Homeਸੰਸਾਰਈਰਾਨ 'ਚ ਪੰਜਾਬ ਦੇ ਤਿੰਨ ਨੌਜ਼ਵਾਨਾਂ ਨੂੰ ਕੀਤਾ ਗਿਆ ਅਗਵਾ

ਈਰਾਨ ‘ਚ ਪੰਜਾਬ ਦੇ ਤਿੰਨ ਨੌਜ਼ਵਾਨਾਂ ਨੂੰ ਕੀਤਾ ਗਿਆ ਅਗਵਾ

ਈਰਾਨ : ਈਰਾਨ ਵਿੱਚ ਪੰਜਾਬ ਦੇ ਤਿੰਨ ਨੌਜ਼ਵਾਨਾਂ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਨੌਜ਼ਵਾਨ ਪੰਜਾਬ ਦੇ ਸੰਗਰੂਰ, ਐਸ.ਬੀ.ਐਸ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਨੌਜ਼ਵਾਨਾਂ ਵਿੱਚੋਂ ਇੱਕ ਹੁਸਨਪ੍ਰੀਤ ਸਿੰਘ ਧੂਰੀ ਦੇ ਵਾਰਡ ਨੰਬਰ 21 ਦਾ ਰਹਿਣ ਵਾਲਾ ਹੈ। ਪਰਿਵਾਰ ਅਨੁਸਾਰ ਇੱਕ ਏਜੰਟ ਨੇ ਧੋਖੇ ਨਾਲ ਇਨ੍ਹਾਂ ਨੌਜ਼ਵਾਨਾਂ ਨੂੰ ਆਸਟ੍ਰੇਲੀਆ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਈਰਾਨ ਭੇਜ ਦਿੱਤਾ ਗਿਆ। ਉਹ 1 ਮਈ ਤੋਂ ਬਾਅਦ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਕਰ ਸਕੇ ਹਨ। ਹੁਣ ਤੱਕ 11 ਦਿਨ ਬੀਤ ਚੁੱਕੇ ਹਨ।

ਨੌਜ਼ਵਾਨਾਂ ਦੀ ਹਾਲਤ ਪਰਿਵਾਰਾਂ ਨੂੰ ਵੀਡੀਓ ਕਾਲ ਰਾਹੀਂ ਦਿਖਾਈ ਗਈ, ਜਿਸ ਵਿੱਚ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਉਨ੍ਹਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਨ੍ਹਾਂ ਦੀ ਗਰਦਨ ‘ਤੇ ਚਾਕੂ ਰੱਖਿਆ ਹੋਇਆ ਦਿਖਾਇਆ ਗਿਆ ਸੀ। ਕਦੇ 55 ਲੱਖ ਅਤੇ ਕਦੇ 1 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲਾ ਏਜੰਟ ਇਸ ਸਮੇਂ ਫਰਾਰ ਹੈ।

ਹੁਸਨਪ੍ਰੀਤ ਦੀ ਮਾਂ ਬਲਵਿੰਦਰ ਕੌਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੁੱਤਰ ਅਤੇ ਬਾਕੀ ਦੋ ਨੌਜ਼ਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ‘ਚ ਮਦਦ ਕਰੇ। ਇੱਕ ਗੁਆਂਢੀ ਨੇ ਕਿਹਾ ਕਿ ਉਸਨੂੰ ਪਟਵਾਰੀ ਤੋਂ ਇੱਕ ਪੱਤਰ ਮਿਲਣ ਤੋਂ ਬਾਅਦ ਇਸ ਅਗਵਾ ਬਾਰੇ ਪਤਾ ਲੱਗਾ। ਭਾਰਤੀ ਦੂਤਾਵਾਸ ਨੇ ਈਰਾਨੀ ਸਰਕਾਰ ਤੋਂ ਤਿੰਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ ਜਲਦੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments