Homeਦੇਸ਼ਹੋਸਕੋਟ-ਦਾਬਾਸਪੇਟ ਰਾਸ਼ਟਰੀ ਰਾਜਮਾਰਗ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 7 ਲੋਕਾਂ ਦੀ ਮੌਤ

ਹੋਸਕੋਟ-ਦਾਬਾਸਪੇਟ ਰਾਸ਼ਟਰੀ ਰਾਜਮਾਰਗ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 7 ਲੋਕਾਂ ਦੀ ਮੌਤ

ਨਵੀਂ ਦਿੱਲੀ :  ਕਰਨਾਟਕ ਦੇ ਬੰਗਲੁਰੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਪੇਂਡੂ ਜ਼ਿਲ੍ਹੇ ਹੋਸਕੋਟ ਦੇ ਬਾਹਰੀ ਇਲਾਕੇ ਵਿੱਚ ਚੇਨ-ਲਿੰਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਦੇ ਅਨੁਸਾਰ, ਇਹ ਹਾਦਸਾ ਹੋਸਕੋਟ-ਦਾਬਾਸਪੇਟ ਰਾਸ਼ਟਰੀ ਰਾਜਮਾਰਗ (NH-648) ‘ਤੇ ਐਮ ਸਤਿਆਵਰਾ ਪਿੰਡ ਦੇ ਨੇੜੇ ਵਾਪਰਿਆ। ਹੋਸਕੋਟ ਤੋਂ ਦੇਵਨਾਹੱਲੀ ਵੱਲ ਜਾ ਰਹੀ XUV 700 ਕਾਰ ਇੱਕ ਮੋਟਰਸਾਈਕਲ ਨਾਲ ਟਕਰਾ ਗਈ।

ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ, ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਇੱਕ ਕੈਂਟਰ ਨਾਲ ਜਾ ਟਕਰਾਈ। ਕਾਰ, ਮੋਟਰਸਾਈਕਲ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਵਿੱਚ ਇੱਕ ਹੋਰ ਕਾਰ ਵੀ ਸ਼ਾਮਲ ਸੀ।

ਬੰਗਲੁਰੂ ਹਾਈਵੇਅ ‘ਤੇ ਚਾਰ ਵਾਹਨਾਂ ’ਚ ਜ਼ੋਰਦਾਰ ਟੱਕਰ

ਹੋਸਕੋਟ-ਦਾਬਾਸਪੇਟ ਰਾਸ਼ਟਰੀ ਰਾਜਮਾਰਗ ‘ਤੇ ਚਾਰ ਵਾਹਨ ਇੱਕ ਤੋਂ ਬਾਅਦ ਇੱਕ ਟਕਰਾਉਦੇ ਚਲੇ ਗਏ। ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੇ ਬਾਅਦ ਕੈਂਟਰ ਵੀ ਟਕਰਾ ਗਿਆ ਅਤੇ ਬਾਅਦ ਵਿੱਚ ਇੱਕ ਹੋਰ ਕਾਰ ਇਸ ਹਾਦਸੇ ਦੀ ਚਪੇਟ ਵਿੱਚ ਆ ਗਈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ,  ਇਸ ਹਾਦਸੇ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਲਾਸ਼ਾਂ ਨੂੰ ਹੋਸਕੋਟ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦਾ ਅਨੁਮਾਨ ਹੈ ਕਿ ਸਾਰੇ ਮ੍ਰਿਤਕ ਬੰਗਲੁਰੂ ਦੇ ਕੋਠਾਨੂਰ ਦੇ ਰਹਿਣ ਵਾਲੇ ਸਨ, ਹਾਲਾਂਕਿ ਉਨ੍ਹਾਂ ਦੀ ਪਛਾਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments