Home ਹਰਿਆਣਾ ਪੰਚਕੂਲਾ ਦੇ ਮੇਅਰ ਦਫ਼ਤਰ ਤੇ ਉੱਤਰੀ ਭਾਰਤ ਦੇ ਕਈ ਪ੍ਰਸਿੱਧ ਹਿੰਦੂ ਮੰਦਰਾਂ...

ਪੰਚਕੂਲਾ ਦੇ ਮੇਅਰ ਦਫ਼ਤਰ ਤੇ ਉੱਤਰੀ ਭਾਰਤ ਦੇ ਕਈ ਪ੍ਰਸਿੱਧ ਹਿੰਦੂ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0

ਹਰਿਆਣਾ : ਪੰਚਕੂਲਾ ਦੇ ਮੇਅਰ ਦਫ਼ਤਰ ਅਤੇ ਨਗਰ ਨਿਗਮ ਨੂੰ ਇੱਕ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ। ਇਸ ਵਿੱਚ ਪੰਚਕੂਲਾ ਦੇ ਮੇਅਰ ਦਫ਼ਤਰ, ਉੱਤਰੀ ਭਾਰਤ ਦੇ ਕਈ ਪ੍ਰਸਿੱਧ ਹਿੰਦੂ ਮੰਦਰਾਂ ਅਤੇ ਦਿੱਲੀ-ਅੰਬਾਲਾ-ਚੰਡੀਗੜ੍ਹ ਰੇਲਵੇ ਟਰੈਕ ਨੂੰ ਆਈ.ਈ.ਡੀ. ਬਲਾਸਟ ਨਾਲ ਉਡਾਉਣ ਦੀ ਖੁੱਲ੍ਹੇਆਮ ਧਮਕੀ ਦਿੱਤੀ ਗਈ ਹੈ।

ਮੇਅਰ ਦਫ਼ਤਰ ਅਤੇ ਰੇਲਵੇ ਟਰੈਕ ‘ਤੇ ਧਮਾਕੇ ਦਾ ਦਾਅਵਾ

ਜਾਣਕਾਰੀ ਦੇ ਅਨੁਸਾਰ, ਧਮਕੀ ਭਰਿਆ ਈਮੇਲ ਅੱਜ 4 ਜੂਨ ਨੂੰ ਸਵੇਰੇ 9:54 ਵਜੇ ਮੇਅਰ ਅਤੇ ਨਗਰ ਨਿਗਮ ਦੇ ਅਧਿਕਾਰਤ ਈਮੇਲ ਆਈਡੀ ‘ਤੇ ਭੇਜਿਆ ਗਿਆ ਸੀ। ਈਮੇਲ ਵਿੱਚ “ਖਾਲਿਸਤਾਨ ਨੈਸ਼ਨਲ ਆਰਮੀ” ਅਤੇ “ਹਰਿਆਣਾ ਬਨੇਗਾ ਖਾਲਿਸਤਾਨ” ਵਰਗੇ ਇਤਰਾਜ਼ਯੋਗ ਨਾਅਰੇ ਲਿਖੇ ਗਏ ਹਨ।

ਧਮਕੀ ਵਿੱਚ ਧਮਾਕੇ ਦਾ ਸਮਾਂ ਵੀ ਦੱਸਿਆ ਗਿਆ ਹੈ।

  • ਮੇਅਰ ਦਫ਼ਤਰ: ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਧਮਾਕਾ ਕਰਨ ਦਾ ਦਾਵਾ
  • ਰੇਲਵੇ ਟਰੈਕ: ਸਵੇਰੇ 9:11 ਵਜੇ ਤੋਂ ਰਾਤ 9:11 ਵਜੇ ਤੱਕ ਧਮਾਕੇ ਦੀ ਧਮਕੀ ਦਿੱਤੀ ਗਈ ਹੈ।

ਸਫਰ ਨਾ ਕਰਨ ਦੀ ਚੇਤਾਵਨੀ

ਮੇਲ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ 5 ਅਤੇ 6 ਜੂਨ ਨੂੰ ਦਿੱਲੀ-ਅੰਬਾਲਾ-ਚੰਡੀਗੜ੍ਹ ਰੂਟ ‘ਤੇ IED ਧਮਾਕੇ ਕੀਤੇ ਜਾਣਗੇ, ਇਸ ਲਈ ਕੋਈ ਵੀ ਯਾਤਰਾ ਨਾ ਕਰੇ ਅਤੇ ਆਪਣੇ ਬੱਚਿਆਂ ਨੂੰ ਬਚਾਓ।

ਨਿਸ਼ਾਨੇ ’ਤੇ ਉੱਤਰੀ ਭਾਰਤ ਦੇ ਪ੍ਰਸਿੱਧ ਹਿੰਦੂ ਮੰਦਰ

ਸਾਜ਼ਿਸ਼ਕਾਰਾਂ ਨੇ 6 ਜੂਨ, 1984 (ਆਪ੍ਰੇਸ਼ਨ ਬਲੂ ਸਟਾਰ) ਦਾ ਬਦਲਾ ਲੈਣ ਦਾ ਦਾਅਵਾ ਕਰਦੇ ਹੋਏ, ਉੱਤਰੀ ਭਾਰਤ ਦੇ ਕਈ ਪ੍ਰਮੁੱਖ ਅਤੇ ਇਤਿਹਾਸਕ ਹਿੰਦੂ ਮੰਦਰਾਂ ਨੂੰ ਬੰਬ ਧਮਾਕਿਆਂ ਨਾਲ ਤਬਾਹ ਕਰਨ ਦੀ ਧਮਕੀ ਦਿੱਤੀ ਹੈ।

ਧਮਕੀ ਭਰੇ ਮੇਲ ਵਿੱਚ ਇਨ੍ਹਾਂ ਮੰਦਰਾਂ ਦੀ ਸੂਚੀ ਦਿੱਤੀ ਗਈ ਹੈ:

  • ਕਾਲਕਾਜੀ ਮੰਦਰ (ਕਾਲਕਾ ਜੀ)
  • ਭੀਮਾ ਦੇਵੀ ਮੰਦਰ (ਪਿੰਜੌਰ)
  • ਕਾਰਤੀਕੇਯ ਮੰਦਰ (ਪਿਹੋਵਾ)
  • ਸਥਾਨੇਸ਼ਵਰ ਮਹਾਦੇਵ ਮੰਦਰ (ਕੁਰੂਕਸ਼ੇਤਰ)
  • ਗੌਰੀ ਸ਼ੰਕਰ ਮੰਦਰ (ਚਾਂਦਨੀ ਚੌਕ, ਦਿੱਲੀ)
  • ਯੋਗਮਾਇਆ ਮੰਦਰ (ਮਹਿਰੌਲੀ, ਦਿੱਲੀ)

ਪ੍ਰਸ਼ਾਸਨ ਨੇ ਡੀ.ਸੀ.ਪੀ. ਨੂੰ ਭੇਜੀ ਰਿਪੋਰਟ  

ਈਮੇਲ ਦੇ ਮਿਲਦੇ ਹੀ ਪੰਚਕੂਲਾ ਨਗਰ ਨਿਗਮ ਦਾ ਪ੍ਰਸ਼ਾਸਨਿਕ ਅਮਲਾ ਤੁਰੰਤ ਹਰਕਤ ਵਿੱਚ ਆ ਗਿਆ। ਮੇਅਰ ਦਫ਼ਤਰ ਨੇ ਸਵੇਰੇ 10:27 ਵਜੇ ਪੂਰਾ ਮਾਮਲਾ ਅਤੇ ਈਮੇਲ ਦੀ ਇੱਕ ਕਾਪੀ ਡੀ.ਸੀ.ਪੀ. ਪੰਚਕੂਲਾ ਅਤੇ ਹਰਿਆਣਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਸੰਵੇਦਨਸ਼ੀਲ ਖੇਤਰਾਂ ਅਤੇ ਧਾਰਮਿਕ ਸਥਾਨਾਂ ’ਤੇ ਪੁਲਿਸ ਗਸ਼ਤ ਅਤੇ ਜਾਂਚ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਖੁਫੀਆ ਏਜੰਸੀਆਂ ਨੇ ਈਮੇਲ ਦੇ ਆਈਪੀ ਐਡਰੈੱਸ ਨੂੰ ਵੀ ਟਰੇਸ ਕਰਨ ਵਿੱਚ ਜੁੱਟ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version