Homeਦੇਸ਼ਓਡੀਸ਼ਾ ਦੇ ਢੇਕਨਾਲ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ...

ਓਡੀਸ਼ਾ ਦੇ ਢੇਕਨਾਲ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਹੋਈ ਮੌਤ

ਓਡੀਸ਼ਾ : ਓਡੀਸ਼ਾ ਦੇ ਢੇਕਨਾਲ ਜ਼ਿਲ੍ਹੇ ਤੋਂ ਇੱਕ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸਨੇ ਇੱਕ ਪਰਿਵਾਰ ਦੀ ਖੁਸ਼ੀ ਨੂੰ ਇੱਕ ਪਲ ਵਿੱਚ ਡੂੰਘੇ ਸੋਗ ਵਿੱਚ ਬਦਲ ਦਿੱਤਾ। ਜਿਸ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਅਤੇ ਜਸ਼ਨ ਦਾ ਮਾਹੌਲ ਸੀ, ਉੱਥੇ ਕੁਝ ਹੀ ਦੇਰ ਵਿੱਚ ਚੀਕ-ਚਿਹਾੜਾ ਅਤੇ ਮਾਤਮ ਛਾਂ ਗਿਆ। ਬਾਰਾਤ ਲੈ ਕੇ ਜਾ ਰਹੀ ਇੱਕ ਕਾਰ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪਾਣੀ ਨਾਲ ਭਰੇ ਤਲਾਬ ਵਿੱਚ ਜਾ ਡਿੱਗੀ। ਇਸ ਦੁਰਘਟਨਾ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ, ਜਦਕਿ ਦੋ ਲੋਕਾਂ ਨੂੰ ਸਮੇਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਕਾਰ ਅਚਾਨਕ ਹੋਈ ਹਾਦਸੇ ਦਾ ਸ਼ਿਕਾਰ

ਜਾਣਕਾਰੀ ਦੇ ਅਨੁਸਾਰ, ਬਾਂਗੁਰਸਿੰਘ ਪਿੰਡ ਦੇ ਨਿਵਾਸੀ ਅਭਿਸ਼ੇਕ ਸਾਹੂ ਦਾ ਵਿਆਹ ਢੇਕਨਾਲ ਸਦਰ ਥਾਣਾ ਖੇਤਰ ਦੇ ਅਧੀਨ ਪੈਂਦੇ ਇੰਦੂਪੁਰ ਪਿੰਡ ਵਿੱਚ ਤੈਅ ਹੋਇਆ ਸੀ। ਬਾਰਾਤ ਕਈ ਵਾਹਨਾਂ ਵਿੱਚ ਵਿਆਹ ਸਥਾਨ ਵੱਲ ਰਵਾਨਾ ਹੋਈ ਸੀ। ਇਸ ਦੌਰਾਨ ਬਰਾਤਿਆਂ ਨਾਲ ਭਰੀ ਮਹਿੰਦਰਾਂ XUV ਰਾਤ ਦੇ ਸਮੇਂ ਅਚਾਨਕ ਕੰਟਰੋਲ ਗੁਆ ਬੈਠੀ  ਅਤੇ ਸਿੱਧਾ ਡੈਮ ਨਾਲ ਜੁੜੇ ਤਲਾਅ ਵਿੱਚ ਜਾ ਡਿੱਗੀ। ਪਾਣੀ ਵਿੱਚ ਡਿੱਗਣ ਦੇ ਬਾਅਦ ਕਾਰ ਦੇ ਅੰਦਰ ਸਵਾਰ ਲੋਕ ਬਾਹਰ ਨਹੀਂ ਨਿਕਲ ਸਕੇ, ਜਿਸ ਨਾਲ ਦਮ ਘੁੱਟ ਗਿਆ, ਅਤੇ ਉਨ੍ਹਾਂ ਦੀ ਮੌਤ ਹੋ ਗਈ

ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਹੋਈ ਪਛਾਣ

ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ 25 ਸਾਲਾ ਰਾਮ ਸਾਹੂ, 26 ਸਾਲਾ ਅਵਿਨਾਸ਼ ਸਾਹੂ, 25 ਸਾਲਾ ਰਾਕੇਸ਼ ਕੁਮਾਰ ਸਾਹੂ, 27 ਸਾਲਾ ਚੰਦਰਕਾਂਤ ਸਵੈਨ ਅਤੇ ਲਾੜੇ ਦੇ ਮਾਮੇ ਦਾ ਪੁੱਤਰ ਅਭਿਜੀਤ ਸਾਹੂ ਵਜੋਂ ਹੋਈ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਸਥਾਨਕ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਨੂੰ ਪਾਣੀ ਵਿੱਚੋਂ ਕੱਢਿਆ ਗਿਆ, ਪਰ ਉਦੋਂ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਨੇ ਸ਼ੁਰੂ ਕੀਤੀ ਸ਼ੁਰੂ

ਸੂਚਨਾ ਮਿਲਣ ‘ਤੇ ਢੇਕਨਾਲ ਸਦਰ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਭੇਜ ਦਿੱਤਾ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰ, ਜਿਸ ਦਾ ਕੁਝ ਘੰਟਿਆਂ ਬਾਅਦ ਹੀ ਵਿਆਹ ਸਮਾਰੋਹ ਹੋਣਾ ਸੀ, ਹੁਣ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments