Health News : ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ, ਉਸੇ ਤਰ੍ਹਾਂ ਉਮਰ ਦਾ ਅਸਰ ਚਿਹਰੇ ‘ਤੇ ਨਜ਼ਰ ਆਉਣ ਲੱਗਦਾ ਹੈ। ਵਧਦੀ ਉਮਰ ਆਪਣੇ ਨਾਲ-ਨਾਲ ਉਮਰ ਦੀਆਂ ਲਕੀਰਾਂ ਵੀ ਨਾਲ ਲਿਆਉਂਦੀ ਹੈ ਜਿਸ ਨਾਲ ਚਿਹਰੇ ‘ਤੇ ਝੁਰੜੀਆਂ (Wrinkles) ਅਤੇ ਫਾਈਨ ਲਾਈਨਜ਼ ਨਜ਼ਰ ਆਉਣ ਲੱਗਦੀਆਂ ਹਨ। ਉੱਥੇ ਹੀ, ਜੀਵਨ ਸ਼ੈਲੀ ਦੀਆਂ ਅਜਿਹੀਆਂ ਬਹੁਤ ਸਾਰੀਆਂ ਗਲਤੀਆਂ ਹਨ ਜੋ ਚਿਹਰੇ ਨੂੰ ਉਮਰ ਤੋਂ ਜ਼ਿਆਦਾ ਬੁੱਢਾ ਵੀ ਬਣਾ ਸਕਦੀਆਂ ਹਨ। ਇਸ ਲਈ ਖਾਣ-ਪੀਣ ਵਿੱਚ ਕੁਝ ਅਜਿਹੇ ਫੂਡਜ਼ (Anti Ageing Foods) ਸ਼ਾਮਲ ਕੀਤੇ ਜਾ ਸਕਦੇ ਹਨ ਜੋ ਸਕਿੰਨ ‘ਤੇ ਕਸਾਵਟ ਅਤੇ ਲਚਕਤਾ ਲਿਆਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
Skin ਲਈ ਐਂਟੀ-ਏਜਿੰਗ ਫੂਡਜ਼
*ਅੰਗੂਰ
ਅੰਗੂਰ ਅਜਿਹੇ ਫਲ ਹਨ ਜਿਨ੍ਹਾਂ ਵਿੱਚ ਕੋਲੇਜਨ ਦੀ ਰੱਖਿਆ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਰੋਜ਼ਾਨਾ ਇੱਕ ਮੁੱਠੀ ਭਰ ਅੰਗੂਰ ਖਾਣ ਨਾਲ ਤੁਹਾਡੀ ਸਕਿੰਨ ਚਮਕਦਾਰ ਅਤੇ ਸਿਹਤਮੰਦ ਦਿਖਾਈ ਦੇਣ ਲੱਗ ਪਵੇਗੀ।
*ਟਮਾਟਰ
ਐਂਟੀ-ਏਜਿੰਗ ਫੂਡਜ਼ ਦੀ ਗਿਣਤੀ ਵਿੱਚ ਟਮਾਟਰ (Tomato) ਵੀ ਸ਼ਾਮਲ ਹੈ। ਟਮਾਟਰ ਵਿੱਚ ਲਾਈਕੋਪੀਨ ਪਾਇਆ ਜਾਂਦਾ ਹੈ। ਇਹ ਸਕਿਨ ਨੂੰ ਸੂਰਜ ਦੀ ਹਾਨਿਕਾਰਕ ਕਿਰਨਾਂ ਤੋਂ ਵੀ ਬਚਾਉਂਦਾ ਹੈ। ਰੋਜ਼ਾਨਾ ਟਮਾਟਰ ਖਾਣਾ ਜਾਂ ਫਿਰ ਟਮਾਟਰ ਦਾ ਰਸ ਪੀਣਾ ਫਾਇਦੇਮੰਦ ਹੁੰਦਾ ਹੈ।
*ਸ਼ਕਰਕੰਦੀ
ਸਿਹਤਮੰਦ ਭੋਜਨਾਂ ਵਿੱਚ ਸ਼ਕਰਕੰਦੀ ਨੂੰ ਵੀ ਗਿਣਿਆ ਜਾਂਦਾ ਹੈ। ਇਸਨੂੰ ਖਾਣ ਨਾਲ ਬਾਰੀਕ ਰੇਖਾਵਾਂ ਅਤੇ ਝੁਰੜੀਆਂ ਤੋਂ ਰਾਹਤ ਮਿਲਦੀ ਹੈ। ਨਾਲ ਹੀ, ਇਹ ਕੋਲੇਜਨ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
*ਫੈਟੀ ਫਿਸ਼
ਟੂਨਾ, ਸਾਲਮਨ ਅਤੇ ਮੈਕੇਰਲ ਆਦਿ ਮੱਛਲੀਆਂ ਓਮੇਗਾ-3 ਫੈਟੀ ਐਸਿਡਜ਼ ਨਾਲ ਭਰਪੂਰ ਹੁੰਦੀਆਂ ਹਨ। ਇਸ ਨਾਲ ਸਕਿੰਨ ਉੱਤੇ ਹੋਣ ਵਾਲੀ ਇਰੀਟੇਸ਼ਨ ਤੋਂ ਛੁਟਕਾਰਾ ਮਿਲ ਜਾਂਦਾ ਹੈ।
*ਤਰਬੂਜ
