Homeਯੂਪੀ ਖ਼ਬਰਾਂਭੰਗੇਲ ਐਲੀਵੇਟਿਡ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਕੁੜੀ ਦੀ ਮੌਤ, 3...

ਭੰਗੇਲ ਐਲੀਵੇਟਿਡ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, 1 ਕੁੜੀ ਦੀ ਮੌਤ, 3 ਨੌਜਵਾਨ ਜ਼ਖ਼ਮੀ

ਉੱਤਰ ਪ੍ਰਦੇਸ਼ : ਨੋਇਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਭੰਗੇਲ ਐਲੀਵੇਟਿਡ ਰੋਡ ‘ਤੇ ਇੱਕ ਦਰਦਨਾਕ ਹਾਦਸਾ ਹੋ ਗਿਆ। ਮੰਗਲਵਾਰ ਸਵੇਰੇ ਇੱਕ ਜੈਗੁਆਰ ਕਾਰ ਇੱਕ ਟਰੱਕ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਹਾਦਸੇ ਵਿੱਚ ਜੈਗੁਆਰ ਕਾਰ ਵਿੱਚ ਸਵਾਰ ਇੱਕ ਕੁੜੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਹਾਲ ਹੀ ਵਿੱਚ ਸੈਕਟਰ 150 ਦੇ ਨੇੜੇ ਇੱਕ ਸਾਫਟਵੇਅਰ ਇੰਜੀਨੀਅਰ ਦੀ ਮੌਤ ਇਸ ਸਮੇਂ ਖ਼ਬਰਾਂ ਵਿੱਚ ਹੈ।

ਐਲੀਵੇਟਿਡ ਰੋਡ ‘ਤੇ ਹਾਦਸਾ

ਪੂਰੀ ਮਾਮਲਾ ਨੋਇਡਾ ਦੇ ਥਾਣਾ ਸੈਕਟਰ 49 ਖੇਤਰ ਦਾ ਦੱਸਿਆ ਜਾ ਰਿਹਾ ਹੈ। ਇੱਥੇ, 20 ਜਨਵਰੀ ਦੀ ਸਵੇਰ ਇੱਕ ਕਾਰ ਅਤੇ ਟਰੱਕ ਦੇ ਵਿਚਕਾਰ ਟੱਕਰ ਹੋ ਗਈ। ਹਾਦਸੇ ਦੇ ਦੌਰਾਨ ਕਾਰ ਵਿੱਚ ਚਾਰ ਲੋਕ ਸਵਾਰ ਸਨ। ਇਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਹਨ। ਮ੍ਰਿਤਕ ਦੀ ਪਛਾਣ ਫਲਕ ਅਹਿਮਦ (19), ਅਲੀ ਅਹਿਮਦ ਦੀ ਧੀ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਆਯੁਸ਼ ਭਾਟੀ (18), ਸੰਜੀਵ ਭਾਟੀ ਦਾ ਪੁੱਤਰ, ਨੀਲ ਪਵਾਰ (18), ਸੁਸ਼ਾਂਤ ਪਵਾਰ ਦਾ ਪੁੱਤਰ ਅਤੇ ਅੰਸ਼ (18), ਦੀਪਕ ਦਾ ਪੁੱਤਰ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ ਇਹ ਸਾਰੇ ਲੋਕ  ਜੈਗੁਆਰ ਕਾਰ ਵਿੱਚ ਸਵਾਰ ਹੋ ਕੇ ਭੰਗੇਲ ਰੋਡ ’ਤੇ ਵੱਲ ਐਲੀਵੇਟਿਡ ਰੋਡ ‘ਤੇ ਆਗਾਪੁਰ ਵੱਲ ਜਾ ਰਹੇ ਸਨ।

ਕਾਰ ਵਿੱਚ ਸਵਾਰ ਇੱਕ ਲੜਕੀ ਦੀ ਮੌਤ

ਡਰਾਈਵਰ ਨੇ ਐਲੀਵੇਟਿਡ ਰੋਡ ‘ਤੇ ਅੱਗੇ ਜਾ ਰਹੇ ਇੱਕ ਅਣਪਛਾਤੇ ਕੈਂਟਰ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਅਤੇ ਟਰੱਕ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਟਰੱਕ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿੱਚ ਚਾਰੇ ਸਵਾਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਤੇ ਇਲਾਜ ਦੇ ਦੌਰਾਨ ਕੁਮਾਰੀ ਫਲਕ ਅਹਿਮਦ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਤੇ ਜ਼ਖਮੀ ਮੌਕੇ ‘ਤੇ ਮੌਜੂਦ ਹਨ। ਥਾਣਾ ਸੈਕਟਰ 49 ਦੀ ਪੁਲਿਸ ਦੁਆਰਾ ਅਣਪਛਾਤੇ ਕੈਂਟਰ ਟਰੱਕ ਦੀ ਭਾਲ ਕਰ ਰਹੀ ਹੈ ਅਤੇ ਹੋਰ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments