ਪਟਿਆਲਾ: ਸੁਤੰਤਰਤਾ ਸੰਗਰਾਮੀ ਸੰਤੋਖ ਸਿੰਘ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ, ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੀ ਮੈਗਾ ਪੀ.ਟੀ.ਐਮ. ਦੇ ਵਿੱਚ ਸ਼੍ਰੀਮਤੀ ਮਮਤਾ ਖੁਰਾਨਾ ਸੇਠੀ ਜ਼ਿਲਾ ਸਿੱਖਿਆ ਅਫਸਰ (ਸੈਕਡਰੀ ਸਿੱਖਿਆ) ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ, ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਵਿਖੇ ਤੇ ਨਾਲ ਹੀ ਉਨ੍ਹਾਂ ਨੇ ਮਾਪਿਆਂ ਨਾਲ ਗੱਲ ਵੀ ਕੀਤੀ, ਉਨਾਂ ਨੇ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਦੇਸ਼ ਲਈ, ਕੱਲ ਦਾ ਭਵਿੱਖ ਹਨ, ਸਾਨੂੰ ਇਹਨਾਂ ਤੋਂ ਵਡੇਰੀਆਂ ਆਸਾਂ ਹਨ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੀਖਿਆਵਾਂ ਅਤੇ ਉਹਨਾਂ ਦੇ ਰੋਸ਼ਨ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ । ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਵੇਂ ਫੀਲਖਾਨਾ ਸਕੂਲ ਪਹਿਲਾਂ ਤੋਂ ਮੈਰਿਟ ਵਿੱਚ ਆਉਂਦਾ ਰਿਹਾ ਹੈ ,ਹੁਣ ਵੀ ਇਨ੍ਹਾਂ ਦੇ ਵਿਦਿਆਰਥੀ ਪਹਿਲਾਂ ਨਾਲੋਂ ਵੱਧ ਮੱਲਾਂ ਮਾਰਨਗੇ। ਉਨ੍ਹਾਂ ਨੇ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਬੱਚਿਆਂ ਦੇ ਨਾਲ ਉਨ੍ਹਾਂ ਦੇ ਭਵਿੱਖ ਦੀ ਯੋਜਨਾਵਾਂ ਅਤੇ ਸਕੂਲ ਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਹੋ ਰਹੇ ਹਨ ਜਾਂ ਪੜ੍ਹਾਈ ਹੋ ਰਹੀ ਹੈ, ਉਸ ਬਾਰੇ ਗੱਲ ਜਰੂਰ ਕਰਿਆ ਕਰਨ ।

ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਜੀ ,ਦਾ ਰਸਮੀ ਤੌਰ ਤੇ ਸਵਾਗਤ ਕੀਤਾ ਉਹਨਾਂ ਨੇ ਮੈਡਮ ਨੂੰ ਸਕੂਲ ਦੀ ਪ੍ਰਾਪਤੀ ਦਾ ਵਰਨਣ ਕਰਦਿਆਂ ਦੱਸਿਆ ਕਿ ਫੀਲਖਾਨਾ ਦੇ ਵਿਦਿਆਰਥੀ ਜੇ ਈ ਈ (ਮੇਨ) , ਨੀਟ ਵਰਗੀ ਪ੍ਰੀਖਿਆਵਾਂ ਵਿੱਚ ਮੱਲਾ ਮਾਰ ਰਹੇ ਹਨ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਗੀਤ ਦੇ ਵਿੱਚ, ਐਨ.ਐਸ.ਐਸ. ਦੇ ਵਿੱਚ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿੱਚ ਇਸ ਵਰ੍ਹੇ ਤੋਂ ਐਨ.ਸੀ.ਸੀ. ਯੂਨਿਟ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਸਕੂਲ ਦੀ ਬਿਜਨਸ ਬਲਾਸਟਰ ਦੀਆਂ ਟੀਮਾਂ ਦਾ ਨਾਂ ,ਪੰਜਾਬ ਦੀਆਂ ਪਹਿਲੀਆਂ ਸੱਤ ਟੀਮਾਂ ਵਿੱਚ ਸ਼ੁਮਾਰ ਹੈ।
ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਮੈਗਾ ਪੀ.ਟੀ.ਐਮ. ਦੇ ਵਿੱਚ ਸੀਨੀਅਰ ਲੈਕਚਰਾਰ ਕੰਵਲਜੀਤ ਸਿੰਘ ਧਾਲੀਵਾਲ, ਸ੍ਰੀ ਮਨੋਜ ਥਾਪਰ, ਸਟਾਫ ਸਕੱਤਰ ਲਖਵੀਰ ਕੌਰ, ਡਾਕਟਰ ਸਪਨਾ ਸੇਠੀ, ਸ. ਚਰਨਜੀਤ ਸਿੰਘ, ਸ੍ਰੀ ਹਰਪ੍ਰੀਤ , ਮੈਡਮ ਅਨੁਪਮਾ ਗੁਪਤਾ ,ਡਾ. ਗੁਰਪ੍ਰੀਤ ਸਿੰਘ ,ਡਾ. ਪਰਮਿੰਦਰ ਕੌਰ, ਸ. ਰਵਿੰਦਰ ਸਿੰਘ ਰਵੀ, ਮੈਡਮ ਸਿਮਰਨਪ੍ਰੀਤ ਕੌਰ, ਮੈਡਮ ਰਿਤੂ ਸਿੰਗਲ ,ਮੈਡਮ ਕਮਲਜੀਤ ਕੌਰ, ਕੰਪਿਊਟਰ ਫੈਕਲਟੀ ਮੰਜੂ ਅਰੋੜਾ ਅਤੇ ਕੰਪਿਊਟਰ ਫੈਕਲਟੀ ਪਰਮਜੀਤ ਕੌਰ ਆਦਿ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।










