ਰਾਜਸਥਾਨ : ਨਵੇਂ ਸਾਲ ਦੇ ਦੂਜੇ ਦਿਨ ਰਾਜਸਥਾਨ ਦੇ ਟੂਰਿਸਟ ਸੈਂਟਰਾਂ ‘ਤੇ ਮੌਸਮ ਦੀ ਮਾਰ ਪਈ ਹੈ। ਉੱਤਰ ਭਾਰਤ ਵਿੱਚ ਛਾਈ ਸੰਘਣੀ ਧੁੰਦ ਕਾਰਨ ਰਾਜਸਥਾਨ ਦੇ ਦੋ ਸਭ ਤੋਂ ਪ੍ਰਮੁੱਖ ਸੈਰ-ਸਪਾਟਾ ਸ਼ਹਿਰਾਂ—ਉਦੈਪੁਰ ਅਤੇ ਜੈਸਲਮੇਰ—ਵਿੱਚ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇਕਰ ਤੁਸੀਂ ਝੀਲਾਂ ਦੀ ਨਗਰੀ ਜਾਂ ਸੁਨਹਿਰੀ ਸ਼ਹਿਰ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਰਿਪੋਰਟ ਤੁਹਾਡੇ ਲਈ ਪੜਨਾ ਜ਼ਰੂਰੀ ਹੈ।
ਰਾਜਸਥਾਨ ਚ ਸੁੰਘਣੀ ਧੁੰਦ ਦਾ ਕਹਿਰ
ਅੱਜ ਸਵੇਰ ਤੋਂ, ਉਦੈਪੁਰ (ਮਹਾਰਾਣਾ ਪ੍ਰਤਾਪ ਹਵਾਈ ਅੱਡਾ) ਅਤੇ ਜੈਸਲਮੇਰ ਹਵਾਈ ਅੱਡੇ ‘ਤੇ ਦ੍ਰਿਸ਼ਟੀ ਬਹੁਤ ਘੱਟ ਦਰਜ ਕੀਤੀ ਗਈ ਹੈ। ਠੰਡ ਅਤੇ ਧੁੰਦ ਦੇ ਕਾਰਨ ਨਾ ਸਿਰਫ਼ ਸਥਾਨਕ ਉਡਾਣਾਂ ਨੂੰ ਪ੍ਰਭਾਵਿਤ ਹੋ ਰਹੀਆਂ ਹਨ, ਬਲਕਿ ਦਿੱਲੀ, ਦਿੱਲੀ-ਐਨ.ਸੀ.ਆਰ. ਅਤੇ ਉੱਤਰੀ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਲਈ ਉਡਾਣ ਦੇ ਸਮਾਂ-ਸਾਰਣੀ ਵਿੱਚ ਵੀ ਕਾਫ਼ੀ ਬਦਲਾਅ ਦੇਖਿਆ ਗਿਆ ਹੈ।
ਇੰਡੀਗੋ ਨੇ ਜਾਰੀ ਕੀਤੀ ਐਡਵਾਇਜ਼ਰੀ
ਇੰਡੀਗੋ ਨੇ ਪੁਸ਼ਟੀ ਕੀਤੀ ਹੈ ਕਿ ਉਦੈਪੁਰ ਅਤੇ ਜੈਸਲਮੇਰ ਦੇ ਨਾਲ-ਨਾਲ ਵਾਰਾਣਸੀ, ਵਿਜ਼ਾਗ ਅਤੇ ਜੰਮੂ ਵਰਗੇ ਸ਼ਹਿਰਾਂ ਵਿੱਚ ਦ੍ਰਿਸ਼ਟੀ ਘੱਟ ਹੋਣ ਕਾਰਨ ਉਡਾਣਾਂ ਦੀ ਰਵਾਨਗੀ ਅਤੇ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ।
ਦਿੱਲੀ ਦਾ ਪ੍ਰਦੂਸ਼ਣ ਅਤੇ ਧੁੰਦ ਬਣੀ ਰੁਕਾਵਟ
ਦਿੱਲੀ ਏਅਰ ਕੁਆਲਿਟੀ ਇੰਡੈਕਸ (AQI) ‘ਬਹੁਤ ਮਾੜੀ’ ਸ਼੍ਰੇਣੀ (372) ਅਤੇ ਸੰਘਣੀ ਧੁੰਦ ਕਾਰਨ, ਦਿੱਲੀ ਤੋਂ ਰਾਜਸਥਾਨ ਜਾਣ ਵਾਲੇ ਸੈਲਾਨੀਆਂ ਨੂੰ ਹਵਾਈ ਅੱਡੇ ‘ਤੇ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
