Homeਹਰਿਆਣਾਕੈਥਲ ਦੇ ਬਰਤਾ ਪਿੰਡ ’ਚ ਜੰਮੂ-ਕਟੜਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ,...

ਕੈਥਲ ਦੇ ਬਰਤਾ ਪਿੰਡ ’ਚ ਜੰਮੂ-ਕਟੜਾ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਔਰਤ ਦੀ ਹੋਈ ਮੌਤ

ਕੈਥਲ : ਹਰਿਆਣਾ ਦੇ ਕੈਥਲ ਦੇ ਬਰਤਾ ਪਿੰਡ ਵਿੱਚ ਜੰਮੂ-ਕਟੜਾ ਹਾਈਵੇਅ ‘ਤੇ ਬੀਤੀ ਦੇਰ ਰਾਤ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਹਾਦਸੇ ਵਿੱਚ ਕਲਾਇਤ ਦੀ ਰਹਿਣ ਵਾਲੀ ਨਿਸ਼ਾ ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਈਵੇ ਤੇ ਅਚਾਨਕ ਦੂਸਰੇ ਪਾਸੇ ਤੋਂ ਇੱਕ ਕਾਰ ਗਲਤ ਦਿਸ਼ਾਂ ਵਿੱਚ ਉੱਪਰ ਚੜ ਆਈ। ਕਾਰਾਂ ਨੂੰ ਟੱਕਰ ਤੋਂ ਰੋਕਣ ਦੇ ਕੋਸ਼ਿਸ਼ ਵਿੱਚ ਉਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਭਿਆਨਕ ਹਾਦਸਾ ਵਾਪਰਿਆ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਔਰਤ  ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।

ਪੰਜਾਬ ਦੇ ਨਕੋਦਰ ਵਿੱਚ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਤੋਂ ਬਾਅਦ ਪੂਰਾ ਪਰਿਵਾਰ ਬੀਤੀ ਦੇਰ ਰਾਤ ਕਾਰ ਰਾਹੀਂ ਕਲਾਇਤ ਵਾਪਸ ਆ ਰਿਹਾ ਸੀ, ਜਦੋਂ ਇਹ ਦੁਖਦਾਈ ਹਾਦਸਾ ਵਾਪਰਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਪੁਲਿਸ ਫਿਲਹਾਲ ਹਾਦਸੇ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments