ਅੰਬਾਲਾ : ਅੰਬਾਲਾ ਦੇ 3 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਬਾਅਦ ਹੜਕੰਪ ਮਚ ਗਿਆ ਹੈ। ਇਹ ਮੇਲ ਸੋਮਵਾਰ ਸਵੇਰੇ 8 ਵੱਜ ਕੇ 22 ਮਿੰਟ ’ਤੇ ਆਈ ਹੈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਅਲਰਟ ਮੋਡ ‘ਤੇ ਆ ਗਈ। ਸਕੂਲਾਂ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਵੇਲੇ ਅੰਬਾਲਾ ਸ਼ਹਿਰ ਦੇ ਐਸ.ਏ. ਜੈਨ ਸਕੂਲ ਅਤੇ ਪੁਲਿਸ ਡੀ.ਏ.ਵੀ. ਰਿਵਰਸਾਈਡ ਅੰਬਾਲਾ ਕੈਂਟ, ਕੇਂਦਰੀ ਵਿਦਿਆਲਿਆ ਨੰਬਰ 1 ਸਕੂਲ ਦੇ ਨਾਮ ਸਾਹਮਣੇ ਆਏ ਹਨ। ਕੁਝ ਹੋਰ ਸਕੂਲਾਂ ਨੂੰ ਵੀ ਇਹ ਮੇਲ ਮਿਲੀ ਹੈ।











