Homeਦੇਸ਼1 ਦਸੰਬਰ ਤੋਂ ਨਿਯਮਾਂ ’ਚ ਹੋਣਗੇ ਵੱਡੇ ਬਦਲਾਵ, ਬਜਟ ’ਤੇ ਹੋਵੇਗਾ ਸਿੱਧਾ...

1 ਦਸੰਬਰ ਤੋਂ ਨਿਯਮਾਂ ’ਚ ਹੋਣਗੇ ਵੱਡੇ ਬਦਲਾਵ, ਬਜਟ ’ਤੇ ਹੋਵੇਗਾ ਸਿੱਧਾ ਅਸਰ

ਨਵੀਂ ਦਿੱਲੀ : ਸਾਲ ਖਤਮ ਹੋਣ ਤੋਂ ਪਹਿਲਾਂ ਦਸੰਬਰ ਦੀ ਸ਼ੁਰੂਆਤ ਤੁਹਾਡੇ ਪੈਸਿਆਂ, ਬਜਟ ਅਤੇ ਬਚਤ ‘ਤੇ ਸਿੱਧਾ ਅਸਰ ਪਾਉਣ ਵਾਲੀ ਹੈ। ਕਈ ਵੱਡੇ ਨਿਯਮ 1 ਦਸੰਬਰ ਤੋਂ ਬਦਲਣ ਵਾਲੇ ਹਨ, ਅਤੇ ਇਨ੍ਹਾਂ ਵਿੱਚੋਂ ਕੁਝ ਕੰਮ ਤੁਹਾਨੂੰ 30 ਨਵੰਬਰ ਤੋਂ ਪਹਿਲਾਂ ਹਰ ਹਾਲ ਵਿੱਚ ਨਿਪਟਾਉਣੇ ਹੀ ਪੈਣਗੇ। ਭਾਵੇਂ ਤੁਸੀਂ ਸਰਕਾਰੀ ਕਰਮਚਾਰੀ ਹੋਵੋ, ਟੈਕਸ ਭਰਨ ਵਾਲੇ ਹੋਵੋ, ਪੈਨਸ਼ਨਰ ਹੋਵੋ ਜਾਂ LPG ਅਤੇ ਹਵਾਈ ਸਫ਼ਰ ਦੇ ਨਿਯਮਤ ਖਰਚੇ ਨਾਲ ਜੁੜੇ ਹਨ।

UPS ਦੀ ਡੈੱਡਲਾਈਨ

ਜੇਕਰ ਤੁਸੀਂ ਸੈਂਟਰਲ ਗੌਰਮਿੰਟ ਕਰਮਚਾਰੀ ਹੋ ਅਤੇ ਨੈਸ਼ਨਲ ਪੈਨਸ਼ਨ ਸਕੀਮ (NPS) ਤੋਂ ਯੂਨੀਫਾਈਡ ਪੈਨਸ਼ਨ ਸਕੀਮ (UPS) ਵਿੱਚ ਸ਼ਿਫਟ ਹੋਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਹੁਣ ਕੁਝ ਹੀ ਦਿਨ ਬਾਕੀ ਹਨ। 30 ਨਵੰਬਰ ਤੱਕ ਤੁਹਾਨੂੰ CRA ਪੋਰਟਲ ‘ਤੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ ਜਾਂ ਫਿਰ ਸਬੰਧਤ ਨੋਡਲ ਅਫ਼ਸਰ ਨੂੰ ਫਾਰਮ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤਾਰੀਖ਼ ਤੋਂ ਬਾਅਦ ਵਿੰਡੋ ਬੰਦ ਹੋ ਜਾਵੇਗੀ।

ਟੈਕਸ ਫਾਈਲਿੰਗ ਦੀ ਡੈੱਡਲਾਈਨ

ਟੈਕਸ ਭਰਨ ਵਾਲਿਆਂ ਲਈ 30 ਨਵੰਬਰ ਤੱਕ ਕੁਝ ਜ਼ਰੂਰੀ ਫਾਈਲਿੰਗ ਕਰਨੀ ਜ਼ਰੂਰੀ ਹੈ। ਇਸ ਵਿੱਚ ਅਕਤੂਬਰ ਮਹੀਨੇ ਵਿੱਚ ਕੱਟੇ ਟੈਕਸ ਦੀ TDS ਸਟੇਟਮੈਂਟ (ਧਾਰਾ 194‑IA, 194‑IB, 194M ਅਤੇ 194S) ਜਮ੍ਹਾਂ ਕਰਵਾਉਣਾ ਸ਼ਾਮਲ ਹੈ। ਜਿਨ੍ਹਾਂ ‘ਤੇ ਟ੍ਰਾਂਸਫਰ ਪ੍ਰਾਈਸਿੰਗ ਰਿਪੋਰਟ (ਧਾਰਾ 92E) ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਵੀ ਇਸੇ ਤਾਰੀਖ਼ ਤੱਕ ਰਿਟਰਨ ਫ਼ਾਈਲ ਕਰਨੀ ਪਵੇਗੀ। ਉੱਥੇ ਹੀ ਭਾਰਤ ਵਿੱਚ ਕੰਮ ਕਰ ਰਹੀਆਂ ਵਿਦੇਸ਼ੀ ਕੰਪਨੀਆਂ ਦੀਆਂ ਸਹਾਇਕ ਇਕਾਈਆਂ ਨੂੰ ਫ਼ਾਰਮ 3 ਸੀਈਏਏ ਜਮ੍ਹਾ ਕਰਨਾ ਜ਼ਰੂਰੀ ਹੈ। ਜੇਕਰ ਮਿੱਥੇ ਸਮੇਂ ‘ਤੇ ਇਹ ਕੰਮ ਪੂਰੇ ਨਾ ਹੋਏ ਤਾਂ ਜੁਰਮਾਨਾ ਅਤੇ ਨੋਟਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਵਾਈ ਜਹਾਜ਼ ਦੇ ਤੇਲ ਦੀ ਕੀਮਤ ਵਿੱਚ ਤਬਦੀਲੀ

