Homeਸੰਸਾਰਅਮਰੀਕਾ ਦੇ ਕੋਲੋਰਾਡੋ ’ਚ ਇੰਟਰਸਟੇਟ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ...

ਅਮਰੀਕਾ ਦੇ ਕੋਲੋਰਾਡੋ ’ਚ ਇੰਟਰਸਟੇਟ ਹਾਈਵੇ ‘ਤੇ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ

ਕੋਲੋਰਾਡੋ : ਅਮਰੀਕਾ ਦੇ ਕੋਲੋਰਾਡੋ ਵਿੱਚ ਬੀਤੇ ਦਿਨ ਅਚਾਨਕ ਹਫੜਾ-ਦਫੜੀ ਵਿੱਚ ਬਦਲ ਗਈ। ਇੱਕ ਵਿਅਸਤ ਇੰਟਰਸਟੇਟ ਹਾਈਵੇ ‘ਤੇ ਅਜਿਹਾ ਮੰਜਰ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ। ਤੇਜ਼ ਹਵਾਵਾਂ ਨਾਲ ਉੱਡਦੀ ਧੂੜ ਨੇ ਸੜਕ ਨੂੰ ਢੱਕ ਲਿਆ, ਅਤੇ ਕੁਝ ਹੀ ਪਲਾਂ ਵਿੱਚ, ਵਾਹਨ ਇੱਕ ਦੂਜੇ ਨਾਲ ਟਕਰਾਉਣ ਲੱਗੇ। ਦੇਖਦੇ ਹੀ ਦੇਖਦੇ ਇਹ ਹਾਦਸਾ 30 ਤੋਂ ਜ਼ਿਆਦਾ ਵਾਹਨਾਂ ਦੀ ਭਿਆਨਕ ਟੱਕਰ ਵਿੱਚ ਬਦਲ ਗਈ, ਜਿਸ ਵਿੱਚ ਕਈ ਜਿੰਦਗੀਆਂ ਖ਼ਤਮ ਹੋ ਗਿਆ।

ਇੰਟਰਸਟੇਟ ‘ਤੇ ਇੱਕ ਭਿਆਨਕ ਟੱਕਰ

ਕੋਲੋਰਾਡੋ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੰਟਰਸਟੇਟ ‘ਤੇ ਬੀਤੇ ਦਿਨ ਕਰੀਬ 10 ਵਜੇ ਇਹ ਭਿਆਨਕ ਹਾਦਸਾ ਹੋਇਆ। ਇੰਟਰਸਟੇਟ 25 ’ਤੇ ਹੋਇਆ ਇਸ ਹਦਸੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ 29 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਿਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕਈ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ ਛੇ ਸੈਮੀ-ਟ੍ਰੇਲਰ ਟਕਰਾ ਗਏ।

ਬ੍ਰਾਊਨਆਊਟ ਬਣਾਇਆ ਹਾਦਸੇ ਦਾ ਕਾਰਨ

ਕੋਲੋਰਾਡੋ ਸਟੇਟ ਪੈਟਰੋਲ ਦੇ ਅਨੁਸਾਰ, ਹਾਦਸੇ ਦਾ ਇੱਕ ਵੱਡਾ ਕਾਰਨ “ਬ੍ਰਾਊਨਆਊਟ” ਰਹੀ। ਤੇਜ਼ ਹਵਾਵਾਂ ਦੇ ਕਾਰਨ ਸੜਕ ’ਤੇ ਧੂੰਆ ਦਾ ਗੁਬਾਰ ਥਾ ਗਿਆ,  ਜਿਸ ਨਾਲ ਡਰਾਈਵਰਾਂ ਨੂੰ ਕੁਝ ਵੀ ਦਿਖਾਈ ਦੇਣ ਮੁਸ਼ਿਕਲ ਹੋ ਗਿਆ। ਪੁਏਬਲੋ ਸ਼ਹਿਰ ਦੇ ਦੱਖਣ ਵਿੱਚ ਇਹ ਸਥਿਤੀ ਅਚਾਨਕ ਬਣੀ ਅਤੇ ਕੁਝ ਸਕਿੰਟਾਂ ਵਿੱਚ, ਦ੍ਰਿਸ਼ਟੀ ਲਗਭਗ ਜ਼ੀਰੋ ਹੋ ਗਈ। ਇਸ ਸਮੇਂ ਦੌਰਾਨ, ਵਾਹਨ ਇੱਕ ਤੋਂ ਬਾਅਦ ਇੱਕ ਵਾਹਨ ਟਕਰਾਉਦੇ ਚਲੇ ਗਏ।

ਅਧਿਕਾਰੀਆਂ ਦੇ ਅਨੁਸਾਰ, ਮੰਗਲਵਾਰ ਨੂੰ ਕੋਲੋਰਾਡੋ ਦੇ ਪੂਰਬੀ ਹਿੱਸੇ ਵਿੱਚ ਤੇਜ਼ ਹਵਾਵਾਂ ਅਤੇ ਬਹੁਤ ਖੁਸ਼ਕ ਮੌਸਮ ਬਣਿਆ ਰਿਹਾ, ਜਿਸ ਨਾਲ ਜੰਗਲ ਦੀ ਅੱਗ ਦਾ ਖ਼ਤਰਾ ਵਧ ਗਿਆ ਸੀ। ਇਸ ਨਾਲ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ, ਜਿਸ ਕਾਰਨ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਉਡਾਣਾਂ ਵਿੱਚ ਦੇਰੀ ਹੋਈ।

ਇੱਕੋ ਰਾਜ, ਦੋ ਵੱਖ-ਵੱਖ ਮੌਸਮ

ਜਿੱਥੇ ਕੋਲੋਰਾਡੋ ਦੇ ਪੂਰਬੀ ਇਲਾਕੇ ਧੂੜ ਅਤੇ ਤੇਜ਼ ਹਵਾਵਾਂ ਨਾਲ ਜੂਝ ਰਹੇ ਸਨ, ਉੱਥੇ ਹੀ ਰਾਜ ਦੇ ਪੱਛਮੀ ਹਿੱਸੇ ਵਿੱਚ ਬਰਫ਼ਬਾਰੀ ਹੋ ਰਹੀ ਸੀ। ਪਹਾੜੀ ਖੇਤਰਾਂ ਵਿੱਚ ਹੋਈ ਇਸ ਬਰਫ਼ਬਾਰੀ ਨੂੰ ਰਾਹਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਭਵਿੱਖ ਵਿੱਚ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਨੂੰ ਫਾਇਦਾ ਮਿਲ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments