Health News : ਡ੍ਰਾਈ ਫਰੂਟਸ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜਿਨ੍ਹਾਂ ਵਿੱਚੋਂ ਜੇਕਰ ਗੱਲ ਕਰੀਏ ਮਖਾਣੇ ਦੀ ਤਾਂ ਇਹ ਆਮ ਤੌਰ ‘ਤੇ ਹਰ ਕਿਸੇ ਦਾ ਫੇਵਰੇਟ ਹੁੰਦਾ ਹੈ। ਤੁਸੀਂ ਇਸਦਾ ਸੇਵਨ ਆਪਣੀ ਪਸੰਦ ਦੇ ਹਿਸਾਬ ਨਾਲ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ। ਫਿਰ ਉਹ ਚਾਹੇ ਤੁਸੀਂ ਇਸਨੂੰ ਮਿੱਠੀਆਂ ਡਿਸ਼ਿਜ਼ ਵਿੱਚ ਪਾ ਕੇ ਬਣਾਓ, ਜਾਂ ਫਿਰ ਮਖਾਣੇ ਦੀ ਸਬਜ਼ੀ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਕਈ ਲੋਕ ਇਸਨੂੰ ਰੋਸਟ ਕਰਕੇ ਸਨੈਕਸ ਦੇ ਤੌਰ ‘ਤੇ ਵੀ ਖਾਂਦੇ ਹਨ, ਇਹ ਮੰਚਿੰਗ ਲਈ ਇੱਕ ਹੈਲਦੀ ਆਪਸ਼ਨ ਦੇ ਤੌਰ ‘ਤੇ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਮਖਾਨੇ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਸਦਾ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਐਂਟੀਆਕਸੀਡੈਂਟ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਿਹਤ ਲਾਭਾਂ ਦੇ ਬਾਵਜੂਦ, ਮਖਾਨਾ ਦਾ ਸੇਵਨ ਕੁਝ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿੰਨਾਂ ਲੋਕਾਂ ਨੂੰ ਮਖਾਨਾ ਖਾਣ ਤੋਂ ਬਚਣਾ ਚਾਹੀਦਾ ਹੈ।
ਮਖਾਨੇ ਕਿਸਨੂੰ ਨਹੀਂ ਖਾਣੇ ਚਾਹੀਦੇ?
ਕਿਡਨੀ ਦੀ ਪੱਥਰੀ
ਜਿਨ੍ਹਾਂ ਲੋਕਾਂ ਨੂੰ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਮਖਾਣੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਮਖਾਣੇ ਵਿੱਚ ਆਕਸਲੇਟ ਪਾਇਆ ਜਾਂਦਾ ਹੈ ਜੋ ਕਿਡਨੀ ਵਿੱਚ ਸਟੋਨ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।
ਸ਼ੂਗਰ
ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਹੀ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਮਖਾਣੇ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਇਸ ਲਈ ਇਸ ਦਾ ਸੇਵਨ ਲਾਭਦਾਇਕ ਹੋ ਸਕਦਾ ਹੈ, ਪਰ ਇਸ ਦੇ ਨਾਲ ਹੀ ਇਸ ਵਿੱਚ ਪਾਏ ਜਾਣ ਵਾਲੇ ਹੋਰ ਤੱਤ ਬਲੱਡ ਸ਼ੂਗਰ ਦਾ ਪੱਧਰ ਵਧਾ ਸਕਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਲਰਜੀ
ਬਹੁਤ ਸਾਰੇ ਲੋਕਾਂ ਨੂੰ ਗਿਰੀਦਾਰ ਅਤੇ ਕੁਝ ਸੁੱਕੇ ਮੇਵਿਆਂ ਦਾ ਸੇਵਨ ਕਰਨ ਨਾਲ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ, ਅਜਿਹੇ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਮਖਾਣੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਡਾਕਟਰ ਨੇ ਕਿਹਾ ਅਜਿਹੇ ਲੋਕਾਂ ਨੂੰ ਖਾਰਸ਼ ਅਤੇ ਪਿੱਤ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
