Homeਦੇਸ਼ਕੁਲਗਾਮ ’ਚ CRPF ਜਵਾਨਾਂ ’ਤੇ ਗੋਲੀਬਾਰੀ, ਤਿੰਨ ਜ਼ਖਮੀ; ਬਾਈਕ ਸਵਾਰ ਹਮਲਾਵਰ ਫਰਾਰ

ਕੁਲਗਾਮ ’ਚ CRPF ਜਵਾਨਾਂ ’ਤੇ ਗੋਲੀਬਾਰੀ, ਤਿੰਨ ਜ਼ਖਮੀ; ਬਾਈਕ ਸਵਾਰ ਹਮਲਾਵਰ ਫਰਾਰ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਸੀਆਰਪੀਐਫ ਦੇ ਜਵਾਨਾਂ ’ਤੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ। ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਲਗਭਗ 15 ਸਕਿੰਟਾਂ ਅੰਦਰ ਕਰੀਬ 30 ਰਾਊਂਡ ਫਾਇਰ ਕਰਦੇ ਦਿਖਾਈ ਦੇ ਰਹੇ ਹਨ।

 ਇਹ ਘਟਨਾ ਕੁਲਗਾਮ ਦੇ ਅਖਰਾਨ ਕੈਂਪ ਵਿੱਚ ਵਾਪਰੀ। ਉਸ ਸਮੇਂ ਸੀਆਰਪੀਐਫ ਦੇ ਜਵਾਨ ਚੌਕੀ ’ਤੇ ਡਿਊਟੀ ਨਿਭਾ ਰਹੇ ਸਨ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜ਼ਖਮੀ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਸੋਮਵੀਰ ਅਤੇ ਕਾਂਸਟੇਬਲ ਸੰਤਨੋ ਤੇ ਰਾਕੇਸ਼ ਦਾਸ ਵਜੋਂ ਹੋਈ ਹੈ। ਤਿੰਨੇ ਸੀਆਰਪੀਐਫ ਦੀ 46ਵੀਂ ਬਟਾਲੀਅਨ ਵਿੱਚ ਤਾਇਨਾਤ ਹਨ। ਉਨ੍ਹਾਂ ਨੂੰ ਇਲਾਜ ਲਈ ਅਨੰਤਨਾਗ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ, ਇੱਕ ਜਵਾਨ ਦੀ ਲੱਤ, ਦੂਜੇ ਦੀ ਬਾਂਹ ਅਤੇ ਤੀਜੇ ਦੀ ਪਿੱਠ ਵਿੱਚ ਗੋਲੀ ਲੱਗੀ ਹੈ।

ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਮਲੇ ਸਬੰਧੀ ਗ੍ਰਹਿ ਮੰਤਰਾਲੇ ਵਿੱਚ ਉੱਚ ਪੱਧਰੀ ਮੀਟਿੰਗ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਮੀਟਿੰਗ ਦੌਰਾਨ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments