Home ਸੰਸਾਰ ਇੰਡੋਨੇਸ਼ੀਆ ’ਚ ਸਕੂਲ ਦੀ ਇਮਾਰਤ ਢਹਿ ਜਾਣ ਕਾਰਨ ਮਲਬੇ ਹੇਠ ਦੱਬੇ 65...

ਇੰਡੋਨੇਸ਼ੀਆ ’ਚ ਸਕੂਲ ਦੀ ਇਮਾਰਤ ਢਹਿ ਜਾਣ ਕਾਰਨ ਮਲਬੇ ਹੇਠ ਦੱਬੇ 65 ਵਿਦਿਆਰਥੀ 1 ਦੀ ਮੌਤ

0

ਇੰਡੋਨੇਸ਼ੀਆ : ਇੰਡੋਨੇਸ਼ੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਦੀ ਇੱਕ ਇਮਾਰਤ ਢਹਿਣ ਨਾਲ ਕਰੀਬ 65 ਵਿਦਿਆਰਥੀ ਦੱਬੇ ਹੋਣ ਦਾ ਸ਼ੱਕ ਹੈ। ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਘਟਨਾ ਦੇ 12 ਘੰਟੇ ਤੋਂ ਵੀ ਵੱਧ ਸਮੇਂ ਬਾਅਦ ਅੱਜ ਵੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੰਕਰੀਟ ਦੇ ਮਲਬੇ ਵਿੱਚ ਫਸੇ ਵਿਦਿਆਰਥੀਆਂ ਨੂੰ ਆਕਸੀਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ। ਰੈਸਕਿਊ ਟੀਮ ਅੱਜ ਸਵੇਰ ਵੀ ਫਸੇ ਹੋਏ ਲੋਕਾਂ ਨੂੰ ਕੱਢਣ ਲਈ ਜੀ-ਤੋੜ ਮਿਹਨਤ ਕਰ ਰਹੀ ਹੈ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਉੱਥੇ ਹੀ ਦਰਜਨਾਂ ਜ਼ਖਮੀ ਹਨ। ਲਗਭਗ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।

ਸਕੂਲ ਦੀ ਇਮਾਰਤ ਢਹਿ ਜਾਣ ਕਾਰਨ ਮਲਬੇ ਹੇਠ ਦੱਬੇ ਵਿਦਿਆਰਥੀ

ਇਹ ਹਾਦਸਾ ਪੂਰਬੀ ਜਾਵਾ ਦੇ ਸਿਦੋਆਰਜੋ ਸ਼ਹਿਰ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਵਿੱਚ ਹੋਇਆ ਹੈ। ਇਮਾਰਤ ਢਹਿਣ ਤੋਂ ਬਾਅਦ ਹੀ ਰੈਸਕਿਊ ਟੀਮ ਰਾਹਤ ਅਤੇ ਬਚਾਅ ਕਾਰਜ ਵਿੱਚ ਜੁੱਟ ਗਈ ਸੀ। ਘਟਨਾ ਦੇ ਅੱਠ ਘੰਟੇ ਤੋਂ ਵੱਧ ਸਮੇਂ ਬਾਅਦ ਪੁਲਿਸ, ਫੌਜੀ ਕਰਮਚਾਰੀ ਅਤੇ ਬਚਾਅ ਕਰਮਚਾਰੀ ਅੱਠ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ। ਉੱਥੇ ਹੀ ਕਈ ਲਾਸ਼ਾਂ ਵੀ ਰੈਸਕਿਊ ਟੀਮ ਨੇ ਦੇਖੀਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਇਸ ਹਾਦਸੇ ਨਾਲ ਬੱਚਿਆਂ ਦੇ ਪਰਿਵਾਰਾਂ ਵਿੱਚ ਹਾਹਾਕਾਰ ਮਚ ਗਿਆ ਹੈ। ਪੀੜਤ ਪਰਿਵਾਰ ਹਸਪਤਾਲਾਂ ਅਤੇ ਸਕੂਲ ਦੀ ਇਮਾਰਤ ਦੇ ਕੋਲ ਇਕੱਠੇ ਹੋਏ ਹਨ। ਉਹ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਧੂੜ ਨਾਲ ਲੱਥਪੱਥ ਬਚਾਅ ਕਰਮੀਆਂ ਨੇ ਜਦੋਂ ਇੱਕ ਜ਼ਖ਼ਮੀ ਵਿਦਿਆਰਥੀ ਨੂੰ ਇਮਾਰਤ ਦੇ ਮਲਬੇ ਵਿੱਚੋਂ ਬਾਹਰ ਕੱਢਿਆ ਤਾਂ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੋਰਡਿੰਗ ਸਕੂਲ ਕੰਪਲੈਕਸ ਵਿੱਚ ਸਥਾਪਿਤ ਕਮਾਂਡ ਪੋਸਟ ‘ਤੇ ਲੱਗੇ ਇੱਕ ਨੋਟਿਸ ਬੋਰਡ ‘ਤੇ ਮੰਗਲਵਾਰ ਸਵੇਰ ਤੱਕ 65 ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਸੂਚਨਾ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ 7ਵੀਂ ਤੋਂ 11ਵੀਂ ਕਲਾਸ ਦੇ ਲੜਕੇ ਹਨ, ਜਿਨ੍ਹਾਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version