ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜੋ ਕਿ ਸਕੱਤਰੇਤ ਨਾਲ ਸਬੰਧਤ ਅਧਿਕਾਰੀਆਂ ਨੂੰ ਈਮੇਲ ਦੇ ਜਰੀਏ ਦਿੱਤੀ ਗਈ ਹੈ। ਭੇਜਣ ਵਾਲੇ ਨੇ ਦੱਸਿਆ ਹੈ ਕਿ ਉਹ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਪੰਜਾਬ ਸਿਵਲ ਸਕੱਤਰੇਤ ਵਿੱਚ ਬੰਬ ਧਮਾਕਾ ਕਰੇਗਾ। ਈਮੇਲ ਵਿੱਚ ਪੰਜਾਬ ਦੇ ਕਈ ਹਿੰਦੂ ਧਾਰਮਿਕ ਸਥਾਨਾਂ ‘ਤੇ ਬੰਬ ਧਮਕਿਆਂ ਦੀ ਧਮਕੀਤ ਦਿੱਤੀ ਗਈ ਸੀ।
ਇਨ੍ਹਾਂ ਵਿੱਚ ਦੁਰਗਿਆਣਾ ਮੰਦਰ (ਅੰਮ੍ਰਿਤਸਰ), ਮੁਕਤੇਸ਼ਵਰ ਮੰਦਰ (ਪਠਾਨਕੋਟ), ਦੇਵੀ ਤਾਲਾਬ ਮੰਦਰ (ਜਲੰਧਰ), ਮਾਈਸਰ ਮੰਦਰ (ਬਠਿੰਡਾ) ਅਤੇ ਕਾਲੀ ਦੇਵੀ ਮੰਦਰ (ਪਟਿਆਲਾ) ਸ਼ਾਮਲ ਹਨ। ਈਮੇਲ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਦੇ ਭੜਕਾਊ ਅਤੇ ਬਦਲੇ ਦੀ ਭਾਵਨਾ ਵਾਲੇ ਹਵਾਲੇ ਵੀ ਸਨ ਅਤੇ ਅਜਿਹਾ ਲਗਦਾ ਹੈ ਕਿ ਇਸਦਾ ਉਦੇਸ਼ ਡਰ, ਦਹਿਸ਼ਤ ਅਤੇ ਫਿਰਕੂ ਤਣਾਅ ਪੈਦਾ ਕਰਨਾ ਸੀ।
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਸੰਵੇਦਨਸ਼ੀਲ ਸਥਾਨਾਂ ‘ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਸਕੱਤਰੇਤ ਦੇ ਕਰਮਚਾਰੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
