HomeBusinessTRAI ਦਾ ਨਵਾਂ ਨਿਯਮ, ਹੁਣ ਸਸਤੇ ਵੌਇਸ-SMS ਪਲਾਨ ਮਿਲਣਗੇ

TRAI ਦਾ ਨਵਾਂ ਨਿਯਮ, ਹੁਣ ਸਸਤੇ ਵੌਇਸ-SMS ਪਲਾਨ ਮਿਲਣਗੇ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਮੋਬਾਈਲ ਉਪਭੋਗਤਾਵਾਂ ਲਈ ਰੀਚਾਰਜ ਪਲਾਨ ਨਾਲ ਜੁੜਿਆ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ ਟੈਲੀਕਾਮ ਕੰਪਨੀਆਂ ਨੂੰ ਸਿਰਫ਼ ਵੌਇਸ ਕਾਲ ਅਤੇ SMS ਦੀ ਲੋੜ ਵਾਲੇ ਗਾਹਕਾਂ ਲਈ ਘੱਟ ਮਿਆਦ ਵਾਲੇ ਵਿਸ਼ੇਸ਼ ਟੈਰਿਫ ਵਾਊਚਰ ਉਪਲਬਧ ਕਰਵਾਉਣੇ ਹੋਣਗੇ। ਇਹ ਨਿਯਮ ਖਾਸ ਤੌਰ ’ਤੇ ਉਨ੍ਹਾਂ ਘੱਟ ਆਮਦਨ ਵਾਲੇ ਅਤੇ ਡਾਟਾ ਦੀ ਘੱਟ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੇ ਗਏ ਹਨ।

TRAI ਦੇ ਅਨੁਸਾਰ, ਵੌਇਸ ਅਤੇ SMS ਲਈ ਪਹਿਲਾਂ ਉਪਲਬਧ ਕਈ ਪਲਾਨ ਲੰਬੀ ਮਿਆਦ ਵਾਲੇ ਸਨ, ਜਿਸ ਕਾਰਨ ਘੱਟ ਆਮਦਨ ਵਾਲੇ ਗਾਹਕਾਂ ਨੂੰ ਇਕੋ ਵਾਰ ਵੱਧ ਰਕਮ ਖਰਚ ਕਰਨੀ ਪੈਂਦੀ ਸੀ। ਅਥਾਰਟੀ ਨੇ ਮੰਨਿਆ ਕਿ ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ, ਫੀਚਰ ਫੋਨ ਵਰਤਣ ਵਾਲੇ ਅਤੇ ਸਿਰਫ਼ ਕਾਲ ਤੇ SMS ਦੀ ਲੋੜ ਵਾਲੇ ਗਾਹਕਾਂ ਲਈ ਛੋਟੀ ਮਿਆਦ ਦੇ ਵਿਕਲਪ ਜ਼ਰੂਰੀ ਹਨ।

ਨਵੇਂ ਨਿਯਮਾਂ ਅਨੁਸਾਰ ਕੰਪਨੀਆਂ ਨੂੰ ਵੌਇਸ ਅਤੇ SMS ਵਾਲੇ ਅਜਿਹੇ ਪਲਾਨ ਪੇਸ਼ ਕਰਨੇ ਹੋਣਗੇ ਜਿਨ੍ਹਾਂ ਦੀ ਮਿਆਦ 30 ਦਿਨ ਜਾਂ ਇਸ ਤੋਂ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਗਾਹਕਾਂ ਲਈ ਮਹੀਨਾਵਾਰ ਆਧਾਰ ’ਤੇ ਨਿਰਧਾਰਤ ਤਾਰੀਖ ਨੂੰ ਨਵਿਆਉਣ ਵਾਲਾ ਵਿਕਲਪ ਵੀ ਉਪਲਬਧ ਕਰਵਾਉਣਾ ਹੋਵੇਗਾ।

TRAI ਦੀ ਅਧਿਕਾਰਤ ਜਾਣਕਾਰੀ ਮੁਤਾਬਕ ਵੌਇਸ ਅਤੇ SMS-ਓਨਲੀ ਪੈਕ ਉਹ ਪ੍ਰੀਪੇਡ ਪਲਾਨ ਹਨ ਜਿਨ੍ਹਾਂ ਵਿੱਚ ਡਾਟਾ ਸ਼ਾਮਲ ਨਹੀਂ ਹੁੰਦਾ। ਨਵੇਂ ਨਿਯਮਾਂ ਨਾਲ ਗਾਹਕ ਆਪਣੀ ਲੋੜ ਅਤੇ ਬਜਟ ਮੁਤਾਬਕ ਡਾਟਾ ਤੋਂ ਬਿਨਾਂ ਸਿਰਫ਼ ਕਾਲਿੰਗ ਅਤੇ SMS ਲਈ ਰੀਚਾਰਜ ਚੁਣ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments