ਜੈਪੁਰ: ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਬੀਤੀ ਸ਼ਾਮ ਧਨਤੇਰਸ ਦੇ ਮੌਕੇ ਆਪਣੇ ਪਰਿਵਾਰ ਸਮੇਤ ਮਾਨਸਰੋਵਰ ਦੇ ਬੜਾ ਬਾਜ਼ਾਰ ਵਿੱਚ ਦੀਵਾਲੀ ਦੀ ਖਰੀਦਦਾਰੀ ਕੀਤੀ। ਉਨ੍ਹਾਂ ਨੇ ਰੇਹੜੀ-ਫੜ੍ਹੀ ਵਾਲਿਆਂ ਤੋਂ ਮਿੱਟੀ ਦੇ ਦੀਵੇ, ਪੂਜਾ ਸਮੱਗਰੀ, ਰੰਗੋਲੀ, ਬੰਦਨਵਾਰ ਆਦਿ ਖਰੀਦੇ ਅਤੇ ਯੂ.ਪੀ.ਆਈ. ਰਾਹੀਂ ਭੁਗਤਾਨ ਕਰਕੇ ਡਿਜੀਟਲ ਪੇਮੈਂਟ ਅਤੇ ‘ਵੋਕਲ ਫਾਰ ਲੋਕਲ’ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ।
ਖਰੀਦਦਾਰੀ ਦੌਰਾਨ ਮੁੱਖ ਮੰਤਰੀ ਨੇ ਸਥਾਨਕ ਆਮ ਲੋਕਾਂ, ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਧਨਤੇਰਸ, ਛੋਟੀ ਦੀਵਾਲੀ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੂੰ ਆਪਣੇ ਵਿਚਕਾਰ ਖਰੀਦਦਾਰੀ ਕਰਦੇ ਦੇਖ ਕੇ ਰੇਹੜੀ-ਫੜ੍ਹੀ ਵਾਲਿਆਂ ਅਤੇ ਆਮ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਕਿਰਨ ਪਥ ਸਥਿਤ ਬੜਾ ਬਾਜ਼ਾਰ ਪਹੁੰਚਣ ’ਤੇ ਸਥਾਨਕ ਵਪਾਰ ਮੰਡਲ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।