1 ਦਸੰਬਰ ਨੂੰ ਏਵੀਏਸ਼ਨ ਟਰਬਾਈਨ ਫਿਊਲ (ATF) ਦੇ ਰੇਟ ਵੀ ਬਦਲਣਗੇ। ਜੇਕਰ ਕੀਮਤਾਂ ਵੱਧਦੀਆਂ ਹਨ, ਤਾਂ ਦਸੰਬਰ ਵਿੱਚ ਟਿਕਟਾਂ ਦੇ ਰੇਟ ਵਧਣ ਦਾ ਵੀ ਡਰ ਹੈ।

 ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਆਖਰੀ ਮਿਤੀ

ਪੈਨਸ਼ਨ ਲੈਣ ਵਾਲਿਆਂ ਲਈ ਵੀ 30 ਨਵੰਬਰ ਦੀ ਤਰੀਕ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਓਗੇ, ਤਾਂ ਤੁਹਾਡੀ ਪੈਨਸ਼ਨ ਰੋਕ ਦਿੱਤੀ ਜਾਵੇਗੀ। ਤੁਸੀਂ ਚਾਹੋ ਤਾਂ ਬੈਂਕ, ਪੋਸਟ ਆਫਿਸ ਵਿੱਚ ਜਾ ਕੇ ਸਰਟੀਫਿਕੇਟ ਦੇ ਸਕਦੇ ਹੋ, ਜਾਂ ਫਿਰ ਡਿਜੀਟਲ ਤਰੀਕੇ ਜਿਵੇਂ ਕਿ ਜੀਵਨ ਪ੍ਰਮਾਣ ਐਪ ਦੀ ਵਰਤੋਂ ਕਰ ਸਕਦੇ ਹੋ।

1 ਦਸੰਬਰ ਨੂੰ ਐਲ.ਪੀ.ਜੀ. ਦੀਆਂ ਕੀਮਤਾਂ ਬਦਲਣਗੇ

ਹਰ ਮਹੀਨੇ ਦੀ ਸ਼ੁਰੂਆਤ ਵਿੱਚ LPG ਦੀਆਂ ਦਰਾਂ ਵਿੱਚ ਬਦਲਾਅ ਹੁੰਦਾ ਹੈ। ਪਿਛਲੇ ਮਹੀਨੇ ਕਮਰਸ਼ੀਅਲ ਸਿਲੰਡਰ ਸਸਤਾ ਹੋਇਆ ਸੀ, ਪਰ ਘਰੇਲੂ ਗਾਹਕਾਂ ਨੂੰ ਹੁਣ 1 ਦਸੰਬਰ ਦੀਆਂ ਦਰਾਂ ਦਾ ਇੰਤਜਾਰ ਹੈ। 1 ਦਸੰਬਰ ਨੂੰ ਪਤਾ ਚੱਲੇਗਾ ਕਿ LPG ਦੀਆਂ ਕੀਮਤਾਂ ਸਸਤੀਆਂ ਹੋਈਆਂ ਹਨ ਜਾਂ ਮਹਿੰਗੀਆਂ, ਜਿਸ ਨਾਲ ਘਰ ਦਾ ਪੂਰਾ ਬਜਟ ਪ੍ਰਭਾਵਿਤ ਹੋ ਸਕਦਾ ਹੈ।

ਦਸੰਬਰ ਦੀ ਸ਼ੁਰੂਆਤ ਕਈ ਵੱਡੇ ਆਰਥਿਕ ਬਦਲਾਅ ਲੈ ਕੇ ਆ ਰਹੀ ਹੈ। ਚੰਗਾ ਹੋਵੇਗਾ ਕਿ 30 ਨਵੰਬਰ ਤੋਂ ਪਹਿਲਾਂ ਜ਼ਰੂਰੀ ਕਾਗਜ਼ੀ ਕੰਮ ਨਿਪਟਾ ਲਏ ਜਾਣ ਅਤੇ 1 ਦਸੰਬਰ ਦੇ ਪ੍ਰਾਈਸ ਅਪਡੇਟਸ ‘ਤੇ ਨਜ਼ਰ ਰੱਖੀ ਜਾਵੇ ਤਾਂ ਜੋ ਤੁਹਾਡੀ ਜੇਬ ‘ਤੇ ਅਚਾਨਕ ਕੋਈ ਵੱਡਾ ਅਸਰ ਨਾ ਪਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments