Sports News : ਆਈ.ਪੀ.ਐਲ. 2026 ਦਾ 31ਵਾਂ ਮੈਚ ਅੱਜ, ਮੰਗਲਵਾਰ, 21 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਜ਼ ਦੀ ਟੀਮ ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਦੋਵਾਂ ਦੇ ਵਿਚਕਾਰ ਅੱਜ ਇਹ ਮੈਚ ਸ਼ਾਮ 7:30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਦੇ ਇਲਾਵਾ ਆਈ.ਪੀ.ਐਲ. 2026 ਸੀਜ਼ਨ ਦੇ ਆਪਣੇ ਪਿਛਲੇ ਮੈਚ ਵਿੱਚ, ਐਸ.ਆਰ.ਐਚ. ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਨੂੰ ਟੀਮ ਨੂੰ 10 ਦੌੜਾ ਨੂੰ ਹਰਾਇਆ ਸੀ।
ਹੈੱਡ-ਟੂ-ਹੈੱਡ ਰਿਕਾਰਡ
ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਕੁੱਲ 26 ਮੈਚ ਖੇਡੇ ਗਏ ਹਨ:
- SRH ਜਿੱਤਿਆ: 13
- DC ਜਿੱਤਿਆ: 12
- ਡਰਾਅ: 1
ਪਿੱਚ ਰਿਪੋਰਟ
ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਦੀ ਪਿੱਚ ਕਾਫ਼ੀ ਸਮਤਲ ਰਹਿੰਦੀ ਹੈ। ਜਿਸ ਦੇ ਚੱਲਦੇ ਹੋਏ ਉੱਥੇ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਨਹੀਂ ਮਿਲਦੀ ਹੈ। ਫਿਰ ਵੀ, ਇੱਥੇ ਤੇਜ਼ ਗੇਂਦਬਾਜ਼ਾਂ ਦੀ ਤੁਲਨਾ ਸਪਿਨ ਗੇਂਦਬਾਜ਼ ਜ਼ਿਆਦਾ ਅਸਰਦਾਰ ਸਾਬਤ ਹੁੰਦੀ ਹੈ। ਇਸੇ ਕਰਕੇ ਅੱਜ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਵਿਕਟਾਂ ਲੈਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਮੌਸਮ ਅਪਡੇਟ
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਹੈਦਰਾਬਾਦ ਵਿੱਚ ਅੱਜ, 21 ਅਪ੍ਰੈਲ ਨੂੰ ਆਸਮਾਨ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਅੱਜ ਮੀਂਹ ਪੈਣ ਦੀ 90 ਪ੍ਰਤੀਸ਼ਤ ਸੰਭਾਵਨਾ ਹੈ, ਜੋ ਸੰਭਾਵੀ ਤੌਰ ‘ਤੇ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸੰਭਾਵਿਤ ਪਲੇਇੰਗ 11
ਸਨਰਾਈਜ਼ਰਜ਼ ਹੈਦਰਾਬਾਦ: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਹੇਨਰਿਕ ਕਲਾਸੇਨ, ਨਿਤੀਸ਼ ਰੈੱਡੀ, ਅਨਿਕੇਤ ਵਰਮਾ, ਸਲੇਲ ਅਰੋੜਾ, ਲਿਆਮ ਲਿਵਿੰਗਸਟੋਨ/ਹਰਸ਼ ਦੂਬੇ, ਸ਼ਿਵੰਗ ਕੁਮਾਰ, ਪ੍ਰਫੁੱਲ ਹਿੰਗੇ, ਸਾਕਿਬ ਹੁਸੈਨ;
ਇਮਪੈਕਟ ਪਲੇਅ: ਅਹਿਸਾਨ ਮਲਿੰਗਾ
ਦਿੱਲੀ ਕੈਪੀਟਲਜ਼: ਕੇਐਲ ਰਾਹੁਲ, ਪਥੁਮ ਨਿਸੰਕਾ, ਨਿਤੀਸ਼ ਰਾਣਾ, ਸਮੀਰ ਰਿਜ਼ਵੀ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ, ਆਕਿਬ ਨਬੀ, ਕੁਲਦੀਪ ਯਾਦਵ, ਲੁੰਗੀ ਨਗਦੀ, ਮੁਕੇਸ਼ ਕੁਮਾਰ;
ਇਮਪੈਕਟ ਪਲੇਅਰ: ਟੀ ਨਟਰਾਜਨ











