Home ਯੂਪੀ ਖ਼ਬਰਾਂ ਕਾਨਪੁਰ ਦੇ ਸਾਧ ਥਾਣਾ ਖੇਤਰ ’ਚ ਅਚਾਨਕ ਕੱਚਾ ਘਰ ਢਹਿਣ ਕਾਰਨ 3...

ਕਾਨਪੁਰ ਦੇ ਸਾਧ ਥਾਣਾ ਖੇਤਰ ’ਚ ਅਚਾਨਕ ਕੱਚਾ ਘਰ ਢਹਿਣ ਕਾਰਨ 3 ਲੋਕਾਂ ਦੀ ਹੋਈ ਮੌਤ

0

ਉੱਤਰ ਪ੍ਰਦੇਸ਼ : ਕਾਨਪੁਰ ਦੇ ਸਾਧ ਥਾਣਾ ਖੇਤਰ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ। ਹਿਰਨੀ ਪਿੰਡ ਵਿੱਚ ਇੱਕ ਕੱਚਾ ਘਰ ਅਚਾਨਕ ਢਹਿ ਗਿਆ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਰ ਦੇ ਮਲਬੇ ਵਿੱਚ ਕਈ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਵਿੱਚ ਜੁੱਟ ਗਏ। ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਪੁਲਿਸ ਨੇ ਹਾਦਸੇ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।

ਜਾਣਕਾਰੀ ਦੇ ਅਨੁਸਾਰ, ਘਰ ਢਹਿਣ ਦੀ ਖ਼ਬਰ ਫੈਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਚਾਅ ਅਤੇ ਰਾਹਤ ਕਾਰਜਾਂ ਦੇ ਦੌਰਾਨ ਮਲਬੇ ਹੇਠ ਕਿਸੇ ਹੋਰ ਵਿਅਕਤੀ ਦੇ ਦਬੇ ਹੋਣ ਦੀ ਖਦਸ਼ੇ ਦੇ ਮੱਦੇਨਜ਼ਰ, ਸਰਚ ਆਪ੍ਰੇਸ਼ਨ ਸਾਵਧਾਨੀ ਨਾਲ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਇੱਕ ਪਿਤਾ ਅਤੇ ਦੋ ਧੀਆਂ ਸ਼ਾਮਲ ਹਨ। ਹਾਲਾਂਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਪਰ ਪ੍ਰਸ਼ਾਸਨ ਦੀ ਇੱਕ ਟੀਮ ਘਟਨਾ ਸਥਾਨ ‘ਤੇ ਮੌਜੂਦ ਹੈ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version