵਿੱਚ ਤਿੰਨ ਔਰਤਾਂ, ਇੱਕ 23 ਸਾਲਾ ਆਦਮੀ ਅਤੇ ਇੱਕ ਹੋਰ ਆਦਮੀ ਸ਼ਾਮਲ ਹੈ ਜਿਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ, 56 ਸਾਲਾ ਔਰਤ, ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਇਸਨੂੰ ਇੱਕ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਦੀ ਘਟਨਾ ਐਲਾਨਿਆ ਅਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ। ਸੀਐਟਲ ਪੁਲਿਸ ਨੇ ਲੋਕਾਂ ਨੂੰ ਜਾਂਚ ਜਾਰੀ ਰਹਿਣ ਤੱਕ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਪਛਾਣ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਐਫਬੀਆਈ ਸਮੇਤ ਕਈ ਏਜੰਸੀਆਂ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।

NO COMMENTS

LEAVE A REPLY

Please enter your comment!
Please enter your name here

Exit mobile version