ਵਿਟਾਮਿਨ ਏ, ਈ ਅਤੇ ਸੀ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਤਰਬੂਜ ਇਨ੍ਹਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ। ਤਰਬੂਜ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਚਮੜੀ ਨੂੰ ਲੋੜੀਂਦੀ ਨਮੀ ਮਿਲਦੀ ਹੈ ਅਤੇ ਚਮੜੀ ਨੂੰ ਕਈ ਗੁਣਾ ਬਿਹਤਰ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ।
*ਅਨਾਰ
ਸਿਰਫ਼ ਸਿਹਤ ਹੀ ਨਹੀਂ ਬਲਕਿ ਸਕਿਨ ਲਈ ਵੀ ਅਨਾਰ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਸਕਿਨ ਤੋਂ ਝੁਰੜੀਆਂ ਅਤੇ ਫਾਈਨ ਲਾਈਨਜ਼ (Fine Lines) ਘੱਟ ਹੋਣ ਵਿੱਚ ਮਦਦ ਮਿਲਦੀ ਹੈ।
*ਗਾਜਰ
ਗਾਜਰ ਅਕਸਰ ਅੱਖਾਂ ਦੀ ਸਿਹਤ ਲਈ ਖਾਧਾ ਜਾਂਦਾ ਹੈ। ਗਾਜਰ ਸਕੀਨ ‘ਤੇ ਝੁਰੜੀਆਂ ਨੂੰ ਰੋਕਦਾ ਹੈ ਅਤੇ ਚਮੜੀ ਨੂੰ ਵਿਟਾਮਿਨ ਏ ਵੀ ਪ੍ਰਦਾਨ ਕਰਦਾ ਹੈ, ਜੋ ਚਮੜੀ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਵੀ ਬਚਾਉਂਦਾ ਹੈ।
*ਨਿੰਬੂ
ਨਿੰਬੂ ਅਕਸਰ ਐਂਟੀ-ਏਜਿੰਗ ਸਕਿਨ ਕੇਅਰ ਉਤਪਾਦਾਂ ਵਿੱਚ ਸ਼ਾਮਲ ਹੁੰਦਾ ਹੈ। ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਲਈ ਸਭ ਤੋਂ ਵੱਧ ਲਾਭਦਾਇਕ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ ਅਤੇ ਚਮੜੀ ਨੂੰ ਐਂਟੀ-ਏਜਿੰਗ ਗੁਣ ਵੀ ਦਿੰਦਾ ਹੈ।
*ਪਾਲਕ
ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚੋਂ, ਪਾਲਕ ਆਪਣੇ ਐਂਟੀ-ਏਜਿੰਗ ਗੁਣਾਂ ਲਈ ਜਾਣੀ ਜਾਂਦੀ ਹੈ। ਪਾਲਕ ਵਿੱਚ ਐਂਟੀ-ਆਕਸੀਡੈਂਟ ਅਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਇਹ ਨਾ ਸਿਰਫ਼ ਚਮੜੀ ਲਈ ਸਗੋਂ ਸਿਹਤ ਲਈ ਵੀ ਬਹੁਤ ਵਧੀਆ ਹੈ।
*ਪਪੀਤਾ
ਪਪੀਤਾ ਅਸਲ ਵਿੱਚ ਪੇਟ ਨੂੰ ਸਾਫ਼ ਰੱਖਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸਦਾ ਪ੍ਰਭਾਵ ਚਮੜੀ ‘ਤੇ ਵੀ ਦਿਖਾਈ ਦਿੰਦਾ ਹੈ। ਸਿਹਤਮੰਦ ਸਰੀਰ ਦਾ ਅਰਥ ਹੈ ਹੈਲਦੀ ਸਕੀਨ।











