Homeਹੈਲਥਸਵੇਰੇ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ ਇਹ 3 ਚੀਜ਼ਾਂ

ਸਵੇਰੇ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ ਇਹ 3 ਚੀਜ਼ਾਂ

Health News : ਸਵੇਰ ਦਾ ਸਮਾਂ ਪੂਰੇ ਦਿਨ ਦੀ ਸਿਹਤ ਦੀ ਨੀਂਹ ਰੱਖਦਾ ਹੈ। ਅਸੀਂ ਅਕਸਰ ਦਿਨ ਦੀ ਸ਼ੁਰੂਆਤ ਕੌਫੀ ਜਾਂ ਕਿਸੇ ਹੈਲਦੀ ਫਰੂਟ ਨਾਲ ਕਰਨੀ ਸਹੀ ਮੰਨਦੇ ਹਾਂ, ਪਰ ਡਾਕਟਰਾਂ ਦੇ ਮੁਤਾਬਕ ਕੁਝ ਚੀਜ਼ਾਂ ਖਾਲੀ ਪੇਟ ਖਾਣਾ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਸਵੇਰੇ ਉੱਠਦੇ ਹੀ ਖਾਲੀ ਪੇਟ ਕੁਝ ਫੂਡਜ਼ ਦਾ ਸੇਵਨ ਕਰਨਾ, ਪੇਟ ਦੀ ਸਿਹਤ ਨੂੰ ਵਿਗਾੜ ਸਕਦੇ ਹਨ, ਜਿਸ ਨਾਲ ਐਸੀਡਿਟੀ, ਬਲੋਟਿੰਗ ਅਤੇ ਐਨਰਜੀ ਕਰੈਸ਼ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।

ਸਵੇਰੇ ਉੱਠਦਿਆਂ ਹੀ ਕੁਝ ਖਾਣ ਵਾਲੀਆਂ ਚੀਜ਼ਾਂ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਦਿਨ ਭਰ ਦੀ ਐਨਰਜੀ ‘ਤੇ ਵੀ ਅਸਰ ਪਾ ਸਕਦੀਆਂ ਹਨ। ਮਾਹਿਰਾਂ ਮੁਤਾਬਕ, ਇਹਨਾਂ ਤਿੰਨ ਚੀਜ਼ਾਂ ਨੂੰ ਕਦੇ ਵੀ ਖਾਲੀ ਢਿੱਡ ਨਾ ਖਾਓ, ਨਹੀਂ ਤਾਂ ਤੁਹਾਡੀ ਗੱਟ ਹੈਲਥ ਯਾਨੀ ਪੇਟ ਦੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ।

ਸਿਟਰਸ ਫ਼ਲ

ਗੈਸਟਰੋਐਂਟਰੋਲੋਜਿਸਟ ਡਾ. ਸ਼ੁਭਮ ਮੁਤਾਬਕ, ਸਿਟਰਸ ਫ਼ਲ ਜਿਵੇਂ ਕਿ ਸੰਤਰਾ ਜਾਂ ਨਿੰਬੂ ਵਿਟਾਮਿਨ C ਨਾਲ ਭਰਪੂਰ ਅਤੇ ਹੈਲਦੀ ਹੁੰਦੇ ਹਨ, ਪਰ ਇਨ੍ਹਾਂ ਨੂੰ ਖਾਲੀ ਪੇਟ ਖਾਣਾ ਸਹੀ ਨਹੀਂ ਹੁੰਦਾ। ਇਨ੍ਹਾਂ ਦਾ ਹਾਈ ਐਸਿਡਿਕ ਸੁਭਾਅ ਪੇਟ ਦੀ ਲਾਈਨਿੰਗ ਨੂੰ ਖਿਝਾ ਸਕਦਾ ਹੈ, ਜਿਸ ਨਾਲ ਐਸਿਡਿਟੀ, ਜਲਣ ਅਤੇ ਗੈਸ ਬਣਨ ਲੱਗਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਗੈਸਟ੍ਰਿਕ ਜਾਂ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਸਵੇਰ ਵੇਲੇ ਇਹਨਾਂ ਫ਼ਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਬਲੈਕ ਕੌਫੀ

