ਉੱਤਰ ਪ੍ਰਦੇਸ਼ : ਝਾਂਸੀ ਵਿੱਚ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਸ਼ਰਾਧ ਸਮਾਰੋਹ ਦੇ ਦੌਰਾਨ ਇੱਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪੰਜ ਲੋਕ ਦਰਿਆ ਵਿੱਚ ਡੁੱਬ ਗਏ। ਸਾਰਿਆਂ ਦੀ ਮੌਤ ਕਾਰਨ ਪਿੰਡ ਵਿੱਚ ਮਾਤਮ ਛਾਂ ਗਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਜ ਸਵੇਰੇ ਸੁਕਵਾ ਧੂਕਵਾ ਡੈਮ ਵਿੱਚ ਡੁੱਬਣ ਵਾਲੇ ਝਾਂਸੀ ਦੇ ਤਿੰਨ ਨੌਜਵਾਨਾਂ ਦੀ ਮੌਤ ਦੀ ਖ਼ਬਰ ਅਜੇ ਸ਼ਾਂਤ ਨਹੀਂ ਹੋਈ ਸੀ ਕਿ ਮੌਰਾਨੀਪੁਰ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਡੁੱਬਣ ਨਾਲ ਮੌਤ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਨੂੰ ਸ਼ਰਾਧ ਸਮਾਰੋਹ ਦੇ ਦੌਰਾਨ ਇਹ ਵੱਡਾ ਹਾਦਸਾ ਸਾਹਮਣੇ ਆਇਆ ਹੈ। ਨਦੀਂ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕ ਡੁੱਬ ਗਏ। ਹਾਦਸੇ ਵਿੱਚ ਪਿਓ-ਪੁੱਤਰ ਅਤੇ ਭਤੀਜੇ ਅਤੇ ਭਾਜੇ ਸਮੇਂਤ 5 ਲੋਕਾਂ ਦੀ ਮੌਤ ਹੋ ਗਈ।
ਇੱਕ ਹੀ ਦਿਨ ਵਿੱਚ ਅੱਠ ਲੋਕਾਂ ਦੇ ਪਾਣੀ ਵਿੱਚ ਡੁੱਬਣ ਨਾਲ ਹੈਰਾਨ ਹਨ ਲੋਕ
ਇੱਕ ਹੀ ਦਿਨ ਵਿੱਚ ਅੱਠ ਲੋਕਾਂ ਦੇ ਡੁੱਬਣ ਨਾਲ ਲੋਕ ਹੈਰਾਨ ਹਨ। ਝਾਂਸੀ ਦੇ ਮੌ ਰਾਣੀਪੁਰ ਥਾਣਾ ਖੇਤਰ ਦੇ ਪਿੰਡ ਦਿਓੜੀ ਸਿੰਘਪੁਰਾ ਵਾਸੀ ਅਨੂਪ ਤਿਵਾੜੀ ਦੇ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰ ਦੇ ਪਿਂਡ ਦਾਨ ਕਰਨ ਲਈ ਨਦੀ ‘ਤੇ ਗਏ ਹੋਏ ਸਨ। ਇਸ ਦੌਰਾਨ, ਨਹਾਉਣ ਅਤੇ ਪਿੰਡ ਦਾਨ ਦੌਰਾਨ, ਪਰਿਵਾਰ ਦੇ ਪੰਜ ਮੈਂਬਰ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗ ਪਏ। ਇਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਤਾ ਲੱਗਾ ਕਿ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਕਿਹਾ ਕਿ ਪੰਜਾਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਘਟਨਾ ਸਥਾਨ ‘ਤੇ ਮਚੀ ਹਫੜਾ-ਤਫੜੀ
ਇਸ ਦਰਦਨਾਕ ਹਾਦਸੇ ਕਾਰਨ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ ਅਤੇ ਚੀਕ-ਚਿਹਾੜਾ ਮਚ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਸਾਰਿਆਂ ਨੂੰ ਨਦੀ ਤੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।












