Homeਦੇਸ਼ਤੁੰਗਨਾਥ ਯਾਤਰਾ 'ਤੇ ਪੰਜਾਬ ਦੀ ਔਰਤ ਨਾਲ ਵਾਪਰਿਆ ਦਰਦਨਾਕ ਹਾਦਸਾ

ਤੁੰਗਨਾਥ ਯਾਤਰਾ ‘ਤੇ ਪੰਜਾਬ ਦੀ ਔਰਤ ਨਾਲ ਵਾਪਰਿਆ ਦਰਦਨਾਕ ਹਾਦਸਾ

ਪੰਜਾਬ : ਪੰਜਾਬ ਦੀ ਇੱਕ ਔਰਤ ਨਾਲ ਰੁਦਰਪ੍ਰਯਾਗ ‘ਚ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨਾਂ ਲਈ ਗਈ ਔਰਤ ਰੁਦਰਪ੍ਰਯਾਗ ਵਿੱਚ ਚੋਪਟਾ-ਤੁੰਗਨਾਥ ਪੈਦਲ ਮਾਰਗ ’ਤੇ 400 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ। ਇਹ ਘਟਨਾ ਬੀਤੇ ਦਿਨ ਦੀ ਹੈ। ਅੱਜ SDRF ਨੇ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਪੂਜਾ ਸਾਹਨੀ (26) ਵਾਸੀ ਪੰਜਾਬ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਔਰਤ ਤੁੰਗਨਾਥ ਮੰਦਰ ਦਰਸ਼ਨ ਲਈ ਗਈ ਸੀ। ਇਸੇ ਦੌਰਾਨ ਬੀਤੀ 20 ਸਤੰਬਰ ਨੂੰ ਸ਼ਾਮ 6.21 ਵਜੇ ਦੇ ਕਰੀਬ ਉਹ ਗਣੇਸ਼ ਮੰਦਰ ਨੇੜੇ ਡੂੰਘੀ ਖਾਈ ਵਿੱਚ ਜਾ ਡਿੱਗੀ। SDRF ਨੇ ਰਾਤ ਤੋਂ ਹੀ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਜ ਸਵੇਰੇ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਔਰਤ ਦੀ ਲਾਸ਼ ਨੂੰ 3 ਕਿਲੋਮੀਟਰ ਤੱਕ ਸਟਰੈਚਰ ‘ਤੇ ਪੈਦਲ ਹੀ ਚੋਪਟਾ ਲਿਜਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments