Home ਪੰਜਾਬ ਚੰਡੀਗੜ੍ਹ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਬਜ਼ੁਰਗ ਵਿਅਕਤੀ ਦੀ ਹੋਈ ਮੌਤ

ਚੰਡੀਗੜ੍ਹ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਬਜ਼ੁਰਗ ਵਿਅਕਤੀ ਦੀ ਹੋਈ ਮੌਤ

0

ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਪਾਣੀ ਦੀ ਟੈਂਕੀ ਜੰਡਿਆਲੀ ਦੇ ਨੇੜੇ ਬੀਤੀ ਸ਼ਾਮ ਨੂੰ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਕੰਮ ਤੋਂ ਛੁੱਟੀ ਕਰ ਘਰ ਪਰਤ ਰਹੇ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪੰਜਾਬ ਰੋਡਵੇਜ਼ ਦੀ ਇੱਕ ਤੇਜ਼ ਰਫ਼ਤਾਰ ਏਅਰ-ਕੰਡੀਸ਼ਨਡ ਵੋਲਵੋ ਬੱਸ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁੱਤਰ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਮ੍ਰਿਤਕ ਮੁੰਨਾ ਲਾਲ ਦੇ ਪੁੱਤਰ ਵਿਜੇ ਨੇ ਦੱਸਿਆ ਕਿ 22 ਅਗਸਤ ਨੂੰ ਸ਼ਾਮ ਲਗਭਗ 4:55 ਵਜੇ ਉਨ੍ਹਾਂ ਗੇ ਪਿਤਾ ਮੁੰਨਾ ਲਾਲ ਆਪਣੇ ਕੰਮ ਤੋਂ ਛੁੱਟੀ ਕਰਕੇ ਪੈਦਲ ਆਪਣੇ ਘਰ ਆਪਸ ਪਰਤ ਰਹੇ ਸਨ। ਪੁੱਤਰ ਥੋੜ੍ਹੀ ਹੀ ਦੂਰੀ ‘ਤੇ ਪਿੱਛੇ-ਪਿੱਛੇ ਪੈਦਲ ਆ ਰਿਹਾ ਸੀ। ਜਿਵੇਂ ਹੀ ਮੁੰਨਾ ਲਾਲ ਚੰਡੀਗੜ੍ਹ ਰੋਡ ‘ਤੇ ਸਥਿਤ ਜੰਡਿਆਲੀ ਪਾਣੀ ਦੀ ਟੈਂਕੀ ਕੋਲ ਪਹੁੰਚਿਆ, ਇੱਕ ਤੇਜ਼ ਰਫ਼ਤਾਰ, ਅਣਪਛਾਤੀ ਕਾਰ ਦੇ ਡਰਾਈਵਰ ਨੇ ਲਾਹਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਮਾਰ ਕੇ ਕਾਰ ਚਾਲਕ ਤੇਜ਼ੀ ਨਾਲ ਮੌਕੇ ’ਤੇ ਫਰਾਰ ਹੋ ਗਿਆ।

ਕਾਰ ਦੀ ਟੱਕਰ ਤੋਂ ਬਾਅਦ ਮੁੰਨਾ ਲਾਲ ਜ਼ਮੀਨ ‘ਤੇ ਡਿੱਗ ਪਿਆ। ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦੇ, ਤਦੋਂ ਪਿੱਛੋਂ ਬਹੁਤ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਸਫੈਦ ਰੰਗ ਦੀ ਸਰਕਾਰੀ ਏ.ਸੀ. ਵੋਲਵੋ ਬੱਸ (ਨੰਬਰ: PB-65-AD-6137) ਦੇ ਚਾਲਕ ਨੇ ਬੱਸ ਨੂੰ ਸਿੱਧਾ ਮੁੰਨਾ ਲਾਲ ਦੇ ਉੱਪਰ ਚਾੜ੍ਹ ਦਿੱਤਾ। ਬੱਸ ਦੇ ਟਾਇਰਾਂ ਹੇਠਾਂ ਕੁੱਚਲੇ ਜਾਣ ਕਾਰਨ ਮੁੰਨਾ ਲਾਲ ਦੇ ਸਰੀਰ ‘ਤੇ ਗੰਭੀਰ ਤੇ ਘਾਤਕ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਪੁੱਤਰ ਦੀਆਂ ਅੱਖਾਂ ਦੇ ਸਾਹਮਣੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਬਾਅਦ ਸੜਕ ਤੇ ਹਫੜਾ-ਤਫੜੀ ਮਚ ਗਈ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਨਿਰੀਖਣ ਕੀਤਾ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਪੀੜਤ ਦੇ ਪੁੱਤਰ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਨੇ ਸਰਕਾਰੀ ਮਾਲਕੀ ਵਾਲੀ ਵੋਲਵੋ ਬੱਸ (PB-65-AD-6137) ਦੇ ਡਰਾਈਵਰ ਨਰੇਸ਼ ਯਾਦਵ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਤਨ ਕਤਲ (ਸੜਕ ਹਾਦਸੇ ਵਿੱਚ ਮੌਤ ਦਾ ਕਾਰਨ ਬਣਨਾ) ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਅਤੇ ਅੱਗੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version