Health News : ਸਿਹਤ ਲਈ ਮੇਵੇ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਲੋਕ ਇਨ੍ਹਾਂ ਨੂੰ ਬਹੁਤ ਸੁਆਦ ਨਾਲ ਖਾਂਦੇ ਹਨ। ਕਾਜੂ, ਬਦਾਮ, ਕਿਸ਼ਮਿਸ਼, ਅੰਜੀਰ, ਮਖਾਣੇ ਲੋਕ ਭੁੰਨ ਕੇ, ਭਿਓਂ ਕੇ ਜਾਂ ਫਿਰ ਐਵੇਂ ਹੀ ਖਾਂਦੇ ਹਨ। ਮੇਵਿਆਂ ਵਿੱਚ ਕਾਜੂ-ਬਦਾਮ ਸਭ ਤੋਂ ਜ਼ਿਆਦਾ ਹੈਲਦੀ ਅਤੇ ਪੌਸ਼ਟਿਕ ਮੰਨੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਇਹ ਮਹਿੰਗੇ ਵੀ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ ਕਾਜੂ-ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਾਜੂ-ਬਦਾਮ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੇ ਹਨ ਪਰ ਕੁਝ ਲੋਕਾਂ ਨੂੰ ਇਹ ਨੁਕਸਾਨ ਕਰ ਸਕਦੇ ਹਨ। ਆਓ ਦੱਸਦੇ ਹਾਂ ਕਿੰਨ੍ਹਾਂ ਨੂੰ ਇਹ ਨਹੀਂ ਖਾਣੇ ਚਾਹੀਦੇ।
ਕਾਜੂ – ਕਾਜੂ ਵਿੱਚ ਪ੍ਰੋਟੀਨ, ਹੈਲਦੀ ਫੈਟਸ, ਮੈਗਨੀਸ਼ੀਅਮ, ਕਾਪਰ, ਆਇਰਨ, ਜ਼ਿੰਕ ਅਤੇ ਵਿਟਾਮਿਨ K ਵਰਗੇ ਤੱਤ ਹੁੰਦੇ ਹਨ। ਕਾਜੂ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਵਿੱਚ ਤਾਕਤ ਆਉਂਦੀ ਹੈ।
ਬਦਾਮ – ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਤੰਦਰੁਸਤ ਮੋਨੋਅਨਸੈਚੂਰੇਟਿਡ ਫੈਟ ਬਦਾਮ ਵਿੱਚ ਪਾਏ ਜਾਂਦੇ ਹਨ। ਬਦਾਮ ਖਾਣ ਨਾਲ ਦਿਮਾਗ ਤੇਜ਼, ਯਾਦਦਾਸ਼ਤ ਬਿਹਤਰ, ਪ੍ਰੋਟੀਨ ਦੀ ਘਾਟ ਪੂਰੀ, ਵਾਲ-ਸਕਿਨ ਤੰਦਰੁਸਤ ਅਤੇ ਢਿੱਡ ਠੀਕ ਰਹਿੰਦਾ ਹੈ।
ਇਨ੍ਹਾਂ ਲੋਕਾਂ ਨਹੀਂ ਖਾਣਾ ਚਾਹੀਦਾ:-
ਕਿਡਨੀ ਦੀ ਪੱਥਰੀ – ਜਿਨ੍ਹਾਂ ਲੋਕਾਂ ਦੀਆਂ ਕਿਡਨੀ ਵਿੱਚ ਪੱਥਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਬਾਦਾਮ ਨਹੀਂ ਖਾਣੇ ਚਾਹੀਦੇ। ਇਸ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੱਥਰ ਵਿੱਚ ਦਰਦ ਪੈਦਾ ਕਰੇਗੀ।
ਹਾਈ ਬਲੱਡ ਪ੍ਰੈਸ਼ਰ – ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਬਦਾਮ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਬਦਾਮ ਵਿੱਚ ਕਾਫ਼ੀ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਦਵਾਈਆਂ ਦੇ ਨਾਲ ਰਿਐਕਸ਼ਨ ਕਰ ਸਕਦਾ ਹੈ।
ਪਾਚਨ ਪ੍ਰਣਾਲੀ – ਜਿਨ੍ਹਾਂ ਲੋਕਾਂ ਦਾ ਪਾਚਨ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਘੱਟ ਬਦਾਮ ਖਾਣੇ ਚਾਹੀਦੇ ਹਨ। ਬਦਾਮ ਵਿੱਚ ਮੌਜੂਦ ਫਾਈਬਰ, ਟੈਨਿਨ ਅਤੇ ਇਸਦਾ ਸਖ਼ਤ ਛਿਲਕਾ ਪੇਟ ਵਿੱਚ ਫੁੱਲਣਾ, ਗੈਸ, ਕਬਜ਼ ਅਤੇ ਦਰਦ ਦੀ ਸਮੱਸਿਆ ਪੈਦਾ ਕਰ ਸਕਦਾ ਹੈ।
ਦਮਾ – ਜਿਨ੍ਹਾਂ ਲੋਕਾਂ ਨੂੰ ਸਰਦੀਆਂ ਵਿੱਚ ਦਮੇ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਕਾਜੂ ਨਹੀਂ ਖਾਣੇ ਚਾਹੀਦੇ। ਕਾਜੂ ਵਿੱਚ ਹਿਸਟਾਮਾਈਨ ਹੁੰਦਾ ਹੈ, ਜੋ ਦਮੇ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਮਾਈਗ੍ਰੇਨ – ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਵੀ ਕਾਜੂ ਨਹੀਂ ਖਾਣੇ ਚਾਹੀਦੇ। ਕਾਜੂ ਵਿੱਚ ਟਾਇਰਾਮਾਈਨ ਨਾਮ ਦਾ ਪਦਾਰਥ ਹੁੰਦਾ ਹੈ, ਜੋ ਸਿਰ ਦਰਦ ਨੂੰ ਵਧਾਉਂਦਾ ਹੈ।
ਭਾਰ ਵਧਣਾ – ਬਹੁਤ ਜ਼ਿਆਦਾ ਜਾਂ ਭੁੰਨੇ ਹੋਏ ਕਾਜੂ ਖਾਣ ਨਾਲ ਵੀ ਭਾਰ ਵਧ ਸਕਦਾ ਹੈ। ਕਾਜੂ ਵਿੱਚ ਤੇਲ ਹੁੰਦਾ ਹੈ, ਅਤੇ ਭੁੰਨਣ ਤੋਂ ਬਾਅਦ, ਉਨ੍ਹਾਂ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ। ਇਸ ਨਾਲ ਭਾਰ ਵਧਣ ਦਾ ਖ਼ਤਰਾ ਰਹਿੰਦਾ ਹੈ।
ਕਿਵੇਂ ਖਾਣੇ: ਕਾਜੂ-ਬਾਦਾਮ ਬਹੁਤ ਖਾਣ ਨਾਲ ਨੁਕਸਾਨ ਹੀ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਸਮੱਸਿਆ ਹੈ, ਤਾਂ ਬਿਨਾਂ ਡਾਕਟਰ ਦੀ ਸਲਾਹ ਲਏ ਨਾ ਖਾਓ।











