Homeਪੰਜਾਬਪੰਜਾਬ ਦੀ ਹੋਣਹਾਰ ਹੈਂਡਬਾਲ ਖਿਡਾਰਣ ਨਾਲ ਦਰਦਨਾਕ ਹਾਦਸਾ

ਪੰਜਾਬ ਦੀ ਹੋਣਹਾਰ ਹੈਂਡਬਾਲ ਖਿਡਾਰਣ ਨਾਲ ਦਰਦਨਾਕ ਹਾਦਸਾ

ਲੁਧਿਆਣਾ: ਲੁਧਿਆਣਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਨਿੱਜੀ ਸਕੂਲ ਦੀ 9ਵੀਂ ਜਮਾਤ ਵਿੱਚ ਪੜ੍ਹਦੀ 14 ਸਾਲਾ ਹੋਣਹਾਰ ਹੈਂਡਬਾਲ ਖਿਡਾਰਣ ਅੰਸ਼ਿਕਾ ਦੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਕਰੀਬ 4 ਵਜੇ ਅੰਸ਼ਿਕਾ ਮੰਦਿਰ ਦੇ ਪੁਜਾਰੀ ਸਮੇਤ ਐਕਟਿਵਾ ’ਤੇ ਸਕੂਲ ਵਿੱਚ ਹੋਣ ਵਾਲੇ ਮੈਚ ਦੀ ਫਾਈਨਲ ਪ੍ਰੈਕਟਿਸ ਲਈ ਜਾ ਰਹੀ ਸੀ। ਐਕਟਿਵਾ ’ਤੇ ਤਿੰਨ ਲੋਕ ਸਵਾਰ ਸਨ ਅਤੇ ਅੰਸ਼ਿਕਾ ਪਿੱਛੇ ਬੈਠੀ ਹੋਈ ਸੀ।

ਇਸ ਦੌਰਾਨ ਨੇੜਿਓਂ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਲੰਘ ਰਹੀ ਸੀ ਅਤੇ ਸਾਹਮਣੇ ਤੋਂ ਇੱਕ ਹੋਰ ਐਕਟਿਵਾ ਆ ਗਈ। ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪਹਿਲੀ ਐਕਟਿਵਾ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਐਕਟਿਵਾ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਈ। ਇਸੇ ਦੌਰਾਨ ਅੰਸ਼ਿਕਾ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆ ਗਈ। ਸਥਾਨਕ ਲੋਕਾਂ ਨੇ ਤੁਰੰਤ ਉਸ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੰਸ਼ਿਕਾ ਇੱਕ ਪ੍ਰਤਿਭਾਸ਼ਾਲੀ ਹੈਂਡਬਾਲ ਖਿਡਾਰਣ ਸੀ ਅਤੇ ਉਸ ਨੇ ਪੰਜਾਬ ਸਟੇਟ ਲੈਵਲ ਹੈਂਡਬਾਲ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਸੀ। ਪਰਿਵਾਰ ਅਨੁਸਾਰ ਉਸ ਨੇ ਮੈਚ ਲਈ ਅੱਜ ਬਠਿੰਡਾ ਰਵਾਨਾ ਹੋਣਾ ਸੀ। ਧੀ ਨੂੰ ਖੇਡ ਮੈਦਾਨ ਵਿੱਚ ਲੁਧਿਆਣਾ ਦਾ ਨਾਂ ਰੌਸ਼ਨ ਕਰਦੇ ਦੇਖਣ ਦੇ ਸੁਪਨੇ ਦੇਖ ਰਹੇ ਪਰਿਵਾਰ ’ਤੇ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਹਾਦਸੇ ਤੋਂ ਬਾਅਦ ਪੁਲਸ ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਦਾ ਹਿੱਸਾ ਬਣਾਈ ਹੈ। ਪੁਲਸ ਵੱਲੋਂ ਫੁਟੇਜ ਅਤੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments