ਨਵੀਂ ਦਿੱਲੀ: ਦਿੱਲੀ ਸਥਿਤ ਸਰਦਾਰ ਪਟੇਲ ਵਿ ਦਿਆਲਿਆ ਅਤੇ ਸਲਵਾਨ ਪਬਲਿਕ ਸਕੂਲ ਸਮੇਤ ਘੱਟ ਤੋਂ ਘੱਟ ਤਿੰਨ ਸਕੂਲਾਂ ਨੂੰ ਅੱਜ , ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮਿਲੀ ਈ-ਮੇਲ ਮਿਲੀ ,ਜਿਸ ਤੋਂ ਬਾਅਦ ਕਈ ਸੁਰੱਖਿਆ ਏਜੰਸੀਆਂ ਇਨ੍ਹਾਂ ਇਮਾਰਤਾਂ ਵਿੱਚ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਅਭਿਆਨ ਚਲਾਇਆ । ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਸੂਚਨਾ ਫਾਇਰ ਵਿਭਾਗ ਅਤੇ ਪੁਲਿਸ ਨੂੰ ਦਿੱਤੀ।
ਡੀ.ਐਫ.ਐਸ. ਅਧਿਕਾਰੀ ਨੇ ਕਿਹਾ, “ਸਥਾਨਕ ਪੁਲਿਸ, ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਨੂੰ ਤੁਰੰਤ ਭੇਜਿਆ ਗਿਆ ਅਤੇ ਸੁਰੱਖਿਆ ਜਾਂਚ ਜਾਰੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਫਾਇਰ ਵਿਭਾਗ ਨੂੰ ਹੁਣ ਤੱਕ ਦੋ ਸਕੂਲਾਂ ਤੋਂ ਦੋ ਕਾਲਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ, ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਸੁਰੱਖਿਆ ਕਰਮਚਾਰੀ ਕਲਾਸਰੂਮਾਂ, ਗਲਿਆਰਿਆਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੀ ਜਾਂਚ ਕਰ ਰਹੇ ਹਨ।
ਅਧਿਕਾਰੀ ਦੇ ਅਨੁਸਾਰ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿ ਲਿਆ ਹੈ। ਸਰਦਾਰ ਪਟੇਲ ਵਿਦਿਆਲਿਆ ਨੇ ਇੱਕ ਸੁਨੇਹੇ ਵਿੱਚ ਮਾਪਿਆਂ ਨੂੰ ਸੂਚਿਤ ਕੀਤਾ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੁਨੇਹੇ ਵਿੱਚ ਲਿਖਿਆ ਹੈ, “ਸਕੂਲ ਨੂੰ ਅੱਜ ਸਵੇਰੇ ਸੁਰੱਖਿਆ ਧਮਕੀ ਮਿਲੀ। ਜਿਸ ਤੋਂ ਬਾਅਦ, ਪੁਲਿਸ ਜ਼ਰੂਰੀ ਸੁਰੱਖਿਆ ਉਪਾਅ ਕਰਨ ਲਈ ਸਕੂਲ ਵਿੱਚ ਮੌਜੂਦ ਹੈ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।”