ਕਈ ਲੋਕ ਦਿਨ ਦੀ ਸ਼ੁਰੂਆਤ ਬਲੈਕ ਕੌਫੀ ਨਾਲ ਕਰਨਾ ਪਸੰਦ ਕਰਦੇ ਹਨ। ਕੌਫੀ ਸਵੇਰ ਦੇ ਸਮੇਂ ਐਨਰਜੀ ਵਧਾਉਣ ਲਈ ਬਹੁਤ ਲੋਕਾਂ ਦੀ ਪਹਿਲੀ ਪਸੰਦ ਹੁੰਦੀ ਹੈ, ਪਰ ਖਾਲੀ ਢਿੱਡ ਬਲੈਕ ਕੌਫੀ ਪੀਣਾ ਇੱਕ ਐਸਿਡ ਸ਼ੌਕ ਵਾਂਗ ਕੰਮ ਕਰਦਾ ਹੈ। ਡਾ. ਵਤਸਯ ਦੇ ਅਨੁਸਾਰ, ਬਲੈਕ ਕੌਫੀ ਢਿੱਡ ਦੇ ਐਸਿਡ ਨੂੰ ਅਚਾਨਕ ਵਧਾ ਦਿੰਦੀ ਹੈ। ਇਸ ਨਾਲ ਨਾ ਸਿਰਫ਼ ਢਿੱਡ ਵਿੱਚ ਜਲਨ ਹੁੰਦੀ ਹੈ, ਬਲਕਿ ਬਲੋਟਿੰਗ, ਬੇਚੈਨੀ ਅਤੇ ਐਨਰਜੀ ਕ੍ਰੈਸ਼ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਇਸ ਤੋਂ ਇਲਾਵਾ ਕੌਫੀ ਵਿੱਚ ਕੈਫੀਨ ਹੁੰਦਾ ਹੈ, ਜੋ ਸਰੀਰ ਵਿੱਚ ਕੋਰਟੀਸੋਲ ਯਾਨੀ ਤਣਾਅ ਹਾਰਮੋਨ ਦੇ ਲੈਵਲ ਨੂੰ ਵੀ ਵਧਾ ਦਿੰਦੀ ਹੈ, ਜਿਸ ਨਾਲ ਸਰੀਰ ਦਾ ਨੈਚੁਰਲ ਐਨਰਜੀ ਬੈਲੰਸ ਵਿਗੜ ਸਕਦਾ ਹੈ।

ਭਾਰੀ, ਤਲਿਆ- ਭੁੰਨਿਆ ਭੋਜਨ

ਸਵੇਰ ਸਵੇਰ ਭਾਰੀ, ਓਇਲੀ ਅਤੇ ਮਸਾਲੇਦਾਰ ਖਾਣੇ ਤੋਂ ਪਾਚਨ ਤੰਤਰ ‘ਤੇ ਅਨਾਵਸ਼ਕ ਦਬਾਅ ਪੈਂਦਾ ਹੈ। ਇਸ ਤੋਂ ਗੈਸ, ਅਪਚ ਅਤੇ ਦਿਨ ਭਰ ਭਾਰੀਪਨ ਮਹਿਸੂਸ ਹੋ ਸਕਦਾ ਹੈ। ਤਲੇ ਹੋਏ ਫੂਡਜ਼ ਵਿੱਚ ਟਰਾਂਸ ਫੈਟ ਅਤੇ ਮਸਾਲੇ ਜ਼ਿਆਦਾ ਹੁੰਦੇ ਹਨ, ਜੋ ਪੇਟ ਵਿੱਚ ਸੂਜਨ ਅਤੇ ਏਸੀਡਟੀ ਨੂੰ ਵਧਾ ਸਕਦੇ ਹਨ। ਇਹ ਸਵੇਰ ਦੀ ਸੁਸਤੀ ਅਤੇ ਥਕਾਨ ਦਾ ਵੀ ਕਾਰਨ ਬਣਦੇ ਹਨ।

ਕਿਵੇਂ ਕਰੀਏ ਦਿਨ ਦੀ ਸ਼ੁਰੂਆਤ

ਦਿਨ ਦੀ ਸ਼ੁਰੂਆਤ ਕਰਨ ਲਈ ਹਲਕੇ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨਾਲ ਕਰਨੈ ਸਹੀ ਹੁੰਦਾ ਹੈ। ਬ੍ਰੈੱਡ-ਆਮਲੇਟ, ਇਡਲੀ-ਸਾਂਭਰ, ਡੋਸਾ-ਸਾਂਭਰ, ਉਬਲੇ ਅੰਡੇ, ਕੇਲੇ ਜਾਂ ਸੇਬ ਵਰਗੇ ਹਲਕੇ ਨਾਸ਼ਤੇ ਵਧੀਆ ਵਿਕਲਪ ਹਨ। ਇਸ ਤੋਂ ਇਲਾਵਾ ਭਿਓਂ ਕੇ ਰੱਖੇ ਮੇਵੇ, ਓਟਸ ਜਾਂ ਕੇਲਾ ਵੀ ਢਿੱਡ ਦੀ ਸਿਹਤ ਨੂੰ ਸਪੋਰਟ ਕਰਦੇ ਹਨ। ਸਵੇਰੇ ਉੱਠਦੇ ਹੀ ਤੁਸੀਂ ਕੋਸਾ ਪਾਣੀ ਜਾਂ ਨਿੰਬੂ-ਪਾਣੀ ਦੀ ਥਾਂ ਸਾਦਾ ਪਾਣੀ ਪੀ ਸਕਦੇ ਹੋ, ਜੋ ਸਰੀਰ ਨੂੰ ਡੀਟੌਕਸ ਕਰਦਾ ਹੈ ਅਤੇ ਪਾਚਣ ਨੂੰ ਬਿਹਤਰ ਬਣਾਉਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments