Homeਪੰਜਾਬਜਲੰਧਰ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ ਇਹ ਤਿੰਨ ਪੰਜਾਬੀ ਗਾਇਕ

ਜਲੰਧਰ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ ਇਹ ਤਿੰਨ ਪੰਜਾਬੀ ਗਾਇਕ

ਜਲੰਧਰ : ਪੰਜਾਬ ਦੇ ਮਸ਼ਹੂਰ ਗਾਇਕ ਆਰ ਨੇਤ, ਗੁਰਲੇਜ ਅਖਤਰ ਅਤੇ ਅਦਾਕਾਰਾ ਮਾਡਲ ਭਾਨਾ ਸਿੱਧੂ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ। ਪੁਲਿਸ ਵੱਲੋਂ ਇਨ੍ਹਾਂ ਤਿੰਨਾਂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਪੁਲਿਸ ਵੱਲੋਂ ਵਿਵਾਦਤ ਗੀਤ ‘315’ ਦੇ ਮਾਮਲੇ ਵਿੱਚ ਸੁਣਵਾਈ ਕੀਤੀ ਜਾਣੀ ਸੀ।

ਇਸ ਮਾਮਲੇ ਦੀ ਸ਼ਿਕਾਇਤ ਭਾਜਪਾ, ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰ.ਟੀ.ਆਈ. ਕਾਰਕੁਨ ਸਿਮਰਨਜੀਤ ਸਿੰਘ ਨੇ ਪੁਲਿਸ ਨੂੰ ਕੀਤੀ ਸੀ। ਇਨ੍ਹਾਂ ਤਿੰਨਾਂ ਗਾਇਕਾ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਤੋਂ ਗਾਣੇ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ, ਪਰ ਤਿੰਨੋਂ ਉੱਥੇ ਨਹੀਂ ਪਹੁੰਚੇ । ਹੁਣ ਪੁਲਿਸ ਜਲਦੀ ਹੀ ਤਿੰਨਾਂ ਗਾਇਕਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ।

ਇਹ ਗਾਣਾ ਲਗਭਗ 3 ਮਿੰਟ 7 ਸਕਿੰਟ ਲੰਬਾ ਹੈ, ਜਿਸ ਵਿੱਚ ਭਾਣਾ ਸਿੱਧੂ ਨੂੰ ਹਥਿਆਰਾਂ ਨਾਲ ਅਦਾਕਾਰੀ ਕਰਦੇ ਦਿਖਾਇਆ ਗਿਆ ਹੈ। ਗਾਣੇ ਦੇ ਬੋਲ ਹਨ ‘ਬਿਗੜੀ ਮੰਡੀਰ ਦੀਆਂ ਭਾਜੜਾਂ ਪਵਾਉਂਦੀ, 1980 ਦੀ ਜੰਮੀ 315,’ ਜਿਸ ਦਾ ਸਿੱਧਾ ਸਬੰਧ 1980 ਮਾਡਲ ਦੀ ਬੰਦੂਕ ਨਾਲ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ ’ਤੇ 40 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